ਕਾਮਿਆਂ ਦੀ ਹੜਤਾਲ, ਦੂਜੇ ਦਿਨ ਵੀ ਐਫਿਲ ਟਾਵਰ ਨਹੀਂ ਘੁੰਮ ਸਕੇ ਸੈਲਾਨੀ

Thursday, Aug 02, 2018 - 05:52 PM (IST)

ਕਾਮਿਆਂ ਦੀ ਹੜਤਾਲ, ਦੂਜੇ ਦਿਨ ਵੀ ਐਫਿਲ ਟਾਵਰ ਨਹੀਂ ਘੁੰਮ ਸਕੇ ਸੈਲਾਨੀ

ਪੈਰਿਸ (ਏ.ਐਫ.ਪੀ.)- ਫਰਾਂਸ ਵਿਚ ਨਵੀਂ ਨੀਤੀ ਖਿਲਾਫ ਮੁਲਾਜ਼ਮਾਂ ਦੀ ਹੜਤਾਲ ਦੇ ਚਲਦੇ ਅੱਜ ਦੂਜੇ ਦਿਨ ਵੀ ਸੈਲਾਨੀ ਐਫਿਲ ਟਾਵਰ ਘੁੰਮ ਨਹੀਂ ਸਕੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨਵੀਂ ਨੀਤੀ ਦੇ ਚਲਦੇ ਸੈਲਾਨੀਆਂ ਨੂੰ ਕਾਫੀ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਸਮਾਰਕ ਨੂੰ ਕਲ ਦੁਪਹਿਰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਯੂਨੀਅਨ ਇਸ ਫੈਸਲੇ 'ਤੇ ਮੈਨੇਜਮੈਂਟ ਨਾਲ ਭਿੜ ਗਿਆ ਹੈ ਕਿ ਪਹਿਲਾਂ ਤੋਂ ਟਿਕਟ ਬੁੱਕ ਕਰਵਾ ਕੇ ਆਉਣ ਵਾਲੇ ਅਤੇ ਇਥੇ ਆ ਕੇ ਟਿਕਟ ਲੈਣ ਵਾਲਿਆਂ ਲਈ ਵੱਖ-ਵੱਖ ਐਲੀਵੇਟਰ ਹੋਵੇ। ਹੁਣ ਰੋਜ਼ਾਨਾ ਟਿਕਟ ਦਾ ਅੱਧਾ ਹਿੱਸਾ ਇੰਟਰਨੈੱਟ ਗਾਹਕਾਂ ਲਈ ਤੈਅ ਕੀਤਾ ਗਿਆ ਹੈ, ਜੋ ਪਹਿਲਾਂ ਸਿਰਫ 20 ਫੀਸਦ ਸੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਦਲਾਵਾਂ ਨਾਲ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਜੋ ਟਿਕਟ ਖਰੀਦਣ ਵਾਲਿਆਂ ਨੂੰ ਤਿੰਨ-ਤਿੰਨ ਘੰਟੇ ਤੱਕ ਬਾਟ ਜੋਤਣਾ ਪੈਂਦਾ ਹੈ। ਓਧਰ ਇੰਟਰਨੈੱਟ ਟਿਕਟ ਵਾਲਿਆਂ ਨੂੰ ਇਕ-ਇਕ ਘੰਟੇ ਦੀ ਉਡੀਕ ਕਰਨੀ ਪੈਂਦੀ ਹੈ ਜਦੋਂ ਕਿ ਉਨ੍ਹਾਂ ਦਾ ਸਮਾਂ ਤੈਅ ਹੁੰਦਾ ਹੈ। ਉਹ ਹਜ਼ਾਰਾਂ ਸੈਲਾਨੀਆਂ ਦੇ ਮੈਨੇਜ ਵਿਚ ਲਚੀਲਾਪਨ ਚਾਹੁੰਦੇ ਹਨ ਜੋ ਇਸ ਗਰਮੀ ਦੇ ਸੈਲਾਨੀ ਸੈਸ਼ਨ ਵਿਚ ਇਸ ਆਇਰਨ ਲੇਡੀ ਦੇ ਚੋਟੀ 'ਤੇ ਪਹੁੰਚਣ ਦੀ ਉਮੀਦ ਕਰਦੇ ਰਹਿੰਦੇ ਹਨ। ਬੁੱਧਵਾਰ ਨੂੰ ਇਕ ਸੈਲਾਨੀ ਨੇ ਕਿਹਾ ਕਿ ਅਸੀਂ ਫਿਰ ਆ ਸਕਦੇ ਹਾਂ, ਨਹੀਂ ਵੀ ਆ ਸਕਦੇ ਹਾਂ ਕਿਉਂਕਿ ਅਸੀਂ ਕਾਫੀ ਪੈਸਾ ਲਗਾਇਆ ਹੈ। ਇਕ ਹੋਰ ਸੈਲਾਨੀ ਹੇਮਾ ਨੇ ਕਿਹਾ ਕਿ ਇਹ ਸਹੀ ਨਹੀਂ ਹੈ, ਜਿਸ ਕਿਸੇ ਕਾਰਨ ਤੋਂ ਉਨ੍ਹਾਂ ਨੇ ਹੜਤਾਲ ਕੀਤੀ ਹੋਵੇ, ਇਹ ਸੈਲਾਨੀਆਂ ਲਈ ਬੇਇਨਸਾਫੀ ਹੈ। ਵੈਸੇ ਮੁਲਾਜ਼ਮਾਂ ਅਤੇ ਮੈਨੇਜਮੈਂਟ ਵਿਚਾਲੇ ਲਗਾਤਾਰ ਗੱਲਬਾਤ ਚੱਲ ਰਹੀ ਹੈ।


Related News