ਮਹਿਲਾ ਕੌਂਸਲਰ 'ਤੇ ਤੜਕਸਾਰ ਹੋਇਆ ਹਮਲਾ, ਮੰਦਰ ਤੋਂ ਪਰਤਦੀ ਨੂੰ ਪੈ ਗਏ ਲੁਟੇਰੇ

Wednesday, Apr 03, 2024 - 09:06 AM (IST)

ਮਹਿਲਾ ਕੌਂਸਲਰ 'ਤੇ ਤੜਕਸਾਰ ਹੋਇਆ ਹਮਲਾ, ਮੰਦਰ ਤੋਂ ਪਰਤਦੀ ਨੂੰ ਪੈ ਗਏ ਲੁਟੇਰੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਅੱਜ ਤੜਕੇ ਸਵੇਰੇ ਸਾਢੇ 6 ਵਜੇ ਦੇ ਕਰੀਬ ਆਪਣੇ ਹੀ ਘਰ ਦੇ ਨਜ਼ਦੀਕ ਉੜਮੜ ਵਿਖੇ ਮੰਦਰ ਤੋਂ ਵਾਪਸ ਘਰ ਜਾ ਰਹੀ ਕੌਂਸਲਰ ਕੁਲਜੀਤ ਕੌਰ ਬਿੱਟੂ ਪਤਨੀ ਰਕੇਸ਼ ਕੁਮਾਰ ਬਿੱਟੂ 'ਤੇ ਦੋ ਲੁਟੇਰਿਆਂ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਲੁਟੇਰੇ ਕੌਂਸਲਰ ਦੇ ਟੋਪਸ ਝਪਟ ਕੇ ਫਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਜਸਵਿੰਦਰ ਬਰਾੜ ਨੇ ਪੂਰੀ ਕੀਤੀ ਸਿੱਧੂ ਮੂਸੇਵਾਲਾ ਦੀ ਅਧੂਰੀ ਖਵਾਹਿਸ਼

ਵਾਰਦਾਤ ਉਸ ਸਮੇਂ ਵਾਪਰੀ ਜਦੋਂ ਕੌਂਸਲਰ ਕੁਲਜੀਤ ਕੌਰ ਆਪਣੀ ਜੇਠਾਣੀ ਦੇ ਨਾਲ ਘਰ ਦੇ ਹੀ ਨਜ਼ਦੀਕ ਗਲੀ 'ਚ ਸੀ ਤਾਂ ਅਚਾਨਕ ਨਕਾਬਪੋਸ਼ ਲੁਟੇਰਿਆਂ ਨੇ ਉਸ 'ਤੇ ਧਾਵਾ ਬੋਲ ਦਿੱਤਾ ਅਤੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਈ ਕੌਂਸਲਰ ਕੁਲਜੀਤ ਕੌਰ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News