ਜ਼ੁਕਰਬਰਗ ਦੀ ਤਨਖਾਹ 1 ਡਾਲਰ ਤੇ ਸਕਿਊਰਿਟੀ ਖਰਚ 156 ਕਰੋੜ ਰੁਪਏ

Saturday, Apr 13, 2019 - 07:40 PM (IST)

PunjabKesariਕੈਲੀਫੋਰਨੀਆ - ਸ਼ੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ, ਜਿਸ 'ਤੇ ਯੂਜ਼ਰਾਂ ਦੇ ਡਾਟੇ ਨੂੰ ਅਸੁਰੱਖਿਅਤ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ, ਉਸ ਨੇ ਆਪਣੇ ਸੀ. ਈ. ਓ. ਅਤੇ ਕੋ-ਫਾਊਂਡਰ ਦੀ ਸੁਰੱਖਿਆ 'ਤੇ ਕਰੀਬ 156 ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਜ਼ੁਕਰਬਰਗ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ 'ਤੇ ਜੋ ਰਕਮ ਖਰਚ ਹੋਈ ਹੈ ਉਹ ਕਰੀਬ 22.6 ਮਿਲੀਅਨ ਡਾਲਰ ਹੈ, ਜਿਸ 'ਚੋਂ ਕਰੀਬ 2.6 ਮਿਲੀਅਨ ਡਾਲਰ ਦੀ ਰਕਮ ਨਾਲ ਜ਼ੁਕਰਬਰਗ ਨੂੰ ਜੈੱਟਸ ਮੁਹੱਈਆ ਕਰਾਏ ਗਏ। ਕੰਪਨੀ ਦਾ ਆਖਣਾ ਹੈ ਕਿ ਇਹ ਮਾਰਕ ਦੀ ਓਵਰਆਲ ਸਕਿਊਰਿਟੀ ਪ੍ਰੋਗਰਾਮ ਦੇ ਤਹਿਤ ਆਉਂਦਾ ਹੈ।

PunjabKesari
ਫੇਸਬੁੱਕ ਵੱਲੋਂ ਜਾਰੀ ਬਿਆਨ ਮੁਤਾਬਕ ਸਾਲ 2018 'ਚ ਜ਼ੁਕਰਬਰਗ ਦੀ ਸੁਰੱਖਿਆ 'ਤੇ ਕਰੀਬ 22.6 ਮਿਲੀਅਨ ਡਾਲਰ ਦੀ ਰਕਮ ਖਰਚ ਹੋਈ ਜੋ ਕਿ ਸਾਲ 2017 ਦੇ ਮੁਕਾਬਲੇ ਤੋਂ ਕਿਤੇ ਜ਼ਿਆਦਾ ਹੈ। ਉਥੇ ਪਿਛਲੇ 3 ਸਾਲਾਂ ਤੋਂ ਜ਼ੁਕਰਬਰਗ ਸੈਲਰੀ ਦੇ ਤੌਰ 'ਤੇ 1 ਡਾਲਰ (69 ਰੁਪਏ) ਹੀ ਲੈਂਦੇ ਹਨ। ਉਥੇ ਉਨ੍ਹਾਂ ਦੇ ਬਾਕੀ ਦੇ ਭੱਤੇ ਕਰੀਬ 22.6 ਮਿਲੀਅਨ ਡਾਲਰ ਨੇੜੇ-ਤੇੜੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਉਨ੍ਹਾਂ ਦੀ ਪਰਸਨਲ ਸਕਿਊਰਿਟੀ ਦਾ ਹਿੱਸਾ ਹੈ। 20 ਮਿਲੀਅਨ ਡਾਲਰ ਜ਼ੁਕਰਬਰਗ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਕਿਊਰਿਟੀ 'ਤੇ ਖਰਚ ਹੋਏ ਹਨ।

PunjabKesari
ਮਾਰਕ ਜ਼ੁਕਰਬਰਗ ਅਕਸਰ ਇਕੋਂ ਜਿਹੀਆਂ ਹੀ ਟੀ-ਸ਼ਰਟਾਂ ਪਾਈ ਨਜ਼ਰ ਆਉਂਦੇ ਹਨ। ਸਾਲ 2014 'ਚ ਜ਼ੁਕਰਬਰਗ ਨੇ ਜਦੋਂ ਪਹਿਲਾਂ ਟਾਓਨਹਾਲ ਸ਼ੈਸ਼ਨ ਕੀਤਾ ਤਾਂ ਉਨ੍ਹਾਂ ਖੁਦ ਇਸ ਰਾਜ਼ ਤੋਂ ਪਰਦਾ ਹੱਟਾ ਦਿੱਤਾ ਸੀ। ਜ਼ੁਕਰਬਰਗ ਨੇ ਕਿਹਾ ਸੀ ਕਿ ਉਹ ਇਕੋਂ ਜਿਹੀਆਂ ਹੀ ਟੀ-ਸ਼ਰਟਾਂ ਪਾਉਣੀਆਂ ਪਸੰਦ ਕਰਦੇ ਹਨ। ਜਦੋਂ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਮੈਂ ਹਰ ਰੋਜ਼ ਗ੍ਰੇਅ ਰੰਗ ਦੀ ਹੀ ਟੀ-ਸ਼ਰਟ ਇਸ ਲਈ ਪਾਉਂਦਾ ਹਾਂ ਕਿਉਂਕਿ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਸਮਾਜ ਦੇ ਪ੍ਰਤੀ ਆਪਣੇ ਕਰੱਤਵਾਂ ਨੂੰ ਲੈ ਕੇ ਕਿਵੇਂ ਸੋਚਦੇ ਹਾਂ। ਇਸ ਦੇ ਨਾਲ ਹੀ ਮਾਰਕ ਨੇ ਇਹ ਵੀ ਕਿਹਾ ਕਿ ਉਹ ਟੀ-ਸ਼ਰਟ ਦੇ ਰੰਗ ਜਾਂ ਜੀਂਸ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ, ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ 'ਚ ਆਪਣੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਜਿਹੀਆਂ ਗੱਲਾਂ ਦਾ ਕੋਈ ਮਹੱਤਵ ਨਹੀਂ ਹੈ।

PunjabKesari
ਫੇਸਬੁੱਕ ਨੇ ਇਹ ਜਾਣਕਾਰੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਉਸ ਨੂੰ ਸਾਲ 2016 'ਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਸਮੇਂ ਰੂਸ ਦੇ ਪ੍ਰਭਾਵਾਂ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪਿਛਲੇ ਕੈਂਬ੍ਰਿਜ਼ ਐਨਾਲਿਟੀਕਾ ਵੱਲੋਂ ਕਈ ਯੂਜ਼ਰਾਂ ਦੇ ਡਾਟਾ ਚੋਰੀ 'ਤੇ ਵੀ ਫੇਸਬੁੱਕ ਨੂੰ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਕੰਪਨੀ ਵੱਲੋਂ ਚੀਫ ਅਪਰੇਟਿੰਗ ਅਫਸਰ ਸ਼ੈਰਿਲ ਸੈਂਡਬਰਗ ਨੂੰ ਸਾਲ 2018 'ਚ 23.7 ਮਿਲੀਅਨ ਡਾਲਰ ਮਿਲੇ ਜਦਕਿ 2017 'ਚ ਇਹ ਰਕਮ 25.2 ਮਿਲੀਅਨ ਡਾਲਰ ਸੀ।


Khushdeep Jassi

Content Editor

Related News