ਲੁਧਿਆਣਾ ਵਿਚ CA ਦੇ ਦਫ਼ਤਰ ''ਤੇ SIT ਦੀ ਛਾਪੇਮਾਰੀ, ਹੋਇਆ ਭਾਰੀ ਹੰਗਾਮਾ

Friday, Jan 09, 2026 - 01:56 PM (IST)

ਲੁਧਿਆਣਾ ਵਿਚ CA ਦੇ ਦਫ਼ਤਰ ''ਤੇ SIT ਦੀ ਛਾਪੇਮਾਰੀ, ਹੋਇਆ ਭਾਰੀ ਹੰਗਾਮਾ

ਲੁਧਿਆਣਾ: ਲੁਧਿਆਣਾ ਦੇ ਟੈਗੋਰ ਨਗਰ ਵਿਚ ਸਥਿਤ ਮਸ਼ਹੂਰ ਚਾਰਟਰਡ ਅਕਾਊਂਟੈਂਟ ਅਸ਼ਵਨੀ ਕੁਮਾਰ ਦੇ ਦਫ਼ਤਰ 'ਅਸ਼ਵਨੀ ਐਂਡ ਐਸੋਸੀਏਟਸ' ਵਿਚ ਦੇਰ ਸ਼ਾਮ SIT ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਪੁਲਸ ਆਪਣੇ ਨਾਲ ਸਤਵਿੰਦਰ ਸਿੰਘ ਕੋਹਲੀ ਨੂੰ ਵੀ ਲੈ ਕੇ ਆਈ ਸੀ। ਜਿਵੇਂ ਹੀ ਪੁਲਸ ਦਫ਼ਤਰ ਵਿਚ ਦਾਖ਼ਲ ਹੋਈ, ਉੱਥੇ ਮੌਜੂਦ ਵਕੀਲਾਂ ਨੇ ਸਰਚ ਵਾਰੰਟ ਅਤੇ ਸਰਕਾਰੀ ਹੁਕਮ ਦਿਖਾਉਣ ਦੀ ਮੰਗ ਕੀਤੀ। ਪੁਲਸ ਵੱਲੋਂ ਸਪੱਸ਼ਟ ਜਵਾਬ ਨਾ ਮਿਲਣ ਕਾਰਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਇਹ ਵਿਵਾਦ ਉਦੋਂ ਹੋਰ ਵਧ ਗਿਆ ਜਦੋਂ ਲੁਧਿਆਣਾ ਦੇ ਹੋਰ CA ਵੀ ਮੌਕੇ 'ਤੇ ਪਹੁੰਚ ਗਏ ਅਤੇ ਪੁਲਸ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਹੰਗਾਮਾ ਕਰੀਬ ਅੱਧਾ ਘੰਟਾ ਚੱਲਦਾ ਰਿਹਾ।

ਪੁਲਸ ਨੇ ਦਫ਼ਤਰ ਦੀ ਤਲਾਸ਼ੀ ਦੌਰਾਨ ਮਹੱਤਵਪੂਰਨ ਦਸਤਾਵੇਜ਼, ਲੈਪਟਾਪ ਅਤੇ ਸੀ.ਸੀ.ਟੀ.ਵੀ. ਡੀ.ਵੀ.ਆਰ. ਜ਼ਬਤ ਕਰ ਲਏ ਹਨ। ਇਹ ਛਾਪੇਮਾਰੀ ਅੰਮ੍ਰਿਤਸਰ ਅਤੇ ਲੁਧਿਆਣਾ ਪੁਲਸ ਦੀ ਸਾਂਝੀ SIT ਟੀਮ ਵੱਲੋਂ ਕੀਤੀ ਗਈ ਸੀ। CA ਐਸੋਸੀਏਸ਼ਨ ਨੇ ਇਸ ਕਾਰਵਾਈ ਨੂੰ ਗੈਰ-ਪੇਸ਼ੇਵਰ ਅਤੇ ਅਣਉਚਿਤ ਦੱਸਿਆ ਹੈ। CA ਅਨਿਲ ਸਰੀਨ ਅਤੇ ਆਈ.ਐੱਸ. ਖੁਰਾਨਾ ਨੇ ਕਿਹਾ ਕਿ ਬਿਨਾਂ ਅਦਾਲਤੀ ਸੰਮਨ ਦੇ ਕਲਾਇੰਟਸ ਦਾ ਡੇਟਾ ਅਤੇ ਲੈਪਟਾਪ ਜ਼ਬਤ ਕਰਨਾ 'ਨਿੱਜਤਾ ਦੇ ਅਧਿਕਾਰ' ਅਤੇ ਪੇਸ਼ੇਵਰ ਅਧਿਕਾਰਾਂ ਦੀ ਉਲੰਘਣਾ ਹੈ। CA ਭਾਈਚਾਰੇ ਵਿਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।


author

Anmol Tagra

Content Editor

Related News