ਹਾਏ ਗਰਮੀ! ਦੁਨੀਆਂ ਦੀਆਂ ਸਭ ਤੋਂ ਗਰਮ ਥਾਵਾਂ, ਕੁਝ ਮਿੰਟਾਂ ‘ਚ ਹੋ ਜਾਂਦੀ ਹੈ ਮੌਤ, ਤਾਪਮਾਨ ਜਾਣ ਉਡਣਗੇ ਹੋਸ਼

06/18/2024 2:05:14 PM

ਜਲੰਧਰ, ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਇਨ੍ਹੀਂ ਦਿਨੀਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦੇ ਕਈ ਸੂਬਿਆਂ ਵਿੱਚ ਭਿਆਨਕ  ਗਰਮੀ ਪੈ ਰਹੀ ਹੈ। ਗਰਮੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਪੰਜ ਅਜਿਹੀਆਂ ਥਾਵਾਂ ਬਾਰੇ ਦੱਸਾਂਗੇ, ਜਿੱਥੇ ਗਰਮੀ ਇੰਨੀ ਜ਼ਿਆਦਾ ਹੈ ਕਿ ਕਿਸੇ ਦੀ ਵੀ ਜਾਨ ਜਾ ਸਕਦੀ ਹੈ।  ਇਹ ਥਾਵਾਂ ਇੰਨੀਆਂ ਗਰਮ ਹਨ ਕਿ ਕੋਈ ਵਿਅਕਤੀ 10 ਮਿੰਟਾਂ ਦੇ ਅੰਦਰ ਬੀਮਾਰ ਹੋ ਸਕਦਾ ਹੈ ਜਾਂ ਕੁਝ ਘੰਟਿਆਂ ਵਿੱਚ ਉਸਦੀ ਮੌਤ ਹੋ ਸਕਦੀ ਹੈ।

PunjabKesari
ਡੈਥ ਵੈਲੀ, ਕੈਲੀਫੋਰਨੀਆ

ਅਮਰੀਕੀ ਸੂਬੇ ਕੈਲੀਫੋਰਨੀਆ ਦੀ ਡੈਥ ਵੈਲੀ ਦੁਨੀਆ ਦੀਆਂ ਸਭ ਤੋਂ ਗਰਮ ਥਾਵਾਂ ਵਿੱਚੋਂ ਇੱਕ ਹੈ। ਇੱਥੇ ਸਭ ਤੋਂ ਵੱਧ ਤਾਪਮਾਨ ਦਾ ਰਿਕਾਰਡ 10 ਜੁਲਾਈ 1913 ਨੂੰ ਬਣਿਆ ਸੀ। ਉਸ ਸਮੇਂ, ਡੈਥ ਵੈਲੀ ਵਿੱਚ ਫਰਨੇਸ ਕ੍ਰੀਕ ਨਾਮਕ ਸਥਾਨ 'ਤੇ ਵੱਧ ਤੋਂ ਵੱਧ ਤਾਪਮਾਨ 56.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਫਿਲਹਾਲ ਇੱਥੇ ਤਾਪਮਾਨ 37 ਤੋਂ 40 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਂਦਾ  ਹੈ। ਇੱਥੇ ਗਰਮੀ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਸੂਰਜ ਦੀ ਤਪਸ, ਘਾਟੀ ਵਿੱਚ ਗਰਮ ਹਵਾਵਾਂ ਦਾ ਬਾਹਰ ਨਾ ਜਾ ਸਕਣਾ ਅਤੇ ਘਾਟੀ ਅੰਦਰ ਹੀ ਫਸ ਕੇ ਇੱਧਰ ਉੱਧਰ ਘੁੰਮਦੇ ਰਹਿਣਾ ਸ਼ਾਮਲ ਹੈ। ਇਸ ਦੇ ਨਾਲ ਹੀ ਇਸ ਦੇ ਆਲੇ-ਦੁਆਲੇ ਰੇਗਿਸਤਾਨ ਮੌਜੂਦ ਹੈ, ਜਿੱਥੋਂ ਗਰਮ ਹਵਾਵਾਂ ਆਉਂਦੀਆਂ ਹਨ। ਇੱਥੋਂ ਦੇ ਜਲ ਸਰੋਤਾਂ ਤੋਂ ਨਮੀ ਨਿਕਲਦੀ ਹੈ, ਜਿਸ ਕਾਰਨ ਡੈਥ ਵੈਲੀ ਵਿੱਚ ਗਰਮੀ ਹੋਰ ਵੀ ਜਾਨਲੇਵਾ ਹੋ ਜਾਂਦੀ ਹੈ।

PunjabKesariਸਹਾਰਾ ਮਾਰੂਥਲ, ਅਫਰੀਕਾ

ਅਫਰੀਕਾ ਦਾ ਸਹਾਰਾ ਰੇਗਿਸਤਾਨ ਵੀ ਦੁਨੀਆ ਦੇ ਸਭ ਤੋਂ ਗਰਮ ਸਥਾਨਾਂ ਵਿੱਚੋਂ ਇੱਕ ਹੈ। ਇਸ ਸਥਾਨ ਦਾ ਔਸਤ ਤਾਪਮਾਨ 35 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦਾ ਹੈ। ਸਾਲ ਭਰ ਵਿੱਚ 100 ਮਿਲੀਮੀਟਰ ਤੋਂ ਘੱਟ ਵਰਖਾ ਹੁੰਦੀ ਹੈ, ਜੋ ਕਿ ਨਾਂਹ ਦੇ ਬਰਾਬਰ ਹੈ। ਸਹਾਰਾ ਰੇਗਿਸਤਾਨ ਵਿੱਚ ਵੱਧ ਤੋਂ ਵੱਧ ਤਾਪਮਾਨ 58 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਦੋਂ ਕਿ ਸਤ੍ਹਾ ਦਾ ਤਾਪਮਾਨ 76 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਹਾਰਾ ਦੁਨੀਆ ਦਾ ਸਭ ਤੋਂ ਵੱਡਾ ਗਰਮ ਮਾਰੂਥਲ ਹੈ।


PunjabKesariਫਲੇਮਿੰਗ ਮਾਉਂਟੇਨ, ਚੀਨ

ਚੀਨ ਦਾ ਫਲੇਮਿੰਗ ਮਾਊਂਟੇਨ ਟਕਲਾਮਾਕੇਨ ਰੇਗਿਸਤਾਨ ਦੇ ਉੱਤਰੀ ਖੇਤਰ ਵਿੱਚ ਸਥਿਤ ਹੈ। ਲਾਲ ਸੈਂਡਸਟੋਨ ਪਹਾੜੀਆਂ, ਜਿਨ੍ਹਾਂ ਨੂੰ ਫਲੇਮਿੰਗ ਮਾਉਂਟੇਨ ਜਾਂ ਹੁਓਯਾਨ ਪਹਾੜ ਵੀ ਕਿਹਾ ਜਾਂਦਾ ਹੈ, ਸ਼ਿਨਜਿਆਂਗ ਪ੍ਰਾਂਤ ਦੇ ਤਿਆਨ ਸ਼ਾਨ ਵਿੱਚ ਸਥਿਤ ਹਨ। ਇਸ ਪਹਾੜ ਦੀ ਲੰਬਾਈ 100 ਕਿਲੋਮੀਟਰ ਅਤੇ ਚੌੜਾਈ 5 ਤੋਂ 10 ਕਿਲੋਮੀਟਰ ਹੈ। ਗਰਮੀਆਂ ਦੌਰਾਨ ਇਸ ਸਥਾਨ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਸਾਲ 2008 ਵਿੱਚ ਇਸ ਖੇਤਰ ਵਿੱਚ 66.8 ਡਿਗਰੀ ਸੈਲਸੀਅਸ ਦਾ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ ਸੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

 

PunjabKesariਲ ਅਜ਼ੀਜ਼ੀਆ, ਲੀਬੀਆ

ਲ ਅਜ਼ੀਜ਼ੀਆ ਲੀਬੀਆ ਦੇ ਉੱਤਰ-ਪੱਛਮ ਵਿੱਚ ਸਥਿਤ ਜਾਫਰਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ। ਇਸ ਖੇਤਰ ਵਿੱਚ ਬਹੁਤ ਗਰਮੀ ਹੈ। ਆਮ ਤੌਰ 'ਤੇ ਇੱਥੇ ਵੱਧ ਤੋਂ ਵੱਧ ਤਾਪਮਾਨ 35 ਤੋਂ 40 ਦੇ ਵਿਚਕਾਰ ਰਹਿੰਦਾ ਹੈ, ਪਰ 13 ਸਤੰਬਰ, 1922 ਨੂੰ ਇੱਥੇ 58 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਪਰ ਬਾਅਦ ਵਿਚ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਨੇ ਸਾਲ 2012 ਵਿਚ ਇਸ ਨੂੰ ਗਲਤ ਕਰਾਰ ਦਿੱਤਾ ਸੀ, ਕਿਉਂਕਿ ਉਸ ਸਮੇਂ ਇਸ ਖੇਤਰ ਵਿਚ ਤਾਪਮਾਨ ਮਾਪਣ ਦੀ ਕੋਈ ਸਹੂਲਤ ਨਹੀਂ ਸੀ। ਹਾਲਾਂਕਿ, ਇਸ ਖੇਤਰ ਵਿੱਚ ਬਹੁਤ ਗਰਮੀ  ਪੈਂਦੀ ਹੈ।



PunjabKesariਸੋਨੋਰਨ ਮਾਰੂਥਲ, ਅਮਰੀਕਾ

ਇਹ ਮਾਰੂਥਲ ਅਮਰੀਕਾ ਤੋਂ ਉੱਤਰੀ ਮੈਕਸੀਕੋ ਤੱਕ ਫੈਲਿਆ ਹੋਇਆ ਹੈ। ਇਸ ਸਥਾਨ ‘ਤੇ ਜਾਨਲੇਵਾ ਗਰਮੀ ਪੈਂਦੀ ਹੈ। ਇਸ ਦੇ ਨਾਲ ਹੀ ਇੱਥੇ ਕੈਕਟਸ ਦੇ ਪੌਦੇ ਵੀ ਹਨ ਜੋ ਬਹੁਤ ਖਤਰਨਾਕ ਹਨ। ਇਹ ਮਾਰੂਥਲ ਐਰੀਜ਼ੋਨਾ ਸੂਬੇ ਵਿੱਚ ਸਥਿਤ ਹੈ, ਜਿੱਥੇ ਕੁਝ ਦੁਰਲੱਭ ਜੈਗੁਆਰ ਦੇਖੇ ਜਾ ਸਕਦੇ ਹਨ। ਇੱਥੇ ਔਸਤ ਤਾਪਮਾਨ 46.1 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News