ਬਾਈਡੇਨ ਵੱਲੋਂ ਭਾਰਤੀ ਮੀਡੀਆ ਦੀ ਤਾਰੀਫ਼ ’ਤੇ ਭੜਕੇ ਅਮਰੀਕੀ ਪੱਤਰਕਾਰ, ਵ੍ਹਾਈਟ ਹਾਊਸ ਨੇ ਦਿੱਤੀ ਸਫ਼ਾਈ
Tuesday, Sep 28, 2021 - 04:43 PM (IST)
ਵਾਸ਼ਿੰਗਟਨ (ਭਾਸ਼ਾ) : ਭਾਰਤੀ ਮੀਡੀਆ ਦੇ ਲੋਕਾਂ ਨੂੰ ਉਨ੍ਹਾਂ ਦੇ ਅਮਰੀਕੀ ਹਮਰੁਤਬਿਆਂ ਦੇ ਮੁਕਾਬਲੇ ‘ਬਿਹਤਰ ਵਿਵਹਾਰ’ ਕਰਨ ਵਾਲਾ ਦੱਸਣ ’ਤੇ ਜੋਅ ਬਾਈਡੇਨ ਤੋਂ ਨਾਰਾਜ਼ ਚੱਲ ਰਹੇ ਅਮਰੀਕੀ ਮੀਡੀਆ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵ੍ਹਾਈਟ ਹਾਊਸ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਇਰਾਦਾ ਉਨ੍ਹਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪਹਿਲੀ ਸਿੱਧੀ ਦੋ-ਪੱਖੀ ਬੈਠਕ ਦੌਰਾਨ ਰਾਸ਼ਟਰਪਤੀ ਬਾਈਡੇਨ ਨੇ ਸ਼ੁੱਕਰਵਾਰ ਨੂੰ ਭਾਰਤੀ ਮੀਡੀਆ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸੀ ਕਿ ਉਹ ਅਮਰੀਕੀ ਮੀਡੀਆ ਦੇ ਮੁਕਾਬਲੇ ‘ਬਿਹਤਰ ਵਿਵਹਾਰ’ ਕਰਦਾ ਹੈ।
ਇਹ ਵੀ ਪੜ੍ਹੋ: ਥੱਪੜ ਮਗਰੋਂ ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ’ਤੇ ਸੁੱਟਿਆ ਗਿਆ ਆਂਡਾ, ਵੇਖੋ ਵੀਡੀਓ
ਉਨ੍ਹਾਂ ਨੇ ਅਮਰੀਕੀ ਪੱਤਰਕਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਉਹ ਹੋਰ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਦੇ ਸਾਹਮਣੇ ਅਜਿਹੇ ਸਵਾਲ ਕਰ ਰਹੇ ਹਨ, ਜੋ ਮੁੱਦਿਆਂ ਨਾਲ ਜੁੜੇ ਨਹੀਂ ਹਨ। ਅਮਰੀਕੀ ਪੱਤਰਕਾਰ ਨੇ ਬਾਈਡੇਨ ਦੀਆਂ ਟਿੱਪਣੀਆਂ ਦੇ ਬਾਰੇ ਵਿਚ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਤੋਂ ਸੋਮਵਾਰ ਨੂੰ ਕਈ ਸਵਾਲ ਪੁੱਛੇ ਅਤੇ ਸਾਕੀ ਨੇ ਰਾਸ਼ਟਰਪਤੀ ਦੀਆਂ ਟਿੱਪਣੀਆਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, ‘ਮੇਰਾ ਖ਼ਿਆਲ ਹੈ ਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ (ਅਮਰੀਕੀ ਪੱਤਰਕਾਰ) ਕੁੱਝ ਸਵਾਲ ਉਨ੍ਹਾਂ ਮੁੱਦਿਆਂ ਦੇ ਬਾਰੇ ਵਿਚ ਨਹੀਂ ਹੁੰਦੇ, ਜਿਸ ਮੁੱਦੇ ’ਤੇ ਉਹ (ਬਾਈਡੇਨ) ਉਸ ਦਿਨ ਗੱਲ ਕਰ ਰਹੇ ਹੁੰਦੇ ਹਨ।’ ਸਾਕੀ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਉਹ ਮੀਡੀਆ ਦੇ ਮੈਂਬਰਾਂ ਨੂੰ ਠੇਸ ਪਹੁੰਚਾਉਣਾ ਚਾਹ ਰਹੇ ਸਨ।’
ਇਹ ਵੀ ਪੜ੍ਹੋ: ਕੋਲਕਾਤਾ ਹਾਈ ਕੋਰਟ ਨੇ ਸੌਰਵ ਗਾਂਗੁਲੀ ਨੂੰ ਲਗਾਇਆ 10 ਹਜ਼ਾਰ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਵ੍ਹਾਈਟ ਹਾਊਸ ਦੀ ਬ੍ਰੀਫਿੰਗ ਵਿਚ ਇਕ ਪੱਤਰਕਾਰ ਨੇ ਭਾਰਤ ਅਤੇ ਅਮਰੀਕਾ ਦੇ ਮੀਡੀਆ ਦੀ ਤੁਲਨਾ ਕਰਨ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ, ‘ਰਿਪੋਰਟਰਸ ਵਿਦਾਊਟ ਬੋਰਡਰਸ ਦੇ ਮੁਤਾਬਕ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤੀ ਪ੍ਰੈਸ ਦੀ ਰੈਂਕ ਦੁਨੀਆ ਵਿਚ 142ਵੀਂ ਹੈ। ਉਹ ਭਾਰਤੀ ਪ੍ਰੈਸ ਦੀ ਤੁਲਨਾ ਵਿਚ ਅਮਰੀਕੀ ਪ੍ਰੈਸ ਦੇ ਬਾਰੇ ਵਿਚ ਅਜਿਹਾ ਕਿਵੇਂ ਕਹਿ ਸਕਦੇ ਹਨ।’ ਇਸ ’ਤੇ ਸਾਕੀ ਨੇ ਕਿਹਾ ਕਿ ਉਹ (ਬਾਈਡੇਨ) ਪ੍ਰੈਸ ਦੀ ਭੂਮਿਕਾ ਦਾ ਸਨਮਾਨ ਕਰਦੇ ਹਨ। ਰਿਪੋਰਟਸ ਵਿਦਾਊਟ ਬੋਰਡਰਸ ਦੇ ਮੁਤਾਬਕ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿਚ ਅਮਰੀਕੀ ਪ੍ਰੈਸ 44ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ: ਅਸ਼ਰਫ ਗਨੀ ਦਾ ਫੇਸਬੁੱਕ ਪੇਜ਼ ਹੈਕ, ਤਾਲਿਬਾਨ ਨੂੰ ਲੈ ਕੇ ਹੈਕਰਾਂ ਨੇ ਦੁਨੀਆ ਤੋਂ ਕੀਤੀ ਇਹ ਮੰਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।