ਭਾਜਪਾ ਦਾ ਦੋਸ਼- ਗੁਰੂਆਂ ਦਾ ਅਪਮਾਨ ਕਰਕੇ ਆਤਿਸ਼ੀ ਹੋਈ ਫ਼ਰਾਰ, ਕੇਜਰੀਵਾਲ ਤੇ ਮਾਨ ਚੁੱਪ ਕਿਉਂ
Thursday, Jan 15, 2026 - 12:11 PM (IST)
ਜਲੰਧਰ (ਵੈੱਬ ਡੈਸਕ): ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਮਾਰਲੇਨਾ ਵੱਲੋਂ ਦਿੱਤੇ ਬਿਆਨ ਬਾਰੇ ਇਕ ਵਾਰ ਫ਼ਿਰ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਦਿੱਲੀ ਭਾਜਪਾ ਵੱਲੋਂ ਇਕ ਪੰਜਾਬੀ ਫ਼ਿਲਮ ਦੇ ਪੋਸਟਰ 'ਤੇ ਆਤਿਸ਼ੀ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਤਸਵੀਰ ਲਗਾ ਕੇ ਆਤਿਸ਼ੀ ਨੂੰ ਫ਼ਰਾਰ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੁੱਪ 'ਤੇ ਵੀ ਸਵਾਲ ਚੁੱਕੇ ਹਨ।
गुरुओं का अपमान करने के बाद फरार हुई आतिशी मार्लेना को पार्टी से बर्खास्त करने के बजाय अरविंद केजरीवाल व भगवंत मान आतिशी के कुकृत्य पर लीपापोती कर रहे हैं ! pic.twitter.com/LwtEATuiny
— BJP Delhi (@BJP4Delhi) January 15, 2026
ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਵੱਲੋਂ ਸੋਸ਼ਲ ਮੀਡੀਆ 'ਤੇ 'ਫ਼ਰਾਰ' ਫ਼ਿਲਮ ਦੇ ਪੋਸਟਰ 'ਤੇ ਆਤਿਸ਼ੀ ਦੀ ਤਸਵੀਰ ਲਗਾਈ ਗਈ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਆਤਿਸ਼ੀ ਗੁਰੂਆਂ ਦਾ ਅਪਮਾਨ ਕਰਨ ਤੋਂ ਬਾਅਦ ਫ਼ਰਾਰ ਹੋ ਗਈ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਤਿਸ਼ੀ ਨੂੰ ਪਾਰਟੀ ਤੋਂ ਬਰਖ਼ਾਸਤ ਕਰਨ ਦੀ ਬਜਾਏ ਪਰਦੇ ਪਾਉਣ ਦੀ ਕੋਸ਼ਸ਼ ਕਰ ਰਹੇ ਹਨ।
