ਸਿਡਨੀ ਰੇਲਵੇ ਸਟੇਸ਼ਨ ''ਤੇ ਗ੍ਰਿਫਤਾਰੀ ਦੌਰਾਨ ਮਹਿਲਾ ਪੁਲਸ ਅਫਸਰ ''ਤੇ ਹਮਲਾ

09/20/2017 12:52:56 PM

ਸਿਡਨੀ— ਆਸਟ੍ਰੇਲੀਆ ਵਿਚ ਸਿਡਨੀ ਦੇ ਹੇਠਲੇ ਉੱਤਰੀ ਕਿਨਾਰੇ ਦੇ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਪੁਲਸ ਅਫਸਰ ਉਦੋਂ ਜ਼ਖਮੀ ਹੋ ਗਈ ਜਦੋਂ ਉਹ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ ਕਰ ਰਹੀ ਸੀ।
ਨਿਊ ਸਾਊਥ ਵੇਲਜ਼ ਸਟੇਟ ਕ੍ਰਾਈਮ ਕਮਾਂਡ ਦੇ ਦੋ ਅਫਸਰਾਂ ਨੇ ਇਸ ਵਿਅਕਤੀ ਨੂੰ ਆਰਟਰਮੋਨ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ ਸੀ, ਇਸੇ ਦੌਰਾਨ ਵਿਅਕਤੀ ਨੇ ਇਸ ਮਹਿਲਾ ਪੁਲਸ ਅਫਸਰ 'ਤੇ ਹਮਲਾ ਕਰ ਦਿੱਤਾ। 
ਮਹਿਲਾ ਪੁਲਸ ਅਫਸਰ ਦੀ ਉਮਰ 30 ਸਾਲ ਹੈ ਅਤੇ ਹਮਲੇ ਕਾਰਨ ਉਸ ਦੀ ਇਕ ਲੱਤ ਜ਼ਖਮੀ ਹੋ ਗਈ। ਇਕ ਚਸ਼ਮਦੀਦ ਜੋਨਾਥਨ ਬੀ ਨੇ ਦੱਸਿਆ ਕਿ ਮਹਿਲਾ ਅਫਸਰ ਦਰਦ ਨਾਲ ਚੀਕ ਰਹੀ ਸੀ ਕਿਉਂਕਿ ਉਸ ਦੇ ਪੈਰ 'ਤੇ ਸੱਟ ਲੱਗੀ ਸੀ ਅਤੇ ਉਹ ਅੱੱਗੇ ਪਈ ਕੰਕਰੀਟ 'ਤੇ ਡਿੱਗ ਪਈ ਸੀ। ਰਾਇਲ ਨਾਰਥ ਸ਼ੌਰ ਹਸਪਤਾਲ ਵਿਚ ਮਹਿਲਾ ਅਫਸਰ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਸ ਦੀ ਸਥਿਤੀ ਵਿਚ ਸੁਧਾਰ ਹੈ।
ਇਸ ਮਾਮਲੇ ਵਿਚ ਪੁਲਸ ਨੇ ਇਕ 20 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁੱਛ-ਗਿੱਛ ਲਈ ਉਸ ਨੂੰ ਨੇੜੇ ਦੇ ਪੁਲਸ ਸਟੇਸ਼ਨ ਵਿਚ ਲਿਜਾਇਆ ਗਿਆ ਹੈ।


Related News