ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ 'ਤੇ EC ਦੀ ਵੱਡੀ ਕਾਰਵਾਈ, 48 ਘੰਟਿਆਂ ਲਈ ਚੋਣ ਪ੍ਰਚਾਰ 'ਤੇ ਲਗਾਈ ਰੋਕ

04/16/2024 8:31:54 PM

ਨਵੀਂ ਦਿੱਲੀ- ਕਾਂਗਰਸ ਤੇ ਵੱਡੇ ਨੇਤਾ ਅਤੇ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ 'ਤੇ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਅੱਜ ਯਾਨੀ ਮੰਗਲਵਾਰ ਸ਼ਾਮ 6 ਵਜੇ ਤੋਂ ਅਗਲੇ 48 ਘੰਟਿਆਂ ਤਕ ਸੁਰਜੇਵਾਲਾ ਦੇ ਰੈਲੀ ਅਤੇ ਜਨਸਭਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਉਹ 18 ਅਪ੍ਰੈਲ ਨੂੰ ਸ਼ਾਮ 6 ਵਜੇ ਤਕ ਨਾ ਕੋਈ ਚੋਣ ਪ੍ਰਚਾਰ ਕਰ ਸਕਣਗੇ ਅਤੇ ਨਾ ਹੀ ਕੋਈ ਰੈਲੀ ਅਤੇ ਇੰਟਰਵਿਊ ਕਰ ਸਕਣਗੇ। ਚੋਣ ਕਮਿਸ਼ਨ ਨੇ ਸੁਰਜੇਵਾਲਾ ਖਿਲਾਫ ਇਹ ਐਕਸ਼ਨ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਰੀ ਹੇਮਾ ਮਾਲਿਨੀ 'ਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ 'ਚ ਲਿਆ ਹੈ। 

ਦੱਸ ਦੇਈਏ ਕਿ ਸੁਰਜੇਵਾਲਾ ਨੇ ਹਰਿਆਣਾ ਦੇ ਕੈਥਲ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੀ ਨੇਤਾ ਅਤੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਾਨੂੰ ਲੋਕ ਵਿਧਾਇਕ, ਸਾਂਸਦ ਕਿਉਂ ਬਣਾਉਂਦੇ ਹਨ? ਅਸੀਂ ਹੇਮਾ ਮਾਲਿਨੀ ਤਾਂ ਨਹੀਂ ਹਾਂ ਕਿ ਚੱਟਣ ਲਈ ਬਣਾਉਂਦੇ ਹਨ। ਬਿਆਨ 'ਤੇ ਵਿਵਾਦ ਵਧਣ ਤੋਂ ਬਾਅਦ ਸੁਰਜੇਵਾਲਾ ਨੇ ਸਫਾਈ ਦਿੱਤੀ ਸੀ ਕਿ ਮੇਰਾ ਇਰਾਦਾ ਉਨ੍ਹਾਂ ਦਾ (ਹੇਮਾ ਮਾਲਿਨੀ) ਅਪਮਾਨ ਕਰਨਾ ਜਾਂ ਫਿਰ ਉਨ੍ਹਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਵਾਇਰਲ ਵੀਡੀਓ 'ਚ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਬੀਤੀ 9 ਅਪ੍ਰੈਲ ਨੂੰ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੂੰ ਹਮੇ ਮਾਲਿਨੀ ਖਿਲਾਫ ਇਤਰਾਜ਼ਯੋਗ ਟਿੱਪਣੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।


Rakesh

Content Editor

Related News