ਲੋਹੜੀ ਮੌਕੇ ਮਹਿਲਾ ਕਲਾਂ ਪੁਲਸ ਵੱਲੋਂ ਵਿਸ਼ੇਸ਼ ਚੈਕਿੰਗ, ਪਤੰਗ ਵਾਲੀਆਂ ਦੁਕਾਨਾਂ ''ਤੇ ਰੱਖੀ ਨਜ਼ਰ

Tuesday, Jan 13, 2026 - 06:31 PM (IST)

ਲੋਹੜੀ ਮੌਕੇ ਮਹਿਲਾ ਕਲਾਂ ਪੁਲਸ ਵੱਲੋਂ ਵਿਸ਼ੇਸ਼ ਚੈਕਿੰਗ, ਪਤੰਗ ਵਾਲੀਆਂ ਦੁਕਾਨਾਂ ''ਤੇ ਰੱਖੀ ਨਜ਼ਰ

ਮਹਿਲ ਕਲਾਂ (ਲਕਸ਼ਦੀਪ ਗਿੱਲ): ਮਹਿਲ ਕਲਾਂ ਪੁਲਸ ਐੱਸ. ਐੱਚ. ਓ. ਸਰਬਜੀਤ ਸਿੰਘ ਰੰਗੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਮੁੱਖ ਮਾਰਕੀਟ ਮਹਿਲ ਕਲਾਂ ਦੀਆਂ ਪਤੰਗ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਤਾਂ ਜੋ ਚਾਈਨਾ ਡੋਰ ਵੇਚਣ 'ਤੇ ਲੱਗੀ ਰੋਕ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇ। ਐੱਸ. ਐੱਚ. ਓ. ਮਹਿਲ ਕਲਾਂ ਦੇ ਨਾਲ ਪੂਰੀ ਟੀਮ ਵੱਲੋਂ, ਇਕੱਲੀ-ਇਕੱਲੀ ਦੁਕਾਨ ਅੰਦਰ ਦਾਖਲ ਹੋ ਕੇ ਡੋਰ ਨੂੰ ਹੱਥ ਨਾਲ ਤੋੜ ਕੇ ਚੈੱਕ ਕੀਤਾ ਗਿਆ। ਇਸ ਦੌਰਾਨ ਐੱਸ.ਐੱਚ.ਓ. ਵੱਲੋਂ, ਮਹਿਲ ਕਲਾਂ ਦੀ ਦੁਕਾਨਦਾਰਾਂ ਦੀ ਸ਼ਲਾਘਾ ਕੀਤੀ ਗਈ ਕਿ ਕਿਸੇ ਵੀ ਦੁਕਾਨ 'ਤੇ ਚਾਈਨਾ ਡੋਰ ਨਹੀਂ ਪਾਈ ਗਈ। 

ਉਨ੍ਹਾਂ ਨੇ ਪਤੰਗ ਚੜ੍ਹਾਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੱਗ ਬਾਣੀ ਦੇ ਮਾਧਿਅਮ ਰਾਹੀਂ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ, ਉੱਥੇ ਹੀ ਚਾਈਨਾ ਡੋਰ ਵੇਚਣ, ਅਤੇ ਖਰੀਦਣ ਵਾਲਿਆਂ ਨੂੰ ਸਖਤ ਤਾੜਨਾ ਵੀ ਕੀਤੀ ਗਈ ਕਿ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਵਿਰੁੱਧ ਮਾਮਲੇ ਦਰਜ ਕੀਤੇ ਜਾਣਗੇ। ਇਸ ਸਬੰਧੀ ਮਹਿਲ ਕਲਾਂ ਮੁੱਖ ਮਾਰਕੀਟ ਵਿਚ ਮੁਨਿਆਦੀ ਵੀ ਕਰਵਾਈ ਗਈ। ਇਸ ਦੇ ਨਾਲ ਮੁੱਖ ਚੌਂਕ ਵਿਚ ਨਾਕਾਬੰਦੀ ਕਰਕੇ ਤਿਉਹਾਰਾਂ ਦੇ ਮੱਦੇਨਜ਼ਰ, ਵਹੀਕਲਾਂ ਦੀ ਚੈਕਿੰਗ ਕੀਤੀ ਗਈ, ਤਾਂ ਜੋ ਸ਼ਰਾਰਤੀ ਅਨਸਰਾਂ 'ਤੇ ਨਕੇਲ ਪਾਈ ਜਾ ਸਕੇ। ਇਸ ਨਾਕਾਬੰਦੀ ਅਤੇ ਵਿਸ਼ੇਸ਼ ਚੈਕਿੰਗ ਦੌਰਾਨ, ਐੱਸ. ਐੱਚ. ਓ. ਸਰਬਜੀਤ ਸਿੰਘ ਰੰਗੀਆਂ ਨਾਲ 112 ਦੇ ਇੰਚਾਰਜ ਏ.ਐੱਸ.ਆਈ. ਜਗਮੋਹਨ ਸਿੰਘ ਗਿੱਲ, ਹੈੱਡ ਕਾਂਸਟੇਬਲ ਕਰਨੈਲ ਸਿੰਘ, ਹੈੱਡ ਕਾਂਸਟੇਬਲ ਸੋਹਣ ਸਿੰਘ, ਹੈੱਡ ਕਾਂਸਟੇਬਲ ਗੁਰਦੀਪ ਸਿੰਘ ਅਤੇ ਹੈੱਡ ਕਾਂਸਟੇਬਲ ਅੰਮ੍ਰਿਤ ਪਾਲ ਸਿੰਘ ਮੌਜੂਦ ਸਨ। ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ। 


author

Anmol Tagra

Content Editor

Related News