US : ਮਿਆਮੀ ਏਅਰਪੋਰਟ ''ਤੇ ਮਹਿਲਾ ਹੋਈ ਨੇਕਡ, ਇੰਟਰਨੈੱਟ ''ਤੇ ਮਚਿਆ ਹੰਗਾਮਾ

Saturday, Jan 18, 2020 - 12:50 AM (IST)

US : ਮਿਆਮੀ ਏਅਰਪੋਰਟ ''ਤੇ ਮਹਿਲਾ ਹੋਈ ਨੇਕਡ, ਇੰਟਰਨੈੱਟ ''ਤੇ ਮਚਿਆ ਹੰਗਾਮਾ

ਫਲੋਰੀਡਾ - ਫਲੋਰੀਡਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ 'ਤੇ ਬੀਤੀ ਰਾਤ ਇਕ ਮਹਿਲਾ ਨੇ ਅਜਿਹੀ ਸ਼ਰਮਨਾਕ ਹਰਕਤ ਕਰ ਦਿੱਤੀ ਕਿ ਯਾਤਰੀ ਹੈਰਾਨ ਰਹਿ ਗਏ। ਡੇਲੀ ਸਟਾਰ ਮੁਤਾਬਕ ਇਹ ਘਟਨਾ ਰਾਤ ਕਰੀਬ 1 ਵਜੇ ਹੋਈ, ਜਦ ਉਸ ਮਹਿਲਾ ਨੇ ਅਚਾਨਕ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਪੂਰੀ ਤਰ੍ਹਾਂ ਨੇਕ (ਬਿਨਾਂ ਕੱਪੜਿਆਂ ਦੇ) ਹੋ ਗਈ। ਇਕ ਯਾਤਰੀ ਨੇ ਉਸ ਦੀ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਪੋਸਟ ਕਰ ਦਿੱਤੀ, ਜੋ ਕੁਝ ਕੁ ਸਕਿੰਟਾਂ 'ਚ ਹੀ ਵਾਇਰਲ ਹੋ ਗਈ।

PunjabKesari

ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਮਹਿਲਾ ਨੇ ਇਹ ਹਰਕਤ ਕਿਉਂ ਕੀਤੀ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਨੰਗੇ ਪੈਰ ਤੇਜ਼ ਕਦਮਾਂ ਨਾਲ ਤੁਰਦੀ ਜਾ ਰਹੀ ਹੈ। ਉਸ ਨੇ ਸਿਰਫ ਅੰਡਰ-ਗਾਰਮੈਂਟਸ ਪਾਏ ਰੱਖੇ ਹੋਏ ਹਨ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਤੁਰਦੀ ਚਲੀ ਜਾਂਦੀ ਹੈ ਅਤੇ ਤੁਰਦੇ-ਤੁਰਦੇ ਹੀ ਉਹ ਆਪਣੇ ਬਚੇ ਹੋਏ ਕੱਪੜੇ ਵੀ ਇਕ-ਇਕ ਕਰਕੇ ਉਤਾਰ 'ਤੇ ਫਰਸ਼ 'ਤੇ ਸੁੱਟ ਦਿੰਦੀ ਹੈ। ਇਸ ਤੋਂ ਕੁਝ ਹੀ ਦੇਰ ਬਾਅਦ ਪੁਲਸ ਨੇ ਉਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮੁਤਾਬਕ ਮਹਿਲਾ ਦੇਖਣ ਤੋਂ ਮਾਨਸਿਕ ਤੌਰ 'ਤੇ ਪੀੜਤ ਲੱਗ ਰਹੀ ਸੀ। ਸ਼ਾਇਦ ਇਹੀ ਕਾਰਨ ਹੈ ਕਿ ਉਸ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ। ਹਾਲਾਂਕਿ ਸੱਚ ਉਸ ਦਾ ਚੈੱਕਅਪ ਕਰਾਉਣ ਤੋਂ ਬਾਅਦ ਹੀ ਸਾਹਮਣੇ ਆ ਪਾਵੇਗਾ। ਫਿਲਹਾਲ ਉਸ 'ਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਦਰਜ ਨਹੀਂ ਕੀਤਾ ਗਿਆ।


author

Khushdeep Jassi

Content Editor

Related News