ਮੰਡੀ ਲੋਕ ਸਭਾ ਸੀਟ ਤੋਂ ਚੋਣਾਂ ਜਿੱਤਣ ਬਾਅਦ ਕੰਗਨਾ ਦਾ ਪਹਿਲਾ ਪੋਸਟ- ਇਸ ਭਰੋਸੇ ਲਈ ਦਿਲੋਂ ਧੰਨਵਾਦ

06/04/2024 4:10:30 PM

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਨੌਤ ਲਗਾਤਾਰ ਬੜ੍ਹਤ ਬਣਾਏ ਹੋਏ ਸੀ ਅਤੇ ਹੁਣ ਉਨ੍ਹਾਂ ਨੇ ਮੰਡੀ ਤੋਂ ਜਿੱਤ ਹਾਸ ਕਰ ਲਈ ਹੈ। ਇਹ ਜਿੱਤ ਹਾਸਲ ਕਰਨ ਤੋਂ ਬਾਅਦ ਕੰਗਨਾ ਦਾ 'ਐਕਸ' 'ਤੇ ਪਹਿਲਾ ਪੋਸਟ ਸਾਹਮਣੇ ਆਇਆ ਹੈ, ਜੋ ਖੂਬ ਵਾਇਰਲ ਹੋ ਰਿਹਾ ਹੈ। PunjabKesari

ਕੰਗਨਾ ਨੇ ਆਪਣੇ ਐਕਸ ਹੈਂਡਲ 'ਤੇ ਟਵੀਟ ਕੀਤਾ,''ਸਾਰੇ ਮੰਡੀ ਵਾਸੀਆਂ ਦਾ ਇਸ ਪਿਆਰ ਅਤੇ ਭਰੋਸੇ ਲਈ ਦਿਲੋਂ ਧੰਨਵਾਦ। ਇਹ ਜਿੱਤ ਤੁਹਾਡੇ ਸਾਰਿਆਂ ਦੀ ਹੈ, ਇਹ ਜਿੱਤ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਭਾਜਪਾ 'ਤੇ ਵਿਸ਼ਵਾਸ ਦੀ, ਇਹ ਜਿੱਤ ਹੈ ਸਨਾਤਨ ਹੀ, ਇਹ ਜਿੱਤ ਹੈ ਮੰਡੀ ਦੇ ਸਨਮਾਨ ਦੀ।'' ਦੱਸਣਯੋਗ ਹੈ ਕਿ ਵੋਟਿੰਗ ਤੋਂ ਪਹਿਲੇ ਪ੍ਰਚਾਰ ਦੌਰਾਨ ਕੰਗਨਾ ਨੇ ਕਿਹਾ ਸੀ ਕਿ ਜੇਕਰ ਉਹ ਚੋਣਾਂ ਜਿੱਤਦੀ ਹੈ ਤਾਂ ਬਾਲੀਵੁੱਡ ਛੱਡ ਦੇਵੇਗੀ। ਅਦਾਕਾਰਾ ਦੇ ਇਸ ਬਿਆਨ ਨਾਲ ਉਨ੍ਹਾਂ ਦੇ ਫੈਨਜ਼ ਵੀ ਹੈਰਾਨ ਹੋਏ ਸਨ। ਉੱਥੇ ਹੀ ਜਦੋਂ ਕੰਗਨਾ ਇਹ ਚੋਣਾਂ ਜਿੱਤ ਗਈ ਹੈ ਤਾਂ ਦੇਖਣਾ ਹੋਵੇਗਾ ਬਾਲੀਵੁੱਡ ਇੰਡਸਟਰੀ ਅਤੇ ਰਾਜਨੀਤੀ ਨੂੰ ਲੈ ਕੇ ਉਨ੍ਹਾਂ ਦਾ ਅੱਗੇ ਦਾ ਫ਼ੈਸਲਾ ਕੀ ਹੋਵੇਗਾ।

ਇਹ ਵੀ ਪੜ੍ਹੋ : LokSabha Election : ਮੰਡੀ ਸੀਟ ਤੋਂ ਜਿੱਤ ਦੇ ਨੇੜੇ ਪਹੁੰਚੀ ਕੰਗਨਾ ਰਨੌਤ, ਮੁੰਬਈ ਵਾਪਸ ਜਾਣ ਬਾਰੇ ਜਾਣੋ ਕੀ ਕਿਹਾ


DIsha

Content Editor

Related News