ਮ੍ਰਿਤਕ ਮੋਰ ਦੀ ਖੱਲ੍ਹ ਦੀ ਟਰਾਫੀ ਬਣਾ ਕੇ ਲਿਆਉਣ ਵਾਲਾ ਤਸਕਰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ
Thursday, Jan 22, 2026 - 01:50 PM (IST)
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਜੰਗਲੀ ਜੀਵਾਂ ਦੀ ਤਸਕਰੀ ਕਰਨ ਵਾਲੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਬੈਂਕਾਕ ਤੋਂ ਟੈਕਸੀਡਰਮੀ ਮੋਰ (ਮ੍ਰਿਤਕ ਮੋਰ) ਦੀ ਖੱਲ੍ਹ ਨਾਲ ਬਣਾਈ ਇਕ ਟਰਾਫੀ ਲੈ ਕੇ ਭਾਰਤ ਪੁੱਜਿਆ ਸੀ। ਪੰਜਾਬ 'ਚ ਇਹ ਪਹਿਲੀ ਤਰ੍ਹਾਂ ਦੀ ਬਰਾਮਦਗੀ ਹੈ। ਸੂਤਰਾਂ ਦੇ ਮੁਤਾਬਕ ਦੋਸ਼ੀ ਦੀ ਪਛਾਣ ਮੁਹੰਮਦ ਅਬਰਾਰ ਅਹਿਮਦ (39) ਵਾਸੀ ਮੇਰਠ (ਯੂ. ਪੀ.) ਵਜੋਂ ਹੋਈ ਹੈ, ਜੋ 19 ਜਨਵਰੀ ਨੂੰ ਬੈਂਕਾਕ ਤੋਂ ਅੰਮ੍ਰਿਤਸਰ ਪੁੱਜਿਆ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ 'ਤੇ ਚੈਕਿੰਗ ਦੌਰਾਨ ਕਸਟਮ ਅਧਿਕਾਰੀਆਂ ਨੂੰ ਉਸ 'ਤੇ ਸ਼ੱਕ ਹੋਇਆ ਤਾਂ ਉਸ ਦੇ ਸਮਾਨ ਦਾ ਐਕਸ-ਰੇਅ ਸਕੈਨ ਕੀਤਾ ਗਿਆ ਗਿਆ, ਜਿਸ 'ਚ ਕੁੱਝ ਸ਼ੱਕੀ ਦਿਖਾਈ ਦਿੱਤਾ। ਇਸ ਦੌਰਾਨ ਇਕ ਬਾਕਸ 'ਚੋਂ ਮੋਰ ਦੀ ਟਰਾਫੀ ਬਰਾਮਦ ਹੋਈ। ਇਸ ਨੂੰ ਕਸਟਮ ਵਿਭਾਗ ਨੇ ਕਬਜ਼ੇ 'ਚ ਲੈ ਕੇ ਦੋਸ਼ੀ ਦਾ ਮੋਬਾਇਲ ਵੀ ਕਬਜ਼ੇ 'ਚ ਲੈ ਲਿਆ। ਮੋਬਾਇਲ ਦਾ ਫਾਰੈਂਸਿਕ ਜਾਂਚ 'ਚ ਮਾਸਟਰਮਾਈਂਡ ਦਾ ਖ਼ੁਲਾਸਾ ਹੋਣ ਦੀ ਉਮੀਦ ਹੈ।
