ਟਾਟਾ ਸਟੀਲ ਆਪਣੇ ਬ੍ਰਿਟਿਸ਼ ਪਲਾਂਟ ’ਚ ਨਿਵੇਸ਼ ਦੀ ਯੋਜਨਾ ਨੂੰ ਲੈ ਕੇ ਖਦਸ਼ੇ ’ਚ

Tuesday, Jun 11, 2024 - 06:32 PM (IST)

ਟਾਟਾ ਸਟੀਲ ਆਪਣੇ ਬ੍ਰਿਟਿਸ਼ ਪਲਾਂਟ ’ਚ ਨਿਵੇਸ਼ ਦੀ ਯੋਜਨਾ ਨੂੰ ਲੈ ਕੇ ਖਦਸ਼ੇ ’ਚ

ਨਵੀਂ ਦਿੱਲੀ (ਭਾਸ਼ਾ) - ਇਸਪਾਤ ਕੰਪਨੀ ਟਾਟਾ ਸਟੀਲ ਨੇ ਬ੍ਰਿਟੇਨ ਦੇ ਪੋਰਟ ਟੈਲਬੋਟ ’ਚ ਸਥਿਤ ਆਪਣੇ ਪਲਾਂਟ ’ਚ 1.25 ਅਰਬ ਪਾਊਂਡ ਦਾ ਪ੍ਰਸਤਾਵਿਤ ਨਿਵੇਸ਼ ਬ੍ਰਿਟਿਸ਼ ਸਰਕਾਰ ਅਤੇ ਵਿਰੋਧੀ ਧਿਰ ’ਚ ਨੀਤੀਗਤ ਮਤਭੇਦਾਂ ਦੀ ਵਜ੍ਹਾ ਨਾਲ ਖਟਾਈ ’ਚ ਪੈਣ ਦੇ ਬਾਰੇ ਆਈਆਂ ਖਬਰਾਂ ’ਤੇ ਚਿੰਤਾ ਜਤਾਈ ਹੈ। ਪਿਛਲੇ ਸਾਲ ਸਤੰਬਰ ’ਚ ਟਾਟਾ ਸਟੀਲ ਅਤੇ ਬ੍ਰਿਟਿਸ਼ ਸਰਕਾਰ ਦੇ ਵਿਚਕਾਰ ਪੋਰਟ ਟੈਲਬੋਟ ਇਸਪਾਤ ਪਲਾਂਟ ’ਚ ਕਾਰਬਨ ਨਿਕਾਸੀ ਘੱਟ ਕਰਨ ਲਈ 1.25 ਅਰਬ ਪਾਊਂਡ ਦੀ ਸਾਂਝੀ ਨਿਵੇਸ਼ ਯੋਜਨਾ ’ਤੇ ਸਹਿਮਤੀ ਜਤਾਈ ਗਈ ਸੀ। ਇਸ ਨਿਵੇਸ਼ ’ਚ 50 ਕਰੋੜ ਪਾਊਂਡ ਦੀ ਰਾਸ਼ੀ ਬ੍ਰਿਟਿਸ਼ ਸਰਕਾਰ ਨੂੰ ਦੇਣੀ ਹੈ।

ਇਹ ਵੀ ਪੜ੍ਹੋ :     ਚੰਦਰਬਾਬੂ ਨਾਇਡੂ ਦੀ ਪਤਨੀ ਦੀ ਜਾਇਦਾਦ ’ਚ 535 ਕਰੋੜ ਰੁਪਏ ਦਾ ਹੋਇਆ ਵਾਧਾ, ਜਾਣੋ ਵਜ੍ਹਾ

ਕੰਪਨੀ ਨੇ ਬਿਆਨ ’ਚ ਕਿਹਾ,‘‘ਅਸੀਂ ਬ੍ਰਿਟਿਸ਼ ਮੀਡੀਆ ’ਚ ਆਈਆਂ ਉਨ੍ਹਾਂ ਖਬਰਾਂ ਨੂੰ ਦੇਖ ਕੇ ਖਦਸ਼ੇ ’ਚ ਹਾਂ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਇਸਪਾਤ ਉਦਯੋਗ ’ਚ ਕਈ ਦਹਾਕਿਆਂ ਦਾ ਸਭ ਤੋਂ ਵੱਡਾ 1.25 ਅਰਬ ਪਾਊਂਡ ਦਾ ਨਿਵੇਸ਼ ਮੌਜੂਦਾ ਚੁਣਾਵੀ ਪ੍ਰਕਿਰਿਆ ਦੌਰਾਨ ਕੰਜ਼ਰਵੇਟਿਵ ਪਾਰਟੀ ਅਤੇ ਲੇਬਰ ਪਾਰਟੀ ’ਚ ਉਭਰੇ ਨੀਤੀਗਤ ਮਤਭੇਦਾਂ ਦੇ ਕਾਰਨ ਖਤਰੇ ’ਚ ਪੈ ਸਕਦਾ ਹੈ।’’ ਟਾਟਾ ਸਟੀਲ ਨੇ ਕਿਹਾ ਕਿ ਉਹ ਅਾਉਣ ਵਾਲੇ ਮਹੀਨਿਆਂ ’ਚ ਪੋਰਟ ਟੈਲਬੋਟ ਪਲਾਂਟ ’ਚ ਭਾਰੀ-ਭਰਕਮ ਜਾਇਦਾਦਾਂ ਨੂੰ ਬੰਦ ਕਰਨ ਅਤੇ ਮੁੜ ਸੁਰਜੀਤ ਪ੍ਰੋਗਰਾਮ ਦੇ ਐਲਾਨ ’ਤੇ ਕਾਇਮ ਰਹੇਗੀ। ਟਾਟਾ ਸਮੂਹ ਦੀ ਕੰਪਨੀ ਟਾਟਾ ਸਟੀਲ ਬ੍ਰਿਟੇਨ ਦੇ ਪੋਰਟ ਟੈਲਬੋਟ ’ਚ 30 ਲੱਖ ਟਨ ਪ੍ਰਤੀ ਸਾਲ ਸਮਰਥਾ ਵਾਲੀ ਸਭ ਤੋਂ ਵੱਡੀ ਬ੍ਰਿਟਿਸ਼ ਇਸਤਪਾਤ ਇਕਾਈ ਦਾ ਸੰਚਾਲਨ ਕਰਦੀ ਹੈ ਅਤੇ ਕਰੀਬ 8,000 ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ।

ਇਹ ਵੀ ਪੜ੍ਹੋ :    ਯਾਤਰੀਆਂ ਨੇ ਕੰਪਨੀ ਦੇ ਮੁਲਾਜ਼ਮਾਂ ’ਤੇ ਲਾਏ ਦੋਸ਼, ਸਾਢੇ 6 ਘੰਟੇ ਹਵਾਈ ਅੱਡੇ ’ਤੇ ਫਸੇ ਰਹੇ ਯਾਤਰੀ, ਹੰਗਾਮਾ

ਇਹ ਵੀ ਪੜ੍ਹੋ :     Bank of Baroda ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ਕੀਤਾ ਮਹਿੰਗਾ, ਜਾਣੋ ਕਿੰਨੀ ਵਧੀ ਵਿਆਜ ਦਰ

ਇਹ ਵੀ ਪੜ੍ਹੋ :      UPI Lite ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਵਾਰ-ਵਾਰ ਪੈਸੇ ਪਾਉਣ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News