ਪ੍ਰਭੂ ਸ਼੍ਰੀ ਰਾਮ ਜੀ ਦੇ ਲੱਗੇ ਜੈਕਾਰੇ, ਜਲੰਧਰ 'ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ, ਭਗਤਾਂ ਦਾ ਆਇਆ ਸੈਲਾਬ

Wednesday, Apr 17, 2024 - 06:26 PM (IST)

ਪ੍ਰਭੂ ਸ਼੍ਰੀ ਰਾਮ ਜੀ ਦੇ ਲੱਗੇ ਜੈਕਾਰੇ, ਜਲੰਧਰ 'ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ, ਭਗਤਾਂ ਦਾ ਆਇਆ ਸੈਲਾਬ

ਜਲੰਧਰ (ਵੈੱਬ ਡੈਸਕ, ਸੋਨੂੰ)- ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਜਲੰਧਰ ਵਿਚ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ 'ਚ ਸ਼੍ਰੀ ਰਾਮ ਚੌਂਕ ਤੋਂ ਅੱਜ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਜਲੰਧਰ ਸ਼ਹਿਰ ਸ਼੍ਰੀ ਰਾਮ ਜੀ ਦੇ ਰੰਗ ਰੰਗਿਆ ਨਜ਼ਰ ਆਇਆ। ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਭਗਤਾਂ ਨੇ ਵੱਧ-ਚੜ੍ਹ ਕੇ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਭਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸਨ। 

PunjabKesari

ਖ਼ਾਸ ਦਿਹਾੜੇ ਮੌਕੇ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਆਯੋਜਨ ਕੀਤੇ ਗਏ ਖ਼ਾਸ ਪ੍ਰੋਗਰਾਮ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ਈ. ਟੀ. ਓ., ਭਾਜਪਾ ਆਗੂ ਸੁਸ਼ੀਲ ਰਿੰਕੂ, ਮਨੋਰੰਜਨ ਕਾਲੀਆ,  ਕੇਡੀ ਭੰਡਾਰੀ ਸਮੇਤ ਹੋਰ ਵੀ ਕਈ ਸ਼ਖ਼ਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। 

PunjabKesari

ਉਥੇ ਹੀ ਜਲੰਧਰ ਪ੍ਰਸ਼ਾਸਨ ਵੱਲੋਂ ਸ਼੍ਰੀ ਰਾਮ ਨੌਮੀ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਸਬੰਧ ਵਿਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਥਾਂ-ਥਾਂ 'ਤੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਮੌਕੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਨੇ ਜਿੱਥੇ ਸਮੂਹ ਦੇਸ਼ਵਾਸੀਆਂ ਨੂੰ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉਥੇ ਹੀ ਉਨ੍ਹਾਂ ਦੇਸ਼ ਵਾਸੀਆਂ ਨੂੰ ਰਾਮ ਜੀ ਦੇ ਦਿੱਤੇ ਗਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਵੀ ਕੀਤੀ।  

ਇਹ ਵੀ ਪੜ੍ਹੋ- ਰਾਮ ਨੌਮੀ ਮੌਕੇ ਜਲੰਧਰ 'ਚ ਰਾਮ ਨਾਮ ਦੀ ਧੂਮ, ਸ਼ੋਭਾ ਯਾਤਰਾ ਮੌਕੇ ਸਾਬਕਾ CM ਚੰਨੀ ਸਣੇ ਪੁੱਜੀਆਂ ਕਈ ਸ਼ਖ਼ਸੀਅਤਾਂ

PunjabKesari

ਜ਼ਿਕਰਯੋਗ ਹੈ ਕਿ ਰਾਮ ਨੌਮੀ ਦੀ ਸ਼ੋਭਾ ਯਾਤਰਾ ਤੋਂ ਪਹਿਲਾਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦੇ ਭੋਗ ਪਾਏ ਗਏ ਹਨ। ਇਸ ਦੇ ਬਾਅਦ ਦੁਪਹਿਰ ਨੂੰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚੌਂਕ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼੍ਰੀ ਰਾਮ ਚੌਂਕ ਤੋਂ ਕੱਢੀ ਜਾ ਰਹੀ ਪ੍ਰਭੂ ਸ਼੍ਰੀ ਰਾਮ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਜਨ-ਜਾਗ੍ਰਿਤੀ ਮੰਚ ਦੇ ਸੈਂਕੜੇ ਵਰਕਰ ਭਗਵਾ ਪਟਕੇ ਪਹਿਨ ਕੇ ਰੱਥ ’ਤੇ ਸਵਾਰ ਭਗਵਾਨ ਸ਼੍ਰੀ ਰਾਮ ਪਰਿਵਾਰ ਅਤੇ ਰਾਸ਼ਟਰ ਭਗਤਾਂ ਦੀਆਂ ਝਾਕੀਆਂ ਸਮੇਤ ਸ਼ਾਮਲ ਹੋਣਗੇ। 

PunjabKesari

ਇਹ ਵੀ ਪੜ੍ਹੋ- ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਪਾਠ ਦੇ ਪਾਏ ਗਏ ਭੋਗ, ਭਗਤਾਂ 'ਚ ਭਾਰੀ ਉਤਸ਼ਾਹ
ਅਯੁੱਧਿਆ 'ਚ ਹੋਇਆ ਰਾਮਲੱਲਾ ਜੀ ਦਾ ਸੂਰਿਆ ਤਿਲਕ
ਇਥੇ ਇਹ ਵੀ ਦੱਸਣਯੋਗ ਹੈ ਕਿ ਰਾਮ ਨੌਮੀ ਮੌਕੇ ਬੁੱਧਵਾਰ ਨੂੰ ਅਯੁੱਧਿਆ 'ਚ ਰਾਮਲੱਲਾ ਜੀ ਦਾ 'ਸੂਰਿਆ ਤਿਲਕ' ਸ਼ੀਸ਼ੇ ਅਤੇ ਲੈਂਸ ਨਾਲ ਯੁਕਤ ਇਕ ਵਿਸਤ੍ਰਿਤ ਵਿਧੀ ਰਾਹੀਂ ਕੀਤਾ ਗਿਆ। ਇਸ ਤੰਤਰ ਰਾਹੀਂ ਸੂਰਜ ਦੀਆਂ ਕਿਰਨਾਂ ਰਾਮਲੱਲਾ ਦੀ ਮੂਰਤੀ ਦੇ ਮੱਥੇ 'ਤੇ ਪਹੁੰਚੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਜਨਵਰੀ ਨੂੰ ਉਦਘਾਟਨ ਕੀਤੇ ਗਏ ਨਵੇਂ ਮੰਦਿਰ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ।

PunjabKesari

ਮੰਦਿਰ ਦੇ ਬੁਲਾਰੇ ਪ੍ਰਕਾਸ਼ ਗੁਪਤਾ ਨੇ ਦੱਸਿਆ,''ਸੂਰਿਆ ਤਿਲਕ ਲਗਭਗ 4-5 ਮਿੰਟ ਲਈ ਕੀਤਾ ਗਿਆ ਸੀ, ਜਦੋਂ ਸੂਰਜ ਦੀਆਂ ਕਿਰਨਾਂ ਰਾਮਲੱਲਾ ਦੀ ਮੂਰਤੀ ਦੇ ਮੱਥੇ 'ਤੇ ਕੇਂਦਰਿਤ ਸਨ।'' ਗੁਪਤਾ ਨੇ ਕਿਹਾ,''ਮੰਦਰ ਪ੍ਰਸ਼ਾਸਨ ਨੇ ਭੀੜ ਤੋਂ ਬਚਣ ਲਈ ਸੂਰਿਆ ਤਿਲਕ ਦੇ ਸਮੇਂ ਭਗਤਾਂ ਨੂੰ ਗਰਭਗ੍ਰਹਿ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ।'' ਸੀ. ਐੱਸ. ਆਈ. ਆਰ.-ਸੀ. ਬੀ. ਆਰ. ਆਈ, ਰੂੜਕੀ ਦੇ ਮੁੱਖ ਵਿਗਿਆਨੀ ਡਾ.  ਡੀ. ਪੀ. ਕਾਨੂਨਗੋ ਨੇ ਕਿਹਾ,''ਯੋਜਨਾ ਅਨੁਸਾਰ ਦੁਪਹਿਰ 12 ਵਜੇ ਰਾਮਲੱਲਾ ਦਾ ਸੂਰਿਆ ਤਿਲਕ ਕੀਤਾ ਗਿਆ ਹੈ।''

PunjabKesari

ਰਾਮ ਨੌਮੀ ਹਿੰਦੂਆਂ ਜਾਂ ਹਿੰਦੋਸਤਾਨ ਲਈ ਹੀ ਨਹੀਂ ਸਗੋਂ ਸਾਰੀ ਦੁਨੀਆ ਲਈ ਸੁਭਾਗਾ ਦਿਨ ਹੈ ਕਿਉਂਕਿ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰਾਂ ਤੋਂ ਪੀੜਤ ਪ੍ਰਿਥਵੀ ਨੂੰ ਸੁਖੀ ਕਰਨ ਅਤੇ ਸਨਾਤਨ ਧਰਮ ਦੀ ਮਰਿਆਦਾ ਸਥਾਪਤ ਕਰਨ ਲਈ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਪ੍ਰਗਟ ਹੋਏ ਸਨ। ਸ਼੍ਰੀ ਰਾਮ ਹਿੰਦੂਆਂ ਦੇ ਰਾਮ ਨਹੀਂ ਉਹ ਅਖਿਲ ਵਿਸ਼ਵ ਦੇ ਪ੍ਰਾਣਾਯਾਮ ਹਨ। ਇਸ ਲਈ ਨਾਰਾਇਣ ਕਿਸੇ ਇਕ ਦੇਸ਼ ਜਾਂ ਵਿਅਕਤੀ ਦੀ ਵਸਤੂ ਕਿਵੇਂ ਹੋ ਸਕਦੇ ਹਨ। ਸ਼੍ਰੀ ਰਾਮ ਜੀ ਦਾ ਜਨਮ ਦਿਹਾੜਾ ਰਾਮ ਨੌਮੀ ਇਕ ਪਵਿੱਤਰ ਤਿਉਹਾਰ ਵਜੋਂ ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਮੀ ਤਿਥੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪ੍ਰਾਣਾ ਅਨੁਸਾਰ ਇਸ ਦਿਨ ਭਗਵਾਨ ਵਿਸ਼ਨੂੰ ਜੀ ਨੇ ਰਾਮ ਅਵਤਾਰ ਧਾਰਨ ਕਰਕੇ ਰਾਜਾ ਦਸ਼ਰਥ ਦੇ ਘਰ ਮਾਤਾ ਕੌੱਲਿਆ  ਦੀ ਕੁੱਖੋਂ ਜਨਮ ਲਿਆ ਸੀ। ਇਸ ਦਿਨ ਇਹ ਤਿਉਹਾਰ ਮੰਦਿਰਾਂ-ਘਰਾਂ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ- ਰਾਮ ਜਨਮ ਭੂਮੀ ਅਯੁੱਧਿਆ ਵਿਚ ਤਾਂ ਇਹ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

PunjabKesari

PunjabKesari

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News