ਵਿੰਬਲਡਨ ਦੀ ਇਨਾਮੀ ਰਾਸ਼ੀ ਹੋਈ ਰਿਕਾਰਡ 5 ਕਰੋੜ ਪੌਂਡ

06/14/2024 9:46:39 AM

ਲੰਡਨ- ਆਲ ਇੰਗਲੈਂਡ ਕਲੱਬ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵਿੰਬਲਡਨ ਦੀ ਕੁਲ ਇਨਾਮੀ ਰਾਸ਼ੀ ਵਧ ਕੇ ਰਿਕਾਰਡ 5 ਕਰੋੜ ਪੌਂਡ (ਲੱਗਭਗ 6 ਕਰੋੜ 40 ਲੱਖ ਡਾਲਰ) ਹੋ ਜਾਵੇਗੀ, ਜਿਸ ’ਚ ਹਰ ਸਿੰਗਲ ਚੈਂਪੀਅਨ ਨੂੰ 27 ਲੱਖ ਪੌਂਡ (34 ਲੱਖ 50 ਹਜ਼ਾਰ ਡਾਲਰ) ਮਿਲਣਗੇ। ਕੁਲ ਇਨਾਮੀ ਰਾਸ਼ੀ ਪਿਛਲੇ ਸਾਲ ਦੀ ਤੁਲਨਾ ’ਚ 53 ਲੱਖ ਪੌਂਡ (68 ਲੱਖ ਡਾਲਰ) ਜ਼ਿਆਦਾ ਹੈ, ਜੋ 11.9 ਫੀਸਦੀ ਦਾ ਵਾਧਾ ਹੈ।
ਇਹ 10 ਸਾਲ ਪਹਿਲਾਂ ਇਸ ਗ੍ਰਾਸਕੋਰਟ ਗਰੈਂਡਸਲੈਮ ਟੂਰਨਾਮੈਂਟ ’ਚ ਪ੍ਰਤੀਯੋਗੀਆਂ ਨੂੰ ਦਿੱਤੀ ਗਈ 2 ਕਰੋੜ 50 ਲੱਖ ਪੌਂਡ (ਮੌਜੂਦਾ ਐਕਸਚੇਂਜ ਦਰ ’ਤੇ 3 ਕਰੋਡ਼ 20 ਲੱਖ ਡਾਲਰ) ਤੋਂ ਦੁੱਗਣੀ ਹੈ। ਆਲ ਇੰਗਲੈਂਡ ਕਲੱਬ ਦੀ ਨਵੀਂ ਪ੍ਰਧਾਨ ਡੇਬੋਰਾ ਜੇਵਾਂਸ ਨੇ ਕਿਹਾ ਕਿ ਟਿਕਟਾਂ ਦੀ ਮੰਗ ਇਸ ਸਾਲ ਤੋਂ ਜ਼ਿਆਦਾ ਕਦੇ ਨਹੀਂ ਰਹੀ। ਇਸ ਸਾਲ ਦੇ ਜੇਤੂਆਂ ਨੂੰ ਮਿਲਣ ਵਾਲੀ ਰਾਸ਼ੀ ’ਚ ਹਰ ਵਰਗ ’ਚ 3,50,000 ਪੌਂਡ (ਲੱਗਭਗ 4,50,000 ਡਾਲਰ) ਦਾ ਵਾਧਾ ਹੋਇਆ ਹੈ, ਜੋ 14.9 ਫੀਸਦੀ ਦਾ ਵਾਧਾ ਹੈ।
ਸਿੰਗਲ ਦੇ ਪਹਿਲੇ ਦੌਰ ’ਚ ਹਾਰਨ ਵਾਲੇ ਖਿਡਾਰੀਆਂ ਨੂੰ 2023 ’ਚ 55,000 ਪੌਂਡ (70,000 ਡਾਲਰ) ਤੋਂ ਵਧਾ ਕੇ 60,000 ਪੌਂਡ (ਲੱਗਭਗ 76,000 ਡਾਲਰ) ਮਿਲਣਗੇ। ਕੁਆਲੀਫਾਇੰਗ ਮੁਕਾਬਲੇ ਲਈ ਇਨਾਮ 14.9 ਫੀਸਦੀ ਵਧ ਕੇ 48 ਲੱਖ ਪੌਂਡ (ਲੱਗਭੱਗ 60 ਲੱਖ ਡਾਲਰ) ਹੋ ਜਾਵੇਗਾ।


Aarti dhillon

Content Editor

Related News