ਕੈਨੇਡਾ 'ਚ ਮਹਿਲਾ ਡਰਾਈਵਰ ਨੇ ਭਾਰਤੀਆਂ ਨੂੰ ਕੀਤਾ ਸ਼ਰਮਿੰਦਾ (ਵੀਡੀਓ)

Friday, Sep 20, 2019 - 07:20 PM (IST)

ਵੈਨਕੂਵਰ (ਏਜੰਸੀ)- ਭਾਰਤੀਆਂ ਵਲੋਂ ਟ੍ਰੈਫਿਕ ਨਿਯਮ ਤੋੜਨ ਦੀ ਆਦਤ ਤੋਂ ਕੌਣ ਵਾਕਿਫ ਨਹੀਂ ਹੈ। ਇਹੀ ਕਾਰਨ ਹੈ ਕਿ ਭਾਰਤ ਵਿਚ ਲੋਕਾਂ ਨੂੰ ਸਹੀ ਤਰੀਕੇ ਨਾਲ ਡਰਾਈਵਿੰਗ ਸਿਖਾਉਣ ਲਈ ਭਾਰੀ ਜੁਰਮਾਨਾ ਲਗਾਇਆ ਜਾ ਰਿਹਾ ਹੈ, ਜਿਸ ਦੇ ਬਾਵਜੂਦ ਕੁਝ ਲੋਕ ਬਾਜ਼ ਨਹੀਂ ਆ ਰਹੇ ਹਨ। ਪਰ ਇਹ ਮਾਮਲਾ ਕੈਨੇਡਾ ਦਾ ਹੈ, ਜਿਥੇ ਭਾਰਤੀ ਨੇ ਕਿ ਵਿਦੇਸ਼ਾਂ ਵਿਚ ਵੀ ਮੰਨਣ ਦਾ ਨਾਂ ਨਹੀਂ ਲੈ ਰਹੇ, ਜਿਸ ਦਾ ਸਬੂਤ ਹੈ ਇਹ ਵੀਡੀਓ। ਡਰਾਈਵਿੰਗ ਸਕੂਲ ਦੀ ਇਕ ਕਾਰ, ਜਿਸ ਨੂੰ ਇਕ ਮਹਿਲਾ ਡਰਾਈਵਰ ਚਲਾ ਰਹੀ ਸੀ ਤੇ ਉਸ ਦੇ ਨਾਲ ਇਕ ਮਹਿਲਾ ਇੰਸਟਰੱਕਟਰ ਵੀ ਸੀ, ਜੋ ਟਰੈਫਿਕ ਤੋਂ ਬਚਣ ਲਈ ਸ਼ਾਰਟ ਕੱਟ ਮਾਰ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀਆਂ ਸਨ।

ਇਸ ਦੌਰਾਨ ਪਿੱਛੋਂ ਆ ਰਹੀ ਇਕ ਪੁਲਸ ਕਾਰ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪੁਲਸ ਮੁਲਾਜ਼ਮ ਨੇ ਉਨ੍ਹਾਂ ਤੋਂ ਸਵਾਲ-ਜਵਾਬ ਪੁੱਛਣੇ ਸ਼ੁਰੂ ਕਰ ਦਿੱਤੇ, ਜਦੋਂ ਇਸ ਘਟਨਾ ਦੀ ਪੁਲਸ ਮੁਲਾਜ਼ਮ ਵਲੋਂ ਵੀਡੀਓ ਵੀ ਬਣਾਈ ਜਾ ਰਹੀ ਸੀ। ਮਹਿਲਾ ਡਰਾਈਵਰ ਅਤੇ ਇੰਸਟਰੱਕਟਰ ਆਪਣਾ ਮੂੰਹ ਲੁਕਾਉਂਦੀਆਂ ਹੋਈਆਂ ਨਜ਼ਰ ਆਈਆਂ। ਦੱਸਣਯੋਗ ਹੈ ਕਿ ਇਹ ਨਿਊ ਮੈਥਡ ਡਰਾਈਵਿੰਗ ਸਕੂਲ ਦੀ ਕਾਰ ਸੀ ਅਤੇ ਇਸ ਕਾਰ ਨੂੰ ਮਹਿਲਾ ਡਰਾਈਵਰ ਚਲਾ ਰਹੀ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


author

Sunny Mehra

Content Editor

Related News