ਚੰਗੀ ਤਰ੍ਹਾਂ ਪਰਖ ਕੇ ਆਪਣੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਕੇ ਹੀ ਖਰੀਦੋ ਬੀਮਾ ਪਾਲਸੀ

08/19/2019 2:34:11 PM

 

ਨਵੀਂ ਦਿੱਲੀ — ਜੀਵਨ 'ਚ ਬੀਮਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜਿੰਦਗੀ 'ਚ ਕਦੋਂ ਕੀ ਹੋ ਜਾਏ ਇਸ ਬਾਰੇ ਕਦੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਪਰ ਹਰੇਕ ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਅਤੇ ਜੇਬ ਦੀ ਸਮਰੱਥਾ ਅਨੁਸਾਰ ਹੀ ਬੀਮਾ ਲੈਣਾ ਹੁੰਦਾ ਹੈ। ਬੀਮਾ ਲੈਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਲਈ ਕਿਹੜਾ ਬੀਮਾ ਜ਼ਿਆਦਾ ਉਪਯੋਗੀ ਰਹੇਗਾ। ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕੀ ਤੁਹਾਨੂੰ ਬੀਮਾ ਵੇਚਣ ਵਾਲਾ ਵਿਅਕਤੀ ਤੁਹਾਡੇ ਜੋਖਮ ਦੇ ਪੱਧਰ ਅਤੇ ਤੁਹਾਡੀਆਂ ਬੀਮਾ ਜ਼ਰੂਰਤਾਂ ਬਾਰੇ ਚੰਗੀ ਸਮਝ ਰੱਖਦਾ ਹੋਵੇ। 

ਮਾਹਰਾਂ ਦੀ ਸਲਾਹ

ਅੱਜਕੱਲ੍ਹ ਬੀਮਾ ਕੰਪਨੀਆਂ ਕੋਲ ਕਈ ਤਰ੍ਹਾਂ ਦੀਆਂ ਯੋਜਨਾਵਾਂ ਹਨ। ਜਿਨ੍ਹਾਂ ਬਾਰੇ ਸਹੀ ਫੈਸਲਾ ਲੈ ਕੇ ਸਹੀ ਬੀਮੇ ਦੀ ਚੋਣ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਕਿਸੇ ਮਾਹਰ ਦੀ ਸਲਾਹ ਲਵੋ। ਉਸ ਨਾਲ ਆਪਣੀਆਂ ਜ਼ਰੂਰਤਾਂ, ਭਵਿੱਖ ਦੀਆਂ ਯੋਜਨਾਵਾਂ ਅਤੇ ਆਪਣੀ ਵਿੱਤੀ ਸਥਿਤੀ ਬਾਰੇ ਜ਼ਰੂਰ ਮੁਤਾਬਕ ਜਾਣਕਾਰੀ ਦਿਓ। 

ਵਿੱਤੀ ਟੀਚੇ ਦਾ ਹੋਣਾ ਜ਼ਰੂਰੀ 

ਕਿਸੇ ਵੀ ਵਿਅਕਤੀ ਫਿਰ ਭਾਵੇਂ ਉਹ ਆਦਮੀ ਹੋਵੇ ਜਾਂ ਔਰਤ ਉਸਦੇ ਸਿਰ 'ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਅਤੇ ਹਰ ਕਿਸੇ ਨੇ ਆਪਣੇ ਜੀਵਨ 'ਚ ਬਹੁਤ ਸਾਰੇ ਕੰਮ ਹੁੰਦੇ ਹਨ। ਉਨ੍ਹਾਂ ਦੇ ਹਿਸਾਬ ਨਾਲ ਹੀ ਵਿਅਕਤੀ ਬੀਮਾ ਖਰੀਦਦਾ ਹੈ। ਜੇਕਰ ਕਿਸੇ ਬੀਮੇ ਦੀ ਯੋਜਨਾ ਵਿਚ ਤੁਹਾਡੇ ਪਲਾਨ ਮੁਤਾਬਕ ਸਹੂਲਤਾਂ ਨਹੀਂ ਮਿਲ ਰਹੀਆਂ ਤਾਂ ਕਿਸੇ ਹੋਰ ਵਿਕਲਪ ਬਾਰੇ ਵਿਚਾਰ ਕਰ ਸਕਦੇ ਹੋ।

ਹਰੇਕ ਪਲਾਨ ਬਾਰੇ ਲਵੋ ਚੰਗੀ ਤਰ੍ਹਾਂ ਜਾਣਕਾਰੀ 

ਜੀਵਨ ਬੀਮਾ ਵਿਚ ਸਾਰਿਆਂ ਲਈ ਇਕ ਹੀ ਪਲਾਨ ਸਹੀ ਨਹੀਂ ਹੋ ਸਕਦਾ। ਹਰੇਕ ਵਿਅਕਤੀ ਦੀਆਂ ਆਪਣੀਆਂ ਜ਼ਰੂਰਤਾਂ ਹੁੰਦੀਆਂ ਹਨ। ਹਰੇਕ ਵਿਅਕਤੀ ਦੇ ਆਪਣੇ ਉਦੇਸ਼ ਹੁੰਦੇ ਹਨ। ਹਰੇਕ ਵਿਅਕਤੀ ਦੀ ਵਿੱਤੀ ਅਤੇ ਸਮਾਜਿਕ ਸਥਿਤੀ ਵੀ ਵੱਖ ਹੁੰਦੀ ਹੈ। ਇਸ ਹਿਸਾਬ ਨਾਲ ਤੁਹਾਨੂੰ ਜੀਵਨ ਬੀਮਾ ਮਿਕਸ ਕਰਕੇ ਲੈਣਾ ਚਾਹੀਦਾ ਹੈ।

ਜੋਖਮ ਰਿਟਰਨ

ਇਕ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਬੀਮਾ ਪਾਲਸੀ ਵੇਚਣ ਵਾਲਾ ਵਿਅਕਤੀ ਇਕ ਮਾਹਰ ਵਿੱਤੀ ਪਲਾਨਰ ਹੋਵੇ। ਉਸਨੂੰ ਤੁਹਾਡੀ ਜਾਇਦਾਦ ਅਤੇ ਦੇਣਦਾਰੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਤੁਹਾਨੂੰ ਆਪਣੀ ਕਮਾਈ ਅਤੇ ਦੇਣਦਾਰੀ ਦੇ ਹਿਸਾਬ ਨਾਲ ਹੀ ਬੀਮਾ ਪਾਲਸੀ ਖਰੀਦਣੀ ਚਾਹੀਦੀ ਹੈ।


Related News