ਪੋਸਟ ਆਫਿਸ ਦੀ ਇਸ ਸਕੀਮ 'ਚ ਦੁੱਗਣੀ ਹੋ ਜਾਂਦੀ ਹੈ ਨਿਵੇਸ਼ ਕੀਤੀ ਗਈ ਰਾਸ਼ੀ

05/28/2019 1:49:07 PM

ਨਵੀਂ ਦਿੱਲੀ — ਕਿਸਾਨ ਵਿਕਾਸ ਪੱਤਰ(KVP) ਸਰਕਾਰ ਵਲੋਂ ਜਾਰੀ ਇਕ ਖਾਸ ਛੋਟੀ ਬਚਤ ਯੋਜਨਾ ਹੈ। ਪੋਸਟ ਆਫਿਸ ਕਿਸਾਨ ਵਿਕਾਸ ਪੱਤਰ 'ਚ ਨਿਵੇਸ਼ 'ਤੇ ਵਿਆਪਕ ਵਿਆਜ ਦਰ ਉਪਲੱਬਧ ਕਰਵਾਉਂਦਾ ਹੈ। KVP ਖਾਤੇ ਵਿਚ ਨਿਵੇਸ਼ ਕੀਤੀ ਗਈ ਰਕਮ 112 ਮਹੀਨਿਆਂ 'ਚ ਦੁੱਗਣੀ ਹੋ ਜਾਂਦੀ ਹੈ। ਜੇਕਰ ਤੁਸੀਂ KVP ਸਕੀਮ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਇਸ ਬਾਰੇ ਹੋਰ ਜਾਣਕਾਰੀ। 

ਵਿਆਜ ਦਰ

KVP 'ਤੇ 7.7 ਫੀਸਦੀ ਦੀ ਵਿਆਜ ਦਰ ਮਿਲਦੀ ਹੈ। ਇਸ ਸਕੀਮ ਵਿਚ ਜਮ੍ਹਾ ਰਕਮ 112 ਮਹੀਨਿਆਂ 'ਚ ਦੁੱਗਣੀ ਹੋ ਜਾਂਦੀ ਹੈ। ਇਸ ਬਚਤ ਯੋਜਨਾ ਵਿਚ ਵਿਆਜ ਸਾਲਾਨਾ ਆਧਾਰ 'ਤੇ ਜਮ੍ਹਾ ਹੁੰਦਾ ਹੈ।

ਨਿਵੇਸ਼ ਦੀ ਹੱਦ

ਕਿਸਾਨ ਵਿਕਾਸ ਪੱਤਰ ਵਿਚ ਘੱਟੋ-ਘੱਟ 1000 ਰੁਪਏ ਜਮ੍ਹਾ ਕਰਵਾਏ ਜਾ ਸਕਦੇ ਹਨ। ਇਸ ਵਿਚ ਰਾਸ਼ੀ 1000 ਦੇ ਗੁਣਾ ਵਿਚ ਹੀ ਜਮ੍ਹਾ ਕੀਤੀ ਜਾ ਸਕਦੀ ਹੈ। ਇਸ ਯੋਜਨਾ ਵਿਚ ਵਧ ਤੋਂ ਵਧ ਰਕਮ ਨਿਵੇਸ਼ ਕਰਨ ਦੀ ਕੋਈ ਹੱਦ ਨਹੀਂ ਹੈ।

ਯੋਗਤਾ

ਇਕ ਕਿਸਾਨ ਵਿਕਾਸ ਪੱਤਰ ਖਾਤਾ ਬਾਲਗ ਗਾਹਕ ਖੁਦ ਖੁਲ੍ਹਵਾ ਸਕਦਾ ਹੈ ਅਤੇ ਨਾਬਾਲਗ ਲਈ ਇਹ ਖਾਤਾ 2 ਬਾਲਗਾਂ ਵਲੋਂ ਸੰਯੁਕਤ ਰੂਪ ਵਿਚ ਖੋਲ੍ਹਿਆ ਜਾ ਸਕਦਾ ਹੈ। ਇਸ ਬਚਤ ਯੋਜਨਾ ਦੇ ਨਾਲ ਨਾਮਿਨੀ ਦੀ ਸਹੂਲਤ ਵੀ ਮਿਲਦੀ ਹੈ। KVP ਸਰਟੀਫਿਕੇਟ ਨੂੰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਅਤੇ ਇਕ ਪੋਸਟ ਆਫਿਸ ਤੋਂ ਦੂਜੇ ਪੋਸਟ ਆਫਿਸ ਵਿਚ ਟਰਾਂਸਫਰ ਕੀਤਾ ਜਾ ਸਕਦਾ ਹੈ। 

ਪੈਸੇ ਕਢਵਾਉਣ ਦੀ ਸਮਾਂ ਹੱਦ

ਕਿਸਾਨ ਵਿਕਾਸ ਪੱਤਰ ਨੂੰ ਜਾਰੀ ਹੋਣ ਦੀ ਤਾਰੀਖ ਤੋਂ 30 ਮਹੀਨੇ ਬਾਅਦ ਕਢਵਾਇਆ ਜਾ ਸਕਦਾ ਹੈ। 

ਇਨਕਮ ਟੈਕਸ 'ਚ ਛੋਟ 

ਆਮਦਨ ਟੈਕਸ ਐਕਟ ਦੀ ਧਾਰਾ 80 ਸੀ ਦੇ ਤਹਿਤ ਆਮਦਨ ਟੈਕਸ 'ਚ ਛੋਟ ਮਿਲਦੀ ਹੈ। ਕਿਸਾਨ ਵਿਕਾਸ ਪੱਤਰ ਦੇ ਤਹਿਤ ਕੀਤੇ ਗਏ ਨਿਵੇਸ਼ 'ਤੇ ਆਮਦਨ ਟੈਕਸ ਐਕਟ ਦੀ ਧਾਰਾ 80 ਸੀ ਦੇ ਤਹਿਤ ਆਮਦਨ ਟੈਕਸ ਲਾਭ ਲਈ ਦਾਅਵਾ ਕੀਤਾ ਜਾ ਸਕਦਾ ਹੈ।


Related News