ਵ੍ਹਾਈਟ ਹਾਊਸ ''ਚ ਪੀ.ਐੱਮ. ਮੋਦੀ ਨਾਲ ਅਜਿਹੀ ਕਿਹੜੀ ਗੱਲ ਹੋਈ ਕਿ ਸੁਣਦੇ ਹੀ ਹੱਸ ਪਏ ਜੋਅ ਬਾਈਡੇਨ
Saturday, Sep 25, 2021 - 01:32 AM (IST)
ਵਾਸ਼ਿੰਗਟਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕੀਤੀ। ਬੈਠਕ ਵਿੱਚ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ, ਕੋਰੋਨਾ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਇਸ ਦੌਰਾਨ ਦੋਨਾਂ ਵਿਚਾਲੇ ਕਾਫ਼ੀ ਹਾਸਾ-ਮਜ਼ਾਕ ਵੀ ਹੋਇਆ। ਬਾਈਡੇਨ ਨੇ ਆਪਣੇ ਮੁੰਬਈ ਦੌਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਮੂਲ ਦੀ ਇੱਕ ਬੀਬੀ ਨਾਲ ਵਿਆਹ ਕਰਨਾ ਚਾਹੁੰਦੇ ਸਨ। ਬਾਅਦ ਵਿੱਚ ਬਾਈਡੇਨ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਕਿ ਬਾਈਡੇਨ ਸਰਨੇਮ ਦੇ ਲੋਕ ਭਾਰਤ ਵਿੱਚ ਵੀ ਰਹਿੰਦੇ ਹਨ। ਉਨ੍ਹਾਂ ਨੂੰ ਲੱਭ ਕੇ ਮੇਰੇ ਨਾਲ ਮਿਲਾਇਆ ਜਾਵੇ। ਇਸ ਗੱਲ 'ਤੇ ਪੀ.ਐੱਮ. ਮੋਦੀ ਅਤੇ ਬਾਈਡੇਨ ਦੋਨਾਂ ਨੇਤਾ ਹੱਸਣ ਲੱਗੇ।
ਇਹ ਵੀ ਪੜ੍ਹੋ - PM ਮੋਦੀ ਤੇ ਜੋਅ ਬਾਈਡੇਨ ਦੀ ਬੈਠਕ ਖਤਮ, ਵਪਾਰ ਤੇ ਤਕਨੀਕ ਸਮੇਤ ਕਈ ਜ਼ਰੂਰੀ ਮੁੱਦਿਆਂ 'ਤੇ ਹੋਈ ਚਰਚਾ
ਜੋਅ ਬਾਈਡੇਨ ਨੇ ਮੁਲਾਕਾਤ ਦੌਰਾਨ ਕਿਹਾ ਕਿ ਮੈਨੂੰ ਲੰਬੇ ਸਮੇਂ ਤੋਂ ਵਿਸ਼ਵਾਸ ਹੈ ਕਿ ਅਮਰੀਕਾ-ਭਾਰਤ ਵਿਚਾਲੇ ਦੇ ਸੰਬੰਧ ਸਾਨੂੰ ਕਈ ਗਲੋਬਲ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਮਦਦ ਕਰ ਸਕਦੇ ਹਨ। ਦਰਅਸਲ ਵਿੱਚ 2006 ਵਿੱਚ ਜਦੋਂ ਮੈਂ ਉਪ ਰਾਸ਼ਟਰਪਤੀ ਸੀ, ਮੈਂ ਕਿਹਾ ਸੀ ਕਿ 2020 ਤੱਕ ਭਾਰਤ ਅਤੇ ਅਮਰੀਕਾ ਦੁਨੀਆ ਦੇ ਸਭ ਤੋਂ ਕਰੀਬੀ ਦੇਸ਼ਾਂ ਵਿੱਚ ਹੋਣਗੇ।
ਉਥੇ ਹੀ, ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ ਕਿ ਅੱਜ ਦਾ ਦੁਵੱਲਾ ਸੰਮੇਲਨ ਮਹੱਤਵਪੂਰਣ ਹੈ। ਅਸੀਂ ਇਸ ਸਦੀ ਦੇ ਤੀਸਰੇ ਦਹਾਕੇ ਦੀ ਸ਼ੁਰੂਆਤ ਵਿੱਚ ਮਿਲ ਰਹੇ ਹਾਂ। ਤੁਹਾਡੀ ਲੀਡਰਸ਼ਿਪ ਯਕੀਨੀ ਰੂਪ ਨਾਲ ਇਸ ਦਹਾਕੇ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗਾ। ਇਹ ਦਹਾਕਾ ਭਾਰਤ ਅਤੇ ਅਮਰੀਕਾ ਲਈ ਬੇਹੱਦ ਅਹਿਮ ਹੋਣ ਵਾਲਾ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਹੋਰ ਵੀ ਮਜ਼ਬੂਤ ਦੋਸਤੀ ਦੇ ਬੀਜ ਬੋਏ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।