ਯਮਨ : 55 ਲੋਕਾਂ ਸਮੇਤ ਰਹੱਸਮਈ ਤਰੀਕੇ ਨਾਲ ਲਾਪਤਾ ਹੋਈ ਕਿਸ਼ਤੀ

Sunday, Sep 29, 2019 - 01:06 PM (IST)

ਯਮਨ : 55 ਲੋਕਾਂ ਸਮੇਤ ਰਹੱਸਮਈ ਤਰੀਕੇ ਨਾਲ ਲਾਪਤਾ ਹੋਈ ਕਿਸ਼ਤੀ

ਅਦਨ (ਬਿਊਰੋ)— ਯਮਨ ਦੇ ਪੂਰਬੀ ਤੱਟ ਨੇੜੇ ਹਿੰਦ ਮਹਾਸਾਗਰ ਵਿਚ ਇਕ ਕਿਸ਼ਤੀ ਅਚਾਨਕ ਲਾਪਤਾ ਹੋ ਗਈ। ਇਸ ਕਿਸ਼ਤੀ ਵਿਚ ਘੱਟੋ-ਘੱਟ 55 ਲੋਕ ਸਵਾਰ ਸਨ। ਸੁਕੋਤਰਾ ਟਾਪੂ ਵਿਚ ਸਥਾਨਕ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਵਿਚ ਕਿਹਾ,''ਸਾਨੂੰ ਸ਼ਨੀਵਾਰ ਨੂੰ ਇਕ ਰਿਪੋਰਟ ਮਿਲੀ ਕਿ ਮਹੋਹਰ ਦੇ ਬੰਦਰਗਾਹ ਸੁਕੋਤਰਾ ਟਾਪੂ ਵੱਲੋਂ ਜਾਣ ਦੇ ਬਾਅਦ 55 ਲੋਕਾਂ ਦੇ ਨਾਲ ਇਕ ਕਿਸ਼ਤੀ ਲਾਪਤਾ ਹੋ ਗਈ।'' 

ਇਕ ਸਥਾਨਕ ਅਧਿਕਾਰੀ ਨੇ ਕਿਹਾ,''ਅਸੀਂ ਲਾਪਤਾ ਕਿਸ਼ਤੀ ਦੇ ਬਾਰੇ ਵਿਚ ਜਾਣਕਾਰੀ ਹਾਸਲ ਹੋਣ ਦੇ ਬਾਅਦ ਸਾਊਦੀ ਅਗਵਾਈ ਵਾਲੇ ਗਠਜੋੜ ਦੇ ਨਾਲ ਸੰਪਰਕ ਕੀਤਾ। ਇਕ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਿਸ਼ਤੀ ਮਹਿਰਾ ਤੋਂ ਪਹਿਲੇ ਹਫਤੇ ਵਿਚ ਰਵਾਨਾ ਹੋਈ ਸੀ ਪਰ ਸਮੇਂ 'ਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਅਸਫਲ ਰਹੀ।''


author

Vandana

Content Editor

Related News