ਭਾਰਤ ਸਮੇਤ 116 ਦੇਸ਼ਾਂ ਦੇ ਨਿਸ਼ਾਨੇ ''ਤੇ WHO, ਕੀਤੀ ਜਾਂਚ ਦੀ ਮੰਗ

05/18/2020 5:58:33 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ 'ਤੇ ਆਪਣੀ ਕਿਰਿਆਸ਼ੀਲਤਾ ਅਤੇ ਕਾਰਵਾਈਆਂ ਦੇ ਕਾਰਨ ਵਿਸ਼ਵ ਸਿਹਤ ਸੰਗਠਨ (WHO) ਦੁਨੀਆ ਭਰ ਦੇ 116 ਦੇਸ਼ਾਂ ਦੇ ਨਿਸ਼ਾਨੇ 'ਤੇ ਹੈ। ਭਾਰਤ ਸਮੇਤ ਦੁਨੀਆ ਦੇ 116 ਦੇਸ਼ ਇਹ ਚਾਹੁੰਦੇ ਹਨ ਕਿ ਵਰਲਡ ਹੈਲਥ ਅਸੈਂਬਲੀ ਵਿਚ ਇਹ ਮੁੱਦਾ ਚੁੱਕਿਆ ਜਾਵੇ ਕਿਕ ਕੋਰੋਨਾਵਾਇਰਸ ਕੋਵਿਡ-19 ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੀ ਪ੍ਰਤੀਕਿਰਿਆ ਅਤੇ ਕਿਰਿਆਸ਼ੀਲਤਾ ਦੀ ਸੁਤੰਤਰ, ਨਿਰਪੱਖ ਅਤੇ ਵਿਸਥਾਰ ਨਾਲ ਜਾਂਚ ਕੀਤੀ ਜਾਵੇ। 73ਵੀਂ ਵਰਲਡ ਅਸੈਂਬਲੀ ਅੱਜ ਮਤਲਬ 18 ਮਈ ਤੋਂ ਸਵਿਟਜ਼ਰਲੈਂਡ ਦੇ ਜੈਨੇਵਾ ਵਿਚ ਸ਼ੁਰੂ ਹੋ ਰਹੀ ਹੈ।

PunjabKesari

ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ 'ਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਸਵਾਲ ਕੀਤੇ ਸਨ। ਇਸ ਦੇ ਬਾਅਦ ਆਸਟ੍ਰੇਲੀਆ ਅਤੇ ਯੂਰਪੀਅਨ ਦੇਸ਼ਾਂ ਦੇ ਕਹਿਣ 'ਤੇ ਦੁਨੀਆ ਭਰ ਦੇ 116 ਦੇਸ਼ ਵਿਸ਼ਵ ਸਿਹਤ ਸੰਗਠਨ ਦੇ ਵਿਰੁੱਧ ਖੜ੍ਹੇ ਹੋ ਚੁੱਕੇ ਹਨ। ਦੁਨੀਆ ਭਰ ਦੇ 116 ਦੇਸ਼ਾਂ ਵਿਚ ਯੂਰਪ ਦੇ 27 ਦੇਸ਼ ਬ੍ਰਾਜ਼ੀਲ,ਦੱਖਣੀਕੋਰੀਆ, ਮੈਕਸੀਕੋ, ਤੁਰਕੀ, ਨਿਊਜ਼ੀਲੈਂਡ ਆਸਟ੍ਰੇਲੀਆ ਦੇ ਨਾਲ 54 ਦੇਸ਼ਾਂ ਦਾ ਅਫਰੀਕੀ ਸਮੂਹ ਵੀ ਸ਼ਾਮਲ ਹੋ ਗਿਆ ਹੈ। ਇਸ ਸੂਚੀ ਵਿਚ ਭਾਰਤ, ਰੂਸ, ਇੰਡੋਨੇਸ਼ੀਆ, ਜਾਪਾਨ, ਬ੍ਰਿਟੇਨ ਅਤੇ ਕੈਨੇਡਾ ਵੀ ਹਨ। 

 

ਇਹਨਾਂ ਸਾਰੇ ਦੇਸ਼ਾਂ ਨੇ ਇਕ ਡ੍ਰਾਫਟ ਵੀ ਤਿਆਰ ਕੀਤਾ ਹੈ ਜਿਸ ਵਿਚ ਇਹ ਲਿਖਿਆ ਗਿਆ ਹੈ ਕਿ ਕੋਰੋਨਾਵਾਇਰਸ ਨੂੰ ਕੰਟਰੋਲ ਕਰਨ ਲਈ ਵਿਸ਼ਵ ਸਿਹਤ ਸੰਗਠਨ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ। ਜਿਸ ਕਾਰਨ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਫੈਲ ਗਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੰਕੜਿਆਂ ਨੂੰ ਲੁਕਾਉਣ ਅਤੇ ਕੋਰੋਨਾ ਦੀ ਸਹੀ ਜਾਣਕਾਰੀ ਨਾ ਦੇਣ ਵਿਚ ਵਿਸ਼ਵ ਸਿਹਤ ਸੰਗਠਨ ਨੇਚੀਨ ਦਾ ਸਾਥ ਦਿੱਤਾ ਹੈ। ਇਸ ਲਈ ਵੀ ਇਹ ਜਾਂਚ ਜ਼ਰੂਰੀ ਹੈ। ਹੁਣ ਤੱਕਇਸ ਗੱਲਦੀ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਇਹਨਾਂ 116 ਦੇਸ਼ਾਂ ਵਿਚ ਅਮਰੀਕਾ ਸ਼ਾਮਲ ਹੈ ਜਾਂ ਨਹੀਂ। ਯੂਰਪੀਅਨ ਯੂਨੀਅਨ ਅਤੇ ਆਸਟ੍ਰੇਲੀਆ ਵੱਲੋਂ ਬਣਾਏ ਗਏ ਡਰਾਫਟ ਵਿਚ ਕਿਸੇ ਦੇਸ਼ ਦਾ ਨਾਮ ਨਹੀਂ ਹੈ। ਇਸੇ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਇਸ ਡਰਾਫਟ 'ਤੇ ਦਸਤਖਤ ਕਰ ਦਿੱਤਾ।

 

ਡਰਾਫਟ ਵਿਚ ਲਿਖਿਆ ਗਿਆ ਹੈ ਕਿ ਚੀਨ ਵੱਲੋਂ ਫੈਲਾਈ ਗਈ ਮਹਾਮਾਰੀ ਦੀ ਜਾਂਚ ਵਿਚ ਪਾਰਦਰਸ਼ਿਤਾ ਨਾ ਰੱਖਣ ਲਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਦਕਿ ਇੱਥੇ ਵਿਸ਼ਵ ਸਿਹਤ ਸੰਗਠਨ ਦੀ ਜ਼ਿੰਮੇਵਾਰੀ ਸੀ ਕਿ ਉਹ ਕਿਰਿਆਸ਼ੀਲਤਾ ਦਿਖਾਏ। ਨਾਲ ਹੀ ਵਿਸ਼ਵ ਸਿਹਤ ਸੰਗਠਨ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ  ਇੰਟਰਨੈਸ਼ਨਲ ਹੈਲਥ ਰੇਲੂਲੇਸ਼ਨਜ਼ 2005 ਦੇ ਨਿਯਮਾਂ ਦੇ ਤਹਿਤ ਮਹਾਮਾਰੀ ਨੂੰ ਰੋਕਣ ਲਈ ਲੋੜੀਂਦੀ ਵਿਧੀ ਤਿਆਰ ਨਹੀਂ ਕੀਤੀ, ਨਾ ਹੀ ਉਸ 'ਤੇ ਅਮਲ ਕੀਤਾ।

PunjabKesari

ਵਿਸ਼ਵ ਸਿਹਤ ਸੰਗਠਨ ਵਿਰੁੱਧ ਬਣਾਏ ਗਏ ਡਰਾਫਟ ਵਿਚ 5 ਪ੍ਰਮੁੱਖ ਬਿੰਦੂ ਲਿਖੇ ਹਨ ਜਿਹਨਾਂ ਵਿਚ- ਕੋਰੋਨਾਵਾਇਰਸ ਮਹਾਮਾਰੀ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਦੇ ਤਜ਼ੁਰਬੇ ਅਤੇ ਸਬਕ ਦੀ ਸੁਤੰਤਰ, ਨਿਰਪੱਖ ਅਤੇ ਵਿਸਥਾਰ ਜਾਂਚ ਹੋਵੇ। ਦੂਜਾ ਵਿਸ਼ਵ ਸਿਹਤ ਸੰਗਠਨ ਦੇ ਪੱਧਰ 'ਤੇ ਮੌਜੂਦ ਵਿਧੀ ਨੇ ਕਿੰਨਾ ਕੰਮ ਕੀਤਾ।ਤੀਜਾ ਇੰਟਰਨੈਸ਼ਨਲ ਹੈਲਥ ਰੈਗੁਲੇਸ਼ਨਜ਼ ਕਿੰਨੇ ਲਾਗੂ ਹੋਏ ਅਤੇ ਉਹਨਾਂ ਦੀ ਕੀ ਸਥਿਤੀ ਹੈ। ਚੌਥਾ ਸੰਯੁਕਤ ਰਾਸ਼ਟਰ ਦੇ ਪੱਧਰ 'ਤੇ ਕੀਤੇ ਜਾ ਰਹੇ ਕੰਮਾਂ ਵਿਚ ਵਿਸ਼ਵ ਸਿਹਤ ਸੰਗਠਨ ਦਾ ਕਿੰਨਾ ਯੋਗਦਾਨ ਹੈ। ਪੰਜਵਾਂ ਕੋਵਿਡ-19 ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਦੇ ਕੰਮਾਂ ਤੇ ਟਾਈਮਲਾਈਨ ਦੀ ਜਾਂਚ ਹੋਣੀ ਚਾਹੀਦੀ ਹੈ।

 

ਭਾਰਤ ਨੇ ਵੀ 116 ਦੇਸ਼ਾਂ ਦੇ ਇਸ ਮਤੇ (resolution) ਵਿਚ ਸਾਥ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਸਿਹਤ ਸੰਗਠਨ ਦੀ ਮਜ਼ਬੂਤੀ ਦੇ ਲਈ ਹਮੇਸ਼ਾ ਸਮਰਥਨ ਦਿੱਤਾ ਹੈ।ਸਾਰੇ ਮੈਂਬਰ ਦੇਸ਼ਾਂ ਦੇ ਨਾਲ ਖੜ੍ਹੇ ਰਹਿਣ ਅਤੇ ਵੱਡੇ ਪੱਧਰ  'ਤੇ ਸੋਚਣ ਦੀ ਗੱਲ ਕਹੀ ਹੈ। ਇਸ ਮਤੇ ਦਾ ਉਦੇਸ਼ ਏਕਤਾ ਦਿਖਾਉਣੀ, ਦਵਾਈਆਂ, ਜਾਂਚ ਅਤੇ ਵੈਕਸੀਨ ਨੂੰ ਲੈ ਕੇ ਆਪਸੀ ਸਹਿਯੋਗ ਨੂੰ ਵਧਾਵਾ ਦੇਣਾ ਹੈ ਤਾਂ ਜੋ ਕੋਵਿਡ-19 ਜਿਹੀਆਂ ਬੀਮਾਰੀਆਂ ਦਾ ਖਾਤਮਾ ਕੀਤਾ ਜਾ ਸਕੇ। ਅਜਿਹੀਆਂ ਬੀਮਾਰੀਆਂ ਨਾਲ ਲੜਾਈ ਲੜੀ ਜਾ ਸਕੇ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਿਆ ਜਾ ਸਕੇ। ਮਤੇ ਵਿਚ ਕਿਹਾ ਗਿਆ ਹੈਕਿ ਸਾਰੇ ਦੇਸ਼ਾਂ ਨੂੰ ਆਪਸੀ ਮਦਦ ਵਿਚ ਅਸਾਵਧਾਨੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਇਹ ਬੀਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਲਈ ਦਵਾਈਆਂ, ਜਾਂਚ ਅਤੇ ਵੈਕਸੀਨ ਸਮੇਤ ਹੋਰ ਲੋੜਾਂ ਦੇ ਲਈ ਸਾਰੇ ਮੈਂਬਰ ਦੇਸ਼ਾਂ ਨੂੰ ਇਕਜੁੱਟਤਾ ਨਾਲ ਮਦਦ ਕਰਨੀ ਚਾਹੀਦੀ ਹੈ।


Vandana

Content Editor

Related News