ਐਡੀਲੇਡ ਸਥਿਤ ਬੀਚ ''ਤੇ ਔਰਤ ਦੀ ਮਿਲੀ ਲਾਸ਼, ਫੈਲੀ ਸਨਸਨੀ

07/04/2017 3:28:34 PM

ਐਡੀਲੇਡ— ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ 'ਚ ਮੰਗਲਵਾਰ ਦੀ ਸਵੇਰ ਨੂੰ ਇਕ ਔਰਤ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਸ ਨੂੰ ਔਰਤ ਦੀ ਲਾਸ਼ ਐਡੀਲੇਡ ਸਥਿਤ ਬੀਚ 'ਤੇ ਬਰਾਮਦ ਹੋਈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਇਹ ਮਾਮਲਾ ਸ਼ੱਕੀ ਨਹੀਂ ਲੱਗ ਰਿਹਾ ਹੈ। ਇੱਥੇ ਦੱਸ ਦੇਈਏ ਕਿ 73 ਸਾਲਾ ਔਰਤ ਦੀ ਲਾਸ਼ ਮੰਗਲਵਾਰ ਦੀ ਸਵੇਰ ਨੂੰ ਪੋਰਟ ਨੂਰਲੁੰਗਾ ਬੀਚ ਦੇ ਕਿਨਾਰੇ ਰੇਤ 'ਤੇ ਸਵੇਰੇ ਤਕਰੀਬਨ 6.00 ਵਜੇ ਮਿਲੀ। ਪੁਲਸ ਦਾ ਮੰਨਣਾ ਹੈ ਕਿ ਔਰਤ ਬੀਚ 'ਤੇ ਸਵੇਰੇ ਦੀ ਸੈਰ ਕਰਨ ਆਈ ਸੀ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਇਕ ਰਿਪੋਰਟ ਤਿਆਰ ਕੀਤਾ ਗਈ ਹੈ ਅਤੇ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News