PPF ਖਾਤੇ ''ਚ ਤਿੰਨ ਤਰੀਕਿਆਂ ਨਾਲ ਆਨਲਾਈਨ ਜਮ੍ਹਾ ਕਰ ਸਕਦੇ ਹੋ ਪੈਸਾ, ਜਾਣੋ ਪੂਰਾ ਪ੍ਰੋਸੈੱਸ

11/26/2019 12:10:24 PM

ਨਵੀਂ ਦਿੱਲੀ—ਪਬਲਿਕ ਪ੍ਰੋਵੀਡੈਂਟ ਫੰਡ (ਪੀ.ਪੀ.ਐੱਫ.) ਭਾਰਤ 'ਚ ਉਪਲੱਬਧ ਸਭ ਤੋਂ ਚੰਗੇ ਲਾਭ ਟਰਮ ਨਿਵੇਸ਼ ਵਿਕਲਪਾਂ 'ਚੋਂ ਇਕ ਹੈ ਜੋ ਕਿ ਨਿਸ਼ਚਿਤ ਰਿਟਰਨ ਦੀ ਗਾਰੰਟੀ ਦਿੰਦਾ ਹੈ। ਇਸ ਦੀ ਵਰਤੋਂ ਜ਼ਿਆਦਾਤਰ ਬੱਚਿਆਂ ਦੀ ਸਿੱਖਿਆ ਅਤੇ ਵਿਆਹ ਲਈ ਜਾਂ ਰਿਟਾਇਰਮੈਂਟ ਫੰਡ ਬਣਾਉਣ ਲਈ ਕੀਤੀ ਜਾਂਦੀ ਹੈ। ਪੀ.ਪੀ.ਐੱਫ. 'ਚ ਜਮ੍ਹਾ ਕਰਨ 'ਤੇ ਆਮਦਨ ਦੀ ਧਾਰਾ 80ਸੀ ਦੇ ਤਹਿਤ ਇਨਕਮ ਟੈਕਸ 'ਚ ਕਟੌਤੀ ਲਈ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਮਚਿਓਰਿਟੀ ਦੇ ਸਮੇਂ ਪੈਸਾ ਕੱਢਣ 'ਤੇ ਵੀ ਕੋਈ ਟੈਕਸ ਨਹੀਂ ਲੱਗਦਾ ਹੈ। ਪੀ.ਪੀ.ਐੱਫ. 'ਚ ਪੈਸਾ ਆਫਲਾਈਨ ਦੇ ਨਾਲ ਆਨਲਾਈਨ ਵੀ ਜਮ੍ਹਾ ਕੀਤਾ ਜਾ ਸਕਦਾ ਹੈ। ਪੀ.ਪੀ.ਐੱਫ. 'ਚ ਆਨਲਾਈਨ 3 ਵੱਖ-ਵੱਖ ਤਰੀਕਿਆਂ ਨਾਲ ਪੈਸਾ ਜਮ੍ਹਾ ਕੀਤਾ ਜਾ ਸਕਦਾ ਹੈ।
ਪੀ.ਪੀ.ਐੱਫ. 'ਚ 3 ਤਰੀਕਿਆਂ ਨਾਲ ਜਮ੍ਹਾ ਕਰਦੇ ਹਨ ਪੈਸਾ ਜਾਣੋ...
ਈ.ਸੀ.ਐੱਸ.—ਈ.ਸੀ.ਐੱਸ. ਮੈਂਡੇਟ ਦੇ ਮਾਧਿਅਮ ਨਾਲ ਤੁਸੀਂ ਪੀ.ਪੀ.ਐੱਫ. ਅਕਾਊਂਟ 'ਚ ਪੈਸਾ ਟਰਾਂਸਫਰ ਕਰ ਸਕਦੇ ਹੋ। ਪਹਿਲਾਂ ਈ.ਸੀ.ਐੱਸ.ਮੈਂਡੇਟ ਨੂੰ ਪੀ.ਪੀ.ਐੱਫ. ਅਕਾਊਂਟ ਨਾਲ ਸੈੱਟ ਕਰਨਾ ਹੋਵੇਗਾ। ਇਸ ਪ੍ਰਕਿਰਿਆ ਨਾਲ ਅਕਾਊਂਟ ਤੋਂ ਪੈਸਾ ਕੱਟ ਜਾਂਦਾ ਹੈ ਅਤੇ ਪੀ.ਪੀ.ਐੱਫ. 'ਚ ਜਮ੍ਹਾ ਹੋ ਜਾਂਦਾ ਹੈ। ਇੰਟਰਬੈਂਕ ਪੈਸਾ ਟਰਾਂਸਫਰ ਕਰਨ ਲਈ ਇਸ ਪ੍ਰਕਿਰਿਆ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਟੇਂਡਿੰਗ ਇੰਸਟਰਕਸ਼ਨ—ਮੰਨ ਲਓ ਜੇਕਰ ਸੇਵਿੰਗ ਅਕਾਊਂਟ ਅਤੇ ਪੀ.ਪੀ.ਐੱਫ. ਇਕ ਹੀ ਬ੍ਰਾਂਚ 'ਚ ਹੁੰਦਾ ਹੈ ਤਾਂ ਇਸ ਪ੍ਰਕਿਰਿਆ ਲਈ ਗਾਹਕ ਨੂੰ ਇਸ ਦੀ ਜਾਣਕਾਰੀ ਬੈਂਕ ਨੂੰ ਦੇਣੀ ਹੁੰਦੀ ਹੈ, ਇਹ ਦੱਸਣਾ ਹੁੰਦਾ ਹੈ ਕਿ ਮੰਥਲੀ ਪੈਸਾ ਬਚਤ ਖਾਤੇ ਤੋਂ ਪੀ.ਪੀ.ਐੱਫ. 'ਚ ਟਰਾਂਸਫਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇਕ ਵਿੱਤੀ ਸਾਲ 'ਚ ਇਸ 'ਚ 1.5 ਲੱਖ ਰੁਪਏ ਅਧਿਕਤਮ ਟਰਾਂਸਫਰ ਕੀਤੇ ਜਾ ਸਕਦੇ ਹਨ। ਤੁਹਾਡੇ ਵੱਲੋਂ ਇਕ ਵਾਰ ਬੈਂਕ ਨੂੰ ਜਾਣਕਾਰੀ ਦੇਣ ਦੇ ਬਾਅਦ ਬੈਂਕ ਆਟੋਮੈਟੀਕਲੀ ਪੈਸਾ ਸੇਵਿੰਗ ਅਕਾਊਂਟ ਤੋਂ ਪੀ.ਪੀ.ਐੱਫ. ਅਕਾਊਂਟ 'ਚ ਭੇਜ ਦਿੰਦਾ ਹੈ।
ਐੱਨ.ਈ.ਐੱਫ.ਟੀ.—ਨੈੱਟਬੈਂਕਿੰਗ ਦੇ ਰਾਹੀਂ ਇਸ 'ਚ ਪੈਸਾ ਜਮ੍ਹਾ ਕੀਤਾ ਜਾ ਸਕਦਾ ਹੈ, ਇਸ ਲਈ ਪੀ.ਪੀ.ਐੱਫ. ਅਕਾਊਂਟ ਨੰਬਰ ਅਤੇ ਬੈਂਕ ਬ੍ਰਾਂਚ ਦੇ ਆਈ.ਐੱਫ.ਐੱਸ.ਸੀ. ਕੋਡ ਕੰਮ ਆਉਣਗੇ। ਐੱਨ.ਈ.ਐੱਫ.ਟੀ. ਬਚਤ ਖਾਤਾ ਚਾਲੂ ਖਾਤਾ ਦੋਵਾਂ ਦੇ ਰਾਹੀਂ ਕੀਤਾ ਜਾ ਸਕਦਾ ਹੈ। ਇਸ 'ਚ 30 ਮਿੰਟ ਦਾ ਸਮਾਂ ਲੱਗਦਾ ਹੈ, ਜਦੋਂਕਿ ਇੰਟਰਾ ਬੈਂਕ ਪ੍ਰੋਸੈੱਸ 'ਚ ਕੁਝ ਮਿੰਟ/ ਘੰਟੇ ਲੱਗ ਸਕਦੇ ਹਨ।


Aarti dhillon

Content Editor

Related News