ਗਿਲੇਸਪੀ ਦੱਖਣੀ ਆਸਟ੍ਰੇਲੀਆ ਤੇ ਐਡੀਲੇਡ ਸਟ੍ਰਾਈਕਰਸ ਦੇ ਕੋਚ ਅਹੁਦੇ ਤੋਂ ਦੇਵੇਗਾ ਅਸਤੀਫਾ

Thursday, Mar 28, 2024 - 07:09 PM (IST)

ਗਿਲੇਸਪੀ ਦੱਖਣੀ ਆਸਟ੍ਰੇਲੀਆ ਤੇ ਐਡੀਲੇਡ ਸਟ੍ਰਾਈਕਰਸ ਦੇ ਕੋਚ ਅਹੁਦੇ ਤੋਂ ਦੇਵੇਗਾ ਅਸਤੀਫਾ

ਐਡੀਲੇਡ, 28 ਮਾਰਚ (ਵਾਰਤਾ)– ਜੈਸਨ ਗਿਲੇਸਪੀ ਦੱਖਣੀ ਅਫਰੀਕਾ ਤੇ ਐਡੀਲੇਡ ਸਟ੍ਰਾਈਕਰਸ ਦੇ ਮੁੱਖ ਕੋਚ ਅਹੁਦੇ ਤੋਂ ਜੂਨ ਦੇ ਆਖਿਰ ਵਿਚ ਅਸਤੀਫਾ ਦੇਵੇਗਾ। ਦੱਖਣੀ ਆਸਟ੍ਰੇਲੀਆ ਕ੍ਰਿਕਟ ਐਸੋਸੀਏਸ਼ਨ (ਐੱਸ. ਏ. ਸੀ. ਏ.) ਨੇ ਵੀਰਵਾਰ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਜੈਸਨ ਗਿਲੇਸਪੀ ਜੂਨ ਦੇ ਆਖਿਰ ਵਿਚ ਦੱਖਣੀ ਆਸਟ੍ਰੇਲੀਆ ਤੇ ਐਡੀਲੇਡ ਸਟ੍ਰਾਈਕਰਸ ਦੇ ਮੁੱਖ ਕੋਚ ਦਾ ਅਹੁਦਾ ਛੱਡ ਦੇਵੇਗਾ। ਗਿਲੇਸਪੀ ਨੇ ਕਿਹਾ, ‘‘ਅਸੀਂ ਐੱਸ. ਏ. ਸੀ. ਏ. ਵਿਚ ਇਕੱਠੇ ਮਿਲ ਕੇ ਜੋ ਹਾਸਲ ਕੀਤਾ ਹੈ, ਉਸ ’ਤੇ ਮੈਨੂੰ ਮਾਣ ਹੈ ਤੇ ਮੈਂ ਉਨ੍ਹਾਂ ਯਾਦਾਂ ਨੂੰ ਹਮੇਸ਼ਾ ਦਿਲ ਵਿਚ ਰੱਖਾਂਗਾ। ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੱਖਣੀ ਆਸਟ੍ਰੇਲੀਅਨ ਕ੍ਰਿਕਟ ਦਾ ਭਵਿੱਖ ਉੱਜਵਲ ਹੈ।’’


author

Tarsem Singh

Content Editor

Related News