ਪਰਸਨਲ ਅਤੇ ਫੈਮਿਲੀ ਫਲੋਟਰ ਸਕੀਮ, ਜਾਣੋ ਕਿਹੜੀ ਹੈਲਥ ਪਾਲਿਸੀ ਤੁਹਾਡੇ ਲਈ ਹੋਵੇਗੀ ਸਹੀ

08/07/2019 12:22:43 PM

ਨਵੀਂ ਦਿੱਲੀ—ਬੀਮਾਰੀ ਕਦੇ ਵੀ ਕਿਸੇ ਨੂੰ ਵੀ ਹੋ ਸਕਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਸਮੇਂ 'ਤੇ ਹੀ ਆਪਣੇ ਲਈ ਇਕ ਚੰਗੀ ਹੈਲਥ ਪਾਲਿਸੀ ਖਰੀਦ ਲਓ। ਸਿਰਫ ਹੈਲਥ ਇੰਸ਼ੋਰੈਂਸ ਖਰੀਦਣਾ ਹੀ ਸਭ ਕੁਝ ਨਹÎੀਂ ਹੁੰਦਾ। ਕਿਸੇ ਵੀ ਇੰਸ਼ੋਰੈਂਸ ਪਾਲਿਸੀ ਨੂੰ ਖਰੀਦਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਸ ਦੇ ਬਾਰੇ 'ਚ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ। ਮਾਹਿਰਾਂ ਦਾ ਮੰਨਣਾ ਹੈ ਕਿ ਸਾਨੂੰ ਆਪਣੇ ਲਈ ਹੈਲਥ ਪਾਲਿਸੀ ਦੀ ਚੋਣ ਕਾਫੀ ਸੋਚ ਸਮਝ ਕੇ ਕਰਨੀ ਚਾਹੀਦੀ। ਜੇਕਰ ਤੁਸੀਂ ਕਿਸੇ ਖਾਸ ਬੀਮਾਰੀ ਨਾਲ ਜੂਝ ਰਹੇ ਹੋ ਤਾਂ ਵੀ ਬਾਜ਼ਾਰ 'ਚ ਤੁਹਾਡੇ ਲਈ ਤਰ੍ਹਾਂ ਤਰ੍ਹਾਂ ਦੀਆਂ ਪਾਲਿਸੀਆਂ ਮੌਜੂਦ ਹਨ। 
ਲੋਕ ਆਮ ਤੌਰ 'ਤੇ ਪਰਸਨਲ ਹੈਲਥ ਸਕੀਮ ਅਤੇ ਫੈਮਿਲੀ ਫਲੋਟਰ ਪਲਾਨ ਦੌਰਾਨ ਉਲਝਣ 'ਚ ਹੁੰਦੇ ਹਨ। ਪਰਸਨਲ ਹੈਲਥ ਸਕੀਮ ਦਾ ਅਰਥ ਹੈ ਹਰ ਪਰਿਵਾਰ ਦਾ ਆਪਣਾ ਵੱਖਰਾ ਇੰਸ਼ੋਰੈਂਸ ਕਵਰ। ਹਾਲਾਂਕਿ ਫੈਮਿਲੀ ਫਲੋਟਰ ਸਿਹਤ ਬੀਮਾ ਯੋਜਨਾ 'ਚ ਬੀਮਾ ਕੀਤੀ ਗਈ ਸੀਮਾ ਦੀ ਵਰਤੋਂ ਪਰਿਵਾਰ ਦੇ ਕਿਸੇ ਵੀ ਮੈਂਬਰ ਵਲੋਂ ਕੀਤੀ ਜਾ ਸਕਦੀ ਹੈ। ਉਦਹਾਰਣ ਵਜੋਂ ਜੇਕਰ ਤੁਹਾਡੀ ਸਿਹਤ ਬੀਮਾ ਯੋਜਨਾ 5 ਲੱਖ ਰੁਪਏ ਦੀ ਹੈ ਤਾਂ ਡਾਕਟਰ ਐਮਰਜੈਂਸੀ ਦੇ ਦੌਰਾਨ ਕੋਈ ਵੀ ਮੈਂਬਰ ਇਸ ਪੂਰੀ ਰਾਸ਼ੀ ਦੀ ਵਰਤੋਂ ਕਰ ਸਕਦਾ ਹੈ।
ਫੈਮਿਲੀ ਫਲੋਟਰ ਯੋਜਨਾ ਵਿਅਕਤੀਗਤ ਸਿਹਤਮੰਦ ਬੀਮਾ ਯੋਜਨਾਵਾਂ ਦੀ ਤੁਲਨਾ 'ਚ ਉੱਚ ਬੀਮਾ ਰਾਸ਼ੀ ਦਿੰਦਾ ਹੈ। ਕੁਝ ਫੈਮਿਲੀ ਫਲੋਟਰ ਯੋਜਨਾਵਾਂ ਹਨ ਜੋ ਨਿਰਭਰ ਮਾਤਾ-ਪਿਤਾ, ਭਰਾ-ਭੈਣ ਦੇ ਨਾਲ-ਨਾਲ ਵਿਅਕਤੀਗਤ, ਜੀਵਨਸਾਥੀ ਅਤੇ ਬੱਚਿਆਂ ਨੂੰ ਕਵਰ ਕਰਵਾਉਂਦੀ ਹੈ। ਫੈਮਿਲੀ ਦੇ ਫਲੋਟਰ ਪਲਾਨ 'ਚ ਪਰਿਵਾਰ 'ਚ ਕਿਸੇ ਇਕ ਮੈਂਬਰ ਦਾ ਦਾਅਵੇ ਦੇ ਸਮੇਂ ਕਵਰ ਘਟ ਹੋ ਜਾਂਦਾ ਹੈ। ਕਿਸੇ ਵੀ ਅਚਾਨਕ ਘਟਨਾ ਦੇ ਦੌਰਾਨ, ਜਿਥੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਿਹਤ ਬੀਮਾ ਕਵਰ ਦੀ ਲੋੜ ਹੁੰਦੀ ਹੈ ਤਾਂ ਇਹ ਯੋਜਨਾ ਸਭ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਨਾਕਾਫੀ ਹੋਵੇਗੀ।
ਫੈਮਿਲੀ ਫਲੋਟਰ ਸਿਹਤ ਬੀਮਾ ਦੀ ਤੁਲਨਾ 'ਚ ਇਕ ਵਿਅਕਤੀਗਤ ਨੀਤੀ ਤੁਲਨਾਤਮਕ ਮਹਿੰਗੀ ਹੈ। ਪਰਿਵਾਰ ਫਲੋਟਰ ਯੋਜਨਾਵਾਂ 'ਚ ਪ੍ਰੀਮੀਅਮ ਦਾ ਨਿਰਧਾਰਣ ਸਭ ਤੋਂ ਪੁਰਾਣੇ ਮੈਂਬਰ ਦੀ ਉਮਰ ਦੇ ਆਧਾਰ 'ਤੇ ਕੀਤਾ ਜਾਂਦਾ ਹੈ, ਜਿਸ ਦਾ ਬੀਮਾ ਕੀਤਾ ਜਾਣਾ ਹੈ। ਹਾਲਾਂਕਿ ਵਿਅਕਤੀਗਤ ਨੀਤੀ ਦੇ ਮਾਮਲੇ 'ਚ ਬਿਨੈਕਾਰ ਦੀ ਉਮਰ 'ਤੇ ਵਿਚਾਰ ਕੀਤਾ ਜਾਂਦਾ ਹੈ।


Aarti dhillon

Content Editor

Related News