ਮੇਖ ਤੇ ਤੁਲਾ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

04/10/2024 2:33:56 AM

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਨ ’ਚ ਸੈਰ ਸਫਰ ਦੀ ਚਾਹਤ ਰਹੇਗੀ।

ਬ੍ਰਿਖ : ਖਰਚਾ ਕਰਨ ਕਰ ਕੇ ਅਰਥ ਤੰਗੀ ਰਹੇਗੀ, ਖਰਚ ਸੋਚ-ਸਮਝ ਕੇ ਕਰਨਾ ਸਹੀ ਰਹੇਗਾ, ਕਿਸੇ ਹੇਠ ਆਪਣੀ ਪੇਮੈਂਟ ਵੀ ਸੋਚ ਸਮਝ ਕੇ ਫਸਾਉਣੀ ਸਹੀ ਰਹੇਗੀ।

ਮਿਥੁਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ , ਕਾਰੋਬਾਰੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ।

ਕਰਕ : ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ  ਨਾ ਕੁਝ ਪੇਸ਼ਕਦਮੀ ਵੀ ਜ਼ਰੂਰ ਹੋਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਸਿੰਘ : ਕੰਮਕਾਜੀ ਸਥਿਤੀ ਬਿਹਤਰ, ਇਰਾਦਿਆਂ ’ਚ ਸਫਲਤਾ ਮਿਲੇਗੀ, ਤੇਜ ਪ੍ਰਭਾਵ ਅਤੇ ਦਬਦਬਾ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਕੰਨਿਆ : ਕਿਉਂਕਿ ਸਿਤਾਰਾ ਪੇਟ ਲਈ ਕਮਜ਼ੋਰ ਹੈ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਘੱਟ ਹੀ ਕਰੋ।

ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਹਰ ਸਮੱਸਿਆ ਨੂੰ ਇਕ ਹੀ ਨਜ਼ਰੀਏ ਅਤੇ ਸੋਚ ਨਾਲ ਦੇਖਣਗੇ।

ਬ੍ਰਿਸ਼ਚਕ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦੀ ਫਿਕਰ ਪ੍ਰੇਸ਼ਾਨੀ ਵਧਣ ਦਾ ਡਰ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਧਨ : ਸੰਤਾਨ ਦੇ ਸੁਪੋਰਟਿਵ ਰੁਖ ਕਰ ਕੇ ਹਰ ਫਰੰਟ ’ਤੇ ਬਿਹਤਰੀ ਅਤੇ ਸਫਲਤਾ ਦੇ ਰਸਤੇ ਖੁੱਲ੍ਹਣਗੇ, ਸ਼ਤਰੂ ਕਮਜ਼ੋਰ ਰਹਿਣਗੇ।

ਮਕਰ  : ਕਿਸੇ ਉਲਝੇ ਅਟਕੇ ਜ਼ਮੀਨੀ ਕੰਮਾਂ ਨੂੰ ਅਟੈਂਡ ਕਰਨ ’ਤੇ ਬਿਹਤਰ ਨਤੀਜਾ ਮਿਲੇਗਾ, ਤੇਜ ਪ੍ਰਭਾਵ ਬਣਿਆ ਰਹੇਗਾ।

ਕੁੰਭ : ਵੱਡੇ ਲੋਕਾਂ ਨਾਲ ਮੇਲ-ਮਿਲਾਪ ਫਰੂਟਫੁੱਲ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ, ਜਨਰਲ ਹਾਲਾਤ ਬਿਹਤਰ ਰਹਿਣਗੇ।

ਮੀਨ :ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਮੁਸ਼ਕਲਾਂ ਹਟਣਗੀਆਂ, ਮਾਣ-ਯਸ਼ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।

10 ਅਪ੍ਰੈਲ 2024, ਬੁੱਧਵਾਰ

ਚੇਤ ਸੁਦੀ ਤਿੱਥੀ ਦੂਜ (ਸ਼ਾਮ 5.33) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਮੀਨ ’ਚ 
ਚੰਦਰਮਾ      ਮੇਖ ’ਚ  
ਮੰਗਲ        ਕੁੰਭ ’ਚ
ਬੁੱਧ           ਮੀਨ ’ਚ
ਗੁਰੂ           ਮੇਖ ’ਚ 
ਸ਼ੁੱਕਰ         ਮੀਨ ’ਚ
ਸ਼ਨੀ           ਕੁੰਭ ’ਚ
ਰਾਹੂ           ਮੀਨ ’ਚ                                                     
ਕੇਤੂ           ਕੰਨਿਆ ’ਚ  
ਬਿਕ੍ਰਮੀ ਸੰਮਤ : 2081, ਚੇਤ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 21 (ਚੇਤ), ਹਿਜਰੀ ਸਾਲ 1445, ਮਹੀਨਾ: ਰਮਜ਼ਾਨ, ਤਰੀਕ : 30, ਸੂਰਜ ਉਦੇ ਸਵੇਰੇ 6.09 ਵਜੇ, ਸੂਰਜ ਅਸਤ ਸ਼ਾਮ 6.49 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (10-11 ਮੱਧ ਰਾਤ 3.06 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਵਿਸ਼ਕੁੰਭ (ਸਵੇਰੇ 10.37 ਤਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ, ਪੁਰਬ ਦਿਵਸ ਅਤੇ ਤਿਓਹਾਰ : ਚੰਦਰ ਦਰਸ਼ਨ, ਸ਼੍ਰੀ ਝੂਲੇ ਲਾਲ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Harpreet SIngh

Content Editor

Related News