ਭਰਾ ਰਾਹੁਲ ਲਈ ਪ੍ਰਿਯੰਕਾ ਗਾਂਧੀ ਨੇ ਕੀਤੀ ਭਾਵੁਕ ਪੋਸਟ, ਕਿਹਾ- ਤੁਹਾਡੀ ਭੈਣ ਹੋਣ ''ਤੇ ਮਾਣ ਹੈ

06/05/2024 5:10:38 PM

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ 99 ਸੀਟਾਂ ਜਿੱਤਣ ਮਗਰੋਂ ਬੁੱਧਵਾਰ ਯਾਨੀ ਕਿ ਅੱਜ ਆਪਣੇ ਭਰਾ ਰਾਹੁਲ ਦੇ ਨਾਂ ਇਕ ਭਾਵੁਕ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਭੈਣ ਹੋਣ 'ਤੇ ਮਾਣ ਹੈ, ਕਿਉਂਕਿ ਉਹ ਉਲਟ ਹਲਾਤਾਂ ਵਿਚ ਵੀ ਖੜ੍ਹੇ ਰਹੇ ਅਤੇ ਸੱਚਾਈ ਲਈ ਹਮੇਸ਼ਾ ਲੜਦੇ ਰਹੇ।

ਪ੍ਰਿਯੰਕਾ ਗਾਂਧੀ ਨੇ 'ਐਕਸ' 'ਤੇ ਰਾਹੁਲ ਗਾਂਧੀ ਦੇ ਨਾਂ ਪੋਸਟ ਕੀਤੇ ਗਏ ਇਕ ਸੰਦੇਸ਼ ਵਿਚ ਕਿਹਾ,  'ਤੁਸੀਂ ਖੜ੍ਹੇ ਰਹੇ, ਇਸ ਨਾਲ ਕੋਈ ਫਰਕ ਨਹੀਂ ਪੈਦਾ ਕਿ ਉਨ੍ਹਾਂ ਨੇ ਤੁਹਾਡੇ ਲਈ ਕੀ ਕਿਹਾ ਅਤੇ ਕੀ ਕੀਤਾ। ਤੁਸੀਂ ਕਦੇ ਵੀ ਉਲਟ ਹਲਾਤਾਂ ਤੋਂ ਪਿੱਛੇ ਨਹੀਂ ਹਟੇ, ਤੁਸੀਂ ਭਰੋਸਾ ਕਰਨਾ ਕਦੇ ਨਹੀਂ ਛੱਡਿਆ, ਭਾਵੇਂ ਹੀ ਉਨ੍ਹਾਂ ਨੇ ਤੁਹਾਡੇ ਮਜ਼ਬੂਤ ਇਰਾਦੇ 'ਤੇ ਕਿੰਨਾ ਵੀ ਸ਼ੱਕ ਕੀਤਾ ਹੋਵੇ। ਤੁਸੀਂ ਉਨ੍ਹਾਂ ਵਲੋਂ ਫੈਲਾਏ ਗਏ ਝੂਠ ਦੇ ਪ੍ਰਚਾਰ ਦੇ ਬਾਵਜੂਦ ਸੱਚਾਈ ਲਈ ਲੜਨਾ ਕਦੇ ਨਹੀਂ ਛੱਡਿਆ। 

PunjabKesari

ਪ੍ਰਿਯੰਕਾ ਨੇ ਅੱਗੇ ਕਿਹਾ ਕਿ ਤੁਸੀਂ ਗੁੱਸਾ ਅਤੇ ਨਫ਼ਰਤ ਨੂੰ ਕਦੇ ਵੀ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ, ਭਾਵੇਂ ਹੀ ਉਹ ਇਸ ਨੂੰ ਹਰ ਦਿਨ ਤੁਹਾਨੂੰ ਤੋਹਫ਼ੇ ਵਿਚ ਦਿੰਦੇ ਹੋਣ। ਤੁਸੀਂ ਆਪਣੇ ਦਿਲ ਵਿਚ ਪਿਆਰ, ਸੱਚਾਈ ਅਤੇ ਦਇਆ ਨਾਲ ਲੜੇ। ਜੋ ਲੋਕ ਤੁਹਾਨੂੰ ਨਹੀਂ ਵੇਖ ਸਕੇ, ਉਹ ਹੁਣ ਤੁਹਾਨੂੰ ਵੇਖਦੇ ਹਨ ਪਰ ਸਾਡੇ ਵਿਚੋਂ ਕੁਝ ਲੋਕਾਂ ਨੇ ਹਮੇਸ਼ਾ ਤੁਹਾਨੂੰ ਸਭ ਤੋਂ ਬਹਾਦਰ ਰੂਪ ਵਿਚ ਵੇਖਿਆ ਅਤੇ ਜਾਣਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਰਾਹੁਲ ਗਾਂਧੀ, ਮੈਨੂੰ ਤੁਹਾਡੀ ਭੈਣ ਹੋਣ 'ਤੇ ਮਾਣ ਹੈ।


Tanu

Content Editor

Related News