ਆਫਿਸ ਚੋਰੀ ਮਾਮਲੇ ''ਚ 2 ਲੋਕਾਂ ਦੀ ਗ੍ਰਿਫਤਾਰੀ ''ਤੇ ਅਦਾਕਾਰ ਨੇ ਕੀਤੀ ਮੁੰਬਈ ਪੁਲਸ ਦੀ ਤਾਰੀਫ਼

Sunday, Jun 23, 2024 - 04:50 PM (IST)

ਆਫਿਸ ਚੋਰੀ ਮਾਮਲੇ ''ਚ 2 ਲੋਕਾਂ ਦੀ ਗ੍ਰਿਫਤਾਰੀ ''ਤੇ ਅਦਾਕਾਰ ਨੇ ਕੀਤੀ ਮੁੰਬਈ ਪੁਲਸ ਦੀ ਤਾਰੀਫ਼

ਮੁੰਬਈ- ਮੁੰਬਈ ਦੇ ਵੀਰਾ ਦੇਸਾਈ ਰੋਡ 'ਤੇ ਅਦਾਕਾਰ ਅਨੁਪਮ ਖੇਰ ਦੇ ਦਫਤਰ 'ਚ ਚੋਰੀ ਹੋਈ ਸੀ। ਦੋ ਚੋਰਾਂ ਨੇ ਦਰਵਾਜ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਅਨੁਪਮ ਖੇਰ ਨੇ ਪੁਲਸ ਵੱਲੋਂ ਕੀਤੀ ਕਾਰਵਾਈ ਲਈ ਮੁੰਬਈ ਪੁਲਸ ਦਾ ਧੰਨਵਾਦ ਕੀਤਾ ਹੈ। ਅਦਾਕਾਰ ਨੇ ਇਸ ਦੇ ਲਈ ਇੱਕ ਨੋਟ ਲਿਖਿਆ ਹੈ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਰਿਚਾ ਚੱਡਾ ਦੀ ਡਿਲੀਵਰੀ ਤੋਂ ਬਾਅਦ ਕੰਮ ਤੋਂ ਬ੍ਰੇਕ ਲੈਣਗੇ ਅਲੀ ਫ਼ਜ਼ਲਅਨੁਪਮ ਖੇਰ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਚੋਰਾਂ ਨਾਲ ਥਾਣੇ ਦੇ ਸਾਹਮਣੇ ਨਜ਼ਰ ਆ ਰਹੇ ਹਨ। ਅਦਾਕਾਰ ਨੇ ਆਪਣੇ ਅਤੇ ਪੁਲਸ ਵੱਲੋਂ ਕੀਤੀਆਂ ਪੋਸਟਾਂ ਦੇ ਸਕਰੀਨ ਸ਼ਾਟ ਵੀ ਸਾਂਝੇ ਕੀਤੇ ਹਨ। ਅਨੁਪਮ ਨੇ ਆਪਣੇ ਨੋਟ 'ਚ ਲਿਖਿਆ - "ਮੁੰਬਈ ਪੁਲਸ ਦਾ ਮੇਰਾ ਦਿਲੋਂ ਧੰਨਵਾਦ। ਮੇਰੇ ਦਫਤਰ 'ਚ ਭੰਨਤੋੜ ਕਰਨ ਵਾਲੇ ਅਤੇ ਮੇਰੀ ਸੇਫ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਫੜ ਲਿਆ ਗਿਆ ਹੈ ਅਤੇ 'ਮੈਂ ਗਾਂਧੀ ਨੂੰ ਨਹੀਂ ਮਾਰਿਆ' ਦਾ ਨੈਗੇਟਿਵ ਫੜਿਆ ਗਿਆ ਹੈ। ਇਹ ਸਭ ਕੁਝ 48 ਘੰਟਿਆਂ 'ਚ ਕੀਤਾ ਗਿਆ ਹੈ। ਪੁਲਸ ਦੀ ਲਾਜਵਾਬ ਕੁਸ਼ਲਤਾ ਜੈ ਹੋ !!

 

ਤੁਹਾਨੂੰ ਦੱਸ ਦੇਈਏ ਕਿ ਚੋਰਾਂ ਨੇ ਨਾ ਸਿਰਫ ਅਨੁਪਮ ਦੇ ਦਫ਼ਤਰ 'ਚ ਦਾਖਲ ਹੋਏ ਅਤੇ ਉਨ੍ਹਾਂ ਦੀ ਫਿਲਮ ਦੇ ਨੈਗੇਟਿਵ ਵੀ ਚੋਰੀ ਕਰ ਲਏ। ਇਸ ਤੋਂ ਬਾਅਦ ਅਦਾਕਾਰ ਨੇ ਸ਼ਿਕਾਇਤ ਦਰਜ ਕਰਵਾਈ। ਮੁੰਬਈ ਪੁਲਸ ਨੇ ਚੋਰੀ ਦੇ ਸਬੰਧ 'ਚ ਦੋ ਵਿਅਕਤੀਆਂ, ਮਾਜਿਦ ਸ਼ੇਖ ਅਤੇ ਮੁਹੰਮਦ ਦਲੇਰ ਬਹਿਰੀਮ ਖ਼ਾਨ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੋਰੀਆਂ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News