ਓਵਰਡੋਜ਼ ਕਾਰਣ ਹੋਈ ਨੌਜਵਾਨ ਮੌਤ, ਕਮਰੇ ''ਚੋਂ ਗਲੀ ਸੜੀ ਲਾਸ਼ ਮਿਲੀ
Thursday, Apr 11, 2024 - 06:18 PM (IST)
ਬਠਿੰਡਾ (ਸੁਖਵਿੰਦਰ) : ਬੀਤੀ ਰਾਤ ਕੋਠੇ ਅਮਰਪੁਰਾ ਸਥਿਤ ਇਕ ਘਰ ਦੇ ਕਮਰੇ ’ਚੋਂ ਸ਼ੱਕੀ ਹਾਲਤ ਵਿਚ ਇਕ ਨੌਜਵਾਨ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ ਜਿਸ ਦੇ ਕੋਲ ਸਰਿੰਜ ਅਤੇ ਨਸ਼ਾ ਕਰਨ ਦਾ ਸਮਾਨ ਵੀ ਮੌਜੂਦ ਸੀ। ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਬੀਤੀ ਰਾਤ ਸਹਾਰਾ ਨੂੰ ਸੂਚਨਾ ਮਿਲੀ ਸੀ ਕਿ ਜੋਗਾਨੰਦ ਰੋਡ ‘ਤੇ ਕੋਠੇ ਅਮਰਪੁਰਾ ਗਲੀ ਨੰਬਰ 1 ਦੇ ਇਕ ਕਮਰੇ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਣ 'ਤੇ ਸੰਸਥਾ ਵਰਕਰ ਸੰਦੀਪ ਗੋਇਲ, ਵਿੱਕੀ ਕੁਮਾਰ ਅਤੇ ਥਾਣਾ ਥਰਮਲ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਕਮਰਾ ਅੰਦਰੋਂ ਬੰਦ ਸੀ।
ਸੰਸਥਾ ਵਰਕਰਾਂ ਵਲੋਂ ਕਮਰੇ ਨੂੰ ਖੋਲਿਆ ਤਾਂ ਅੰਦਰ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ ਜਿਸ ਕੋਲ ਇਕ ਸਰਿੰਜ, ਤਿੰਨ ਲਾਈਟਰ ਵੀ ਮੌਜੂਦ ਸਨ। ਮ੍ਰਿਤਕ ਦੀ ਲਾਸ਼ ਲਗਭਗ 3 ਦਿਨ ਪੁਰਾਣੀ ਜਾਪ ਰਹੀ ਸੀ। ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਜਦਕਿ ਅਸਲ ਕਾਰਨਾ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗ ਸਕੇਗਾ। ਮ੍ਰਿਤਕ ਦੀ ਸ਼ਨਾਖਤ ਲਖਵਿੰਦਰ ਸਿੰਘ 35 ਪੁੱਤਰ ਬੋਗਾ ਸਿੰਘ ਵਾਸੀ ਕੋਠੇ ਅਮਰਪੁਰਾ ਵਜੋਂ ਹੋਈ।