ਲਾਟਰੀ ਦੀ ਦੁਕਾਨ ਤੇ ਗਾਹਕਾਂ ਨੂੰ ਲੁੱਟਣ ਵਾਲੇ ਤਿੰਨੋਂ ਮੁਲਜ਼ਮ ਗ੍ਰਿਫ਼ਤਾਰ

Thursday, Nov 20, 2025 - 07:06 PM (IST)

ਲਾਟਰੀ ਦੀ ਦੁਕਾਨ ਤੇ ਗਾਹਕਾਂ ਨੂੰ ਲੁੱਟਣ ਵਾਲੇ ਤਿੰਨੋਂ ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਵਰੁਣ/ਪੰਕਜ/ਕੁੰਦਨ)– ਨਾਰਥ ਹਲਕੇ ਵਿਚ ਲਾਟਰੀ ਦੀ ਦੁਕਾਨ ਲੁੱਟਣ ਵਾਲੇ ਤਿੰਨੋਂ ਮੁਲਜ਼ਮਾਂ ਨੂੰ ਥਾਣਾ ਨੰਬਰ 8 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਗੁੱਜਾਪੀਰ ਰੋਡ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ ਪਰ ਜਿਵੇਂ ਹੀ ਥਾਣਾ ਨੰਬਰ 8 ਦੇ ਐਡੀਸ਼ਨਲ ਐੱਸ. ਐੱਚ. ਓ. ਜਗਦੀਸ਼ ਲਾਲ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਆਪਣੀ ਟੀਮ ਨਾਲ ਤਿੰਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ।

ਜਗਦੀਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਪੁੱਟ ਮਿਲੇ ਸਨ ਕਿ ਤਿੰਨੇ ਸ਼ੱਕੀ ਗੁੱਜਾਪੀਰ ਰੋਡ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਉਨ੍ਹਾਂ ਨੇ ਟ੍ਰੈਪ ਲਗਾ ਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਤਿੰਨਾਂ ਨੇ ਆਪਣੀ ਪਛਾਣ ਕਰਨਜੀਤ ਉਰਫ ਨੰਨਾ, ਕਰਨ ਸਿੰਘ ਅਤੇ ਸ਼ੁਭਮ ਨਾਰੰਗ ਵਜੋਂ ਦੱਸੀ। ਪੁਲਸ ਨੇ ਤਿੰਨਾਂ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ, ਜਿਸ ਤੋਂ ਬਾਅਦ ਤਿੰਨਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਲੋਕਾਂ ਨੇ ਹਾਲ ਹੀ ਵਿਚ ਇਕ ਲਾਟਰੀ ਦੀ ਦੁਕਾਨ ਲੁੱਟੀ ਸੀ, ਜਿਸ ਵਿਚ ਕਰਮਚਾਰੀਆਂ ਦੇ ਨਾਲ-ਨਾਲ ਗਾਹਕਾਂ ਨੂੰ ਵੀ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਤੋਂ ਪੈਸੇ ਲੁੱਟ ਲਏ ਸਨ।

ਇਸ ਲੁੱਟ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿਚ ਮੁਲਜ਼ਮ ਖੁਦ ਨੂੰ ਬਦਮਾਸ਼ ਚਿੰਟੂ ਦੇ ਲੋਕ ਦੱਸ ਕੇ ਫਰਾਰ ਹੋ ਗਏ ਸਨ ਪਰ ਤਿੰਨਾਂ ਨੇ ਚਿੰਟੂ ਦਾ ਨਾਂ ਹੀ ਇਸਤੇਮਾਲ ਕੀਤਾ ਸੀ, ਹਾਲਾਂਕਿ ਚਿੰਟੂ ਵੀ ਲਾਟਰੀ ਦੀਆਂ ਦੁਕਾਨਾਂ ਨੂੰ ਲੁੱਟਦਾ ਰਹਿੰਦਾ ਸੀ। ਓਧਰ ਥਾਣਾ ਨੰਬਰ 8 ਦੇ ਐਡੀਸ਼ਨਲ ਐੱਸ. ਐੱਚ. ਓ. ਜਗਦੀਸ਼ ਲਾਲ ਨੇ ਕਿਹਾ ਕਿ ਤਿੰਨਾਂ ਮੁਲਜ਼ਮਾਂ ਕਰਨਜੀਤ ਉਰਫ ਨੰਨਾ, ਕਰਨ ਸਿੰਘ ਦੋਵੇਂ ਵਾਸੀ ਕੋਟ ਬਾਬਾ ਦੀਪ ਸਿੰਘ ਨਗਰ ਅਤੇ ਸ਼ੁਭਮ ਨਾਰੰਗ ਉਰਫ ਲੰਦਨ ਵਾਸੀ ਬਸ਼ੀਰਪੁਰਾ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਿਤੰਨਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


author

Baljit Singh

Content Editor

Related News