ਅਮਰੀਕਾ ਪਹੁੰਚਦੇ ਹੀ ਪ੍ਰਿਅੰਕਾ ਚੋਪੜਾ ਨੇ ਕੀਤਾ ਇਹ ਕੰਮ, ਜਾਣ ਕੇ ਫੈਨਜ਼ ਹੋਣਗੇ ਬਾਗੋ ਬਾਗ

04/04/2024 5:20:29 PM

ਨਵੀਂ ਦਿੱਲੀ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਮੈਰੀ ਨਾਲ ਭਾਰਤ 'ਚ ਆਈ ਸੀ, ਜਿੱਥੇ ਅਦਾਕਾਰਾ ਨੇ 10 ਤੋਂ 15 ਦਿਨ ਮੁੰਬਈ 'ਚ ਬਤੀਤ ਕੀਤੇ। ਇਸ ਦੌਰਾਨ ਪ੍ਰਿਅੰਕਾ ਨੇ ਪਰਿਵਾਰ ਨਾਲ ਹੋਲੀ ਵੀ ਮਨਾਈ ਦਾ ਤਿਉਹਾਰ ਵੀ ਮਨਾਇਆ ਅਤੇ ਨਾਲ ਹੀ ਭਰਾ ਸਿਧਾਰਥ ਚੋਪੜਾ ਦੀ ਕੁੜਮਾਈ ਦਾ ਹਿੱਸਾ ਵੀ ਬਣੀ। ਪ੍ਰਿਅੰਕਾ ਚੋਪੜਾ 30 ਮਾਰਚ ਨੂੰ ਅਮਰੀਕਾ ਲਈ ਰਵਾਨਾ ਹੋਈ ਸੀ। ਅਜਿਹੇ 'ਚ ਪੀਸੀ ਇਕ ਵਾਰ ਫਿਰ ਆਪਣੇ ਕੰਮ 'ਤੇ ਪਰਤ ਆਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਪ੍ਰਿਅੰਕਾ ਨੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ, ਜਿਸ ਨੂੰ ਦੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕਰਕੇ ਹਾਲੀਵੁੱਡ ਪ੍ਰੋਜੈਕਟ ਦੀ ਝਲਕ ਦਿਖਾਈ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਅੰਕਾ ਚੋਪੜਾ ਹੁਣ 'ਹੈੱਡ ਆਫ ਸਟੇਟ' ਸ਼ੁਰੂ ਕਰਨ ਜਾ ਰਹੀ ਹੈ। ਇਹ ਹੈਰੀਸਨ ਕਵੇਰੀ ਦੁਆਰਾ ਲਿਖਿਆ ਗਿਆ ਹੈ। ਖ਼ਬਰਾਂ ਮੁਤਾਬਕ, ਪ੍ਰਿਅੰਕਾ ਚੋਪੜਾ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਅਗਲੇ ਪ੍ਰੋਜੈਕਟ ਦਾ ਹਿੱਸਾ ਬਣ ਸਕਦੀ ਹੈ। ਉਹ ਇਨ੍ਹੀਂ ਦਿਨੀਂ ਕਈ ਸਕ੍ਰਿਪਟਾਂ 'ਤੇ ਕੰਮ ਕਰ ਰਹੀ ਹੈ ਅਤੇ ਇਕ ਪ੍ਰੋਜੈਕਟ ਨੂੰ ਅੰਤਿਮ ਰੂਪ ਦੇਣ ਲਈ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੂੰ ਵੀ ਮਿਲੀ। ਹਾਲਾਂਕਿ ਅਜੇ ਤੱਕ ਪੀਸੀ ਜਾਂ ਭੰਸਾਲੀ ਤੋਂ ਇਨ੍ਹਾਂ ਖਬਰਾਂ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : IPL 'ਚ KKR ਦੀ ਹਾਰ 'ਤੇ ਅੱਗ ਬਾਬੂਲਾ ਹੋਏ ਸ਼ਾਹਰੁਖ ਖ਼ਾਨ, ਜੂਹੀ ਚਾਵਲਾ ਨੂੰ ਸ਼ਰੇਆਮ ਕਿਹਾ- ਤੇਰੇ ਨਾਲ ਮੈਚ ਦੇਖਣਾ...

 

ਦੱਸਣਯੋਗ ਹੈ ਕਿ ਪ੍ਰਿਅੰਕਾ ਇਨ੍ਹੀਂ ਦਿਨੀਂ ਬਾਲੀਵੁੱਡ ਅਤੇ ਹਾਲੀਵੁੱਡ ਪ੍ਰੋਜੈਕਟਾਂ 'ਚ ਵੀ ਰੁੱਝੀ ਹੋਈ ਹੈ। ਹਾਲ ਹੀ 'ਚ ਪ੍ਰਿਅੰਕਾ ਨੇ ਪ੍ਰਾਈਮ ਵੀਡੀਓ ਦੇ ਇਵੈਂਟ 'ਚ ਵੀ ਸ਼ਿਰਕਤ ਕੀਤੀ। ਇਵੈਂਟ 'ਚ ਪ੍ਰਿਅੰਕਾ ਨੇ ਆਪਣੀ ਡਾਕੂਮੈਂਟਰੀ ਵੂਮੈਨ ਆਫ ਮਾਈ ਬਿਲੀਅਨ ਦੀ ਘੋਸ਼ਣਾ ਕੀਤੀ, ਜਿਸ 'ਚ ਦੇਸ਼ ਦੀਆਂ ਉਨ੍ਹਾਂ ਔਰਤਾਂ ਦੀਆਂ ਕਹਾਣੀਆਂ ਦਿਖਾਈਆਂ ਜਾਣਗੀਆਂ, ਜਿਨ੍ਹਾਂ ਨੇ ਆਪਣੇ ਜੀਵਨ 'ਚ ਹਿੰਸਾ ਦਾ ਸਾਹਮਣਾ ਕੀਤਾ ਹੈ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News