ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਮਾਨਸਾ! ਤਿੰਨ ਜਗ੍ਹਾ ਹੋਈ ਫ਼ਾਇਰਿੰਗ
Tuesday, Oct 28, 2025 - 05:40 PM (IST)
ਮਾਨਸਾ: ਮਾਨਸਾ ਵਿਚ ਦਿਨ-ਦਿਹਾੜੇ ਤਿੰਨ ਜਗ੍ਹਾ ਫ਼ਾਇਰਿੰਗ ਹੋਈ ਹੈ। ਇਸ ਦੌਰਾਨ ਤਿੰਨ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗਨੀਮਤ ਇਹ ਰਹੀ ਕਿ ਫ਼ਾਇਰਿੰਗ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
ਜਾਣਕਾਰੀ ਮੁਤਾਬਕ ਸ਼ਹਿਰ ਦੇ ਤਿੰਨ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ 'ਤੇ ਫ਼ਾਇਰਿੰਗ ਕੀਤੀ ਗਈ। ਇਹ ਗੋਲ਼ੀ ਕਿਸੇ ਵੀ ਵਪਾਰੀ ਜਾਂ ਕਿਸੇ ਹੋਰ ਵਿਅਕਤੀ ਦੇ ਨਹੀਂ ਲੱਗੀ, ਪਰ ਫ਼ਾਇਰਿੰਗ ਕਾਰਨ ਲੋਕ ਕਾਫ਼ੀ ਸਹਿਮ ਗਏ ਹਨ। ਇਸ ਦੌਰਾਨ ਇਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਵੀ ਫ਼ਾਇਰਿੰਗ ਹੋਈ ਹੈ, ਜਿੱਥੇ ਦੁਕਾਨ ਦੇ ਮਾਲਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ 2 ਫ਼ਾਇਰ ਕੀਤੇ, ਪਰ ਦੁਕਾਨ ਮਾਲਕ ਵਾਲ-ਵਾਲ ਬੱਚ ਗਿਆ।
ਇਹ ਖ਼ਬਰ ਵੀ ਪੜ੍ਹੋ - Big Breaking: ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ
ਇਹ ਮੋਟਰਸਾਈਕਲ ਸਵਾਰ ਮੁਲਜ਼ਮ ਵਾਰਦਾਤ ਵਾਲੀ ਜਗ੍ਹਾ ਤੋਂ ਫ਼ਰਾਰ ਹੁੰਦਿਆਂ ਰਾਹ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਏ ਹਨ। ਇਸ ਦੌਰਾਨ ਜਿਹੜੇ ਲੋਕਾਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ, ਉਹ ਵੀ ਸਫ਼ਲ ਨਹੀਂ ਹੋ ਸਕੇ। ਇਸ ਦੌਰਾਨ ਇਕ ਐਕਟਿਵਾ ਸਵਾਰ ਮਹਿਲਾਵਾਂ ਦੀ ਮੋਟਰਸਾਈਕਲ ਸਵਾਰਾਂ ਨਾਲ ਆਹਮੋ-ਸਾਹਮਣੀ ਟੱਕਰ ਵੀ ਹੋ ਗਈ, ਜਿਸ ਵਿਚ ਚਾਰੋ ਹੇਠਾਂ ਡਿੱਗ ਗਏ। ਪਰ ਮੋਟਰਸਾਈਕਲ ਸਵਾਰ ਫ਼ਿਰ ਵੀ ਫਟਾਫਟ ਉੱਠ ਕੇ ਉੱਥੋਂ ਫ਼ਰਾਰ ਹੋ ਗਏ।
