Punjab: 'ਪਾਪਾ ਕੀ ਪਰੀ' ਦੀ ਕਾਰ ਨਾਲ ਹੋ ਗਿਆ ਕਾਂਡ! ਵੇਖੋ ਮੌਕੇ ਦੀਆਂ ਤਸਵੀਰਾਂ

Monday, Oct 27, 2025 - 05:28 PM (IST)

Punjab: 'ਪਾਪਾ ਕੀ ਪਰੀ' ਦੀ ਕਾਰ ਨਾਲ ਹੋ ਗਿਆ ਕਾਂਡ! ਵੇਖੋ ਮੌਕੇ ਦੀਆਂ ਤਸਵੀਰਾਂ

ਫ਼ਰੀਦਕੋਟ (ਜਗਤਾਰ ਦੁਸਾਂਝ): ਫ਼ਰਦੀਕੋਟ ਦੇ ਤਲਵੰਡੀ ਵਾਲੇ ਪੁਲ਼ ਨੇੜੇ ਇਕ ਕਾਰ ਨਾਲ ਹਾਦਸਾ ਵਾਪਰ ਗਿਆ ਹੈ। ਹਾਦਸੇ ਮਗਰੋਂ ਉਸ ਦਾ ਚਾਲਕ ਮੌਕੇ ਤੋਂ ਗਾਇਬ ਹੈ ਤੇ ਗੱਡੀ 'ਤੇ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਹੋਈਆਂ। ਗੱਡੀ ਦੇ ਪਿੱਛੇ Dad's Angel ਯਾਨੀ 'ਪਾਪਾ ਕੀ ਪਰੀ' ਲਿਖਿਆ ਹੋਇਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ

ਇਹ ਹਾਦਸਾ ਬੀਤੀ ਦੇਰ ਰਾਤ ਨੂੰ ਵਾਪਰਿਆ ਦੱਸਿਆ ਜਾ ਰਿਹਾ ਹੈ, ਜਦੋਂ ਗੱਡੀ ਕਾਫ਼ੀ ਤੇਜ਼ ਗਤੀ ਨਾਲ ਆ ਰਹੀ ਸੀ ਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਡਿਵਾਈਡਰ ਦੇ ਨਾਲ ਲੱਗੇ ਮਿੱਟੀ ਦੇ ਢੇਰ ਉੱਪਰ ਜਾ ਚੜ੍ਹੀ। ਰਾਹਗੀਰਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਅਰੰਭ ਦਿੱਤੀ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲੀਆਂ Milk Products ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਵਾਧਾ

ਇਸ ਸਬੰਧੀ ਗੱਲਬਾਤ ਕਰਦਿਆਂ ਟਰੈਫਿਕ ਇੰਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਥੇ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਕਰੀਬ 12 ਵਜੇ ਤਲਵੰਡੀ ਵਾਲੇ ਪੁਲ ਨੇਰੇ ਵਾਪਰਿਆ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਰ ਕਾਫੀ ਓਵਰ ਸਪੀਡ 'ਤੇ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਵੱਲੋਂ ਮੌਕੇ 'ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਕਾਰ ਦਾ ਕੋਈ ਵੀ ਵਾਲੀ-ਵਾਰਸ ਨਹੀਂ ਮਿਲਿਆ ਤੇ ਨਾ ਹੀ ਗੱਡੀ ਦੇ ਉੱਪਰ ਕੋਈ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਵੱਲੋਂ ਆਪਣੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਗੱਡੀ ਬਾਰੇ ਪਤਾ ਕੀਤਾ ਜਾ ਰਿਹਾ। ਉਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

 


author

Anmol Tagra

Content Editor

Related News