ਸੱਚ ਸਾਬਤ ਹੋ ਰਹੀ NDA ਨੂੰ ਲੈ ਕੇ 26 ਸਾਲ ਪਹਿਲਾਂ ਕੀਤੀ ਗਈ ਮੋਦੀ ਦੀ ਭਵਿੱਖਬਾਣੀ
Saturday, Jun 08, 2024 - 12:17 PM (IST)
ਨਵੀਂ ਦਿੱਲੀ- ਕੁਝ ਦਿਨ ਪਹਿਲਾਂ ਹੋਈਆਂ ਚੋਣਾਂ ’ਚ 543 ਮੈਂਬਰੀ ਲੋਕ ਸਭਾ ਵਿਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਨੂੰ 293 ਸੀਟਾਂ ਮਿਲੀਆਂ ਸਨ। ਇਨ੍ਹਾਂ ਚੋਂ ਭਾਜਪਾ ਨੂੰ 240 ਸੀਟਾਂ ਮਿਲੀਆਂ ਜਦਕਿ ਟੀ. ਡੀ. ਪੀ. ਨੂੰ 16 ਤੇ ਜੇ. ਡੀ. (ਯੂ) ਨੂੰ 12 ਸੀਟਾਂ ਮਿਲੀਆਂ। ਇਹ ਦੋਵੇਂ ਪਾਰਟੀਆਂ ਐੱਨ. ਡੀ. ਏ. ਦੀਆਂ ਵੱਡੀਆਂ ਭਾਈਵਾਲ ਹਨ। ਦੱਸ ਦੇਈਏ ਕਿ 1998 ਵਿਚ ਜਦੋਂ NDA ਬਣਾਇਆ ਗਿਆ ਸੀ ਤਾਂ ਉਸ ਸਮੇਂ ਦੇਸ਼ ਵਿਚ ਘੱਟ ਗਿਣਤੀ 'ਚ ਗਠਜੋੜ ਸਰਕਾਰਾਂ ਦਾ ਦੌਰ ਚੱਲ ਰਿਹਾ ਸੀ। ਦਹਾਕਿਆਂ ਤੋਂ ਕੋਈ ਵੀ ਸਰਕਾਰ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੀ ਸੀ।
ਇਹ ਵੀ ਪੜ੍ਹੋ- ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ 7 ਗੁਆਂਢੀ ਦੇਸ਼ਾਂ ਨੂੰ ਸੱਦਾ, ਇਹ 'ਮਹਿਮਾਨ' ਨੇਤਾ ਆਉਣਗੇ ਭਾਰਤ
ਸਤੰਬਰ 1999 'ਚ ਜਦੋਂ ਅਟਲ ਬਿਹਾਰੀ ਵਾਜਪਾਈ NDA ਦੇ ਨੇਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਨਰਿੰਦਰ ਮੋਦੀ ਭਾਜਪਾ ਦੇ ਸਭ ਤੋਂ ਯੁਵਾ ਜਨਰਲ ਸਕੱਤਰ ਸਨ। ਮੋਦੀ ਨੇ ਇਕ ਇੰਟਰਵਿਊ ਵਿਚ NDA ਨੂੰ ਲੈ ਕੇ ਭਵਿੱਖਬਾਣੀ ਕਰਦਿਆਂ ਕਿਹਾ ਸੀ ਕਿ ਦੇਸ਼ ਦੇ ਸਿਆਸੀ ਇਤਿਹਾਸ ਵਿਚ NDA ਸਭ ਤੋਂ ਸਫ਼ਲ ਗਠਜੋੜ ਸਾਬਤ ਹੋਵੇਗਾ। ਨਰਿੰਦਰ ਮੋਦੀ ਦੀ ਇਹ ਭਵਿੱਖਬਾਣੀ ਹੁਣ ਸੱਚ ਸਾਬਤ ਹੋ ਰਹੀ ਹੈ, ਕਿਉਂਕਿ ਦੇਸ਼ ਵਿਚ ਲਗਾਤਾਰ ਤੀਜੀ ਵਾਰ NDA ਗਠਜੋੜ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। NDA ਹੀ ਦੇਸ਼ ਵਿਚ ਪਹਿਲਾ ਗਠਜੋੜ ਸੀ, ਜਿਸ ਦੀ ਸਰਕਾਰ ਪੂਰੇ 5 ਸਾਲ ਤੱਕ ਚੱਲੀ। ਹਾਲਾਂਕਿ ਇਸ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਿਚ ਯੂ. ਪੀ. ਏ. ਗਠਜੋੜ ਨੇ ਵੀ 10 ਸਾਲ ਸਰਕਾਰ ਚਲਾਈ ਪਰ ਬਾਅਦ ਵਿਚ ਇਹ ਗਠਜੋੜ ਭੰਗ ਹੋ ਗਿਆ।
ਇਹ ਵੀ ਪੜ੍ਹੋ- ਨਰਿੰਦਰ ਮੋਦੀ ਚੁਣੇ ਗਏ NDA ਸੰਸਦੀ ਦਲ ਦੇ ਨੇਤਾ, ਇਸ ਦਿਨ ਚੁੱਕਣਗੇ PM ਅਹੁਦੇ ਦੀ ਸਹੁੰ
ਇੰਟਰਵਿਊ ਵਿਚ ਮੋਦੀ ਨੇ ਕਿਹਾ ਕਿ NDA ਕਿਸੇ ਨੂੰ ਹਰਾਉਣ, ਕਿਸ ਦਾ ਰਾਹ ਰੋਕਣ ਵਰਗੀ ਸੌੜੀ ਸੋਚ ਨਾਲ ਨਹੀਂ ਬਣਾਇਆ ਗਿਆ ਹੈ, ਸਗੋਂ NDA ਦਾ ਮਕਸਦ ਰਾਸ਼ਟਰ ਪ੍ਰਥਮ ਦੀ ਭਾਵਨਾ ਨਾਲ ਦੇਸ਼ ਨੂੰ ਸਥਿਰ ਸ਼ਾਸਨ ਦੇਣਾ ਹੈ। ਦਰਅਸਲ ਇੰਟਰਵਿਊ ਵਿਚ ਮੋਦੀ ਤੋਂ ਸਵਾਲ ਪੁੱਛਿਆ ਗਿਆ ਸੀ ਕਿ NDA ਵਿਚ ਸ਼ਾਮਲ ਪਾਰਟੀਆਂ ਵਿਚਾਰਕ ਪੱਧਰ 'ਤੇ ਵੱਖ-ਵੱਖ ਹਨ, ਅਜਿਹੇ ਵਿਚ ਕਿਤੇ ਇਹ ਗਠਜੋੜ ਦੇਸ਼ ਦੇ ਲੋਕਾਂ ਤੋਂ ਵੋਟਾਂ ਦੀ ਠੱਗੀ ਲਈ ਤਾਂ ਨਹੀਂ ਬਣਿਆ ਹੈ। ਇਸ ਦਾ ਜਵਾਬ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਇਹ ਅਸਲ ਵਿਚ ਇਕ ਪ੍ਰਯੋਗ ਹੈ, ਜੋ ਭਾਜਪਾ ਦੇ ਇਤਿਹਾਸ ਵਿਚ ਇਕ ਆਦਰਸ਼ ਉਦਾਹਰਣ ਦੇ ਰੂਪ ਵਿਚ ਦਰਜ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8