ਸਿਡਨੀ ਦੇ ਸਰਵਿਸ ਸਟੇਸ਼ਨ ''ਚ ਹੋਈ ਚੋਰੀ, ਜਾਂਚ ਜਾਰੀ

09/25/2017 11:15:50 AM

ਸਿਡਨੀ (ਬਿਊਰੋ)— ਸਿਡਨੀ ਦੇ ਦੱਖਣ-ਪੱਛਮ ਵਿਚ ਕੱਲ ਰਾਤ ਇਕ ਹਥਿਆਰ ਬੰਦ ਚੋਰ ਨੇ ਸਰਵਿਸ ਸਟੋਰ ਵਿਚ ਚੋਰੀ ਕੀਤੀ। ਪੁਲਸ ਨੇ ਇਸ ਸੰਬੰਧੀ ਲੋਕਾਂ ਨੂੰ ਗਵਾਹੀ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਚੋਰ ਨੂੰ ਜਲਦੀ ਫੜਿਆ ਜਾ ਸਕੇ।

PunjabKesari
ਪੁਲਸ ਨੂੰ ਦੱਸਿਆ ਗਿਆ ਕਿ ਕੱਲ ਰਾਤ ਲੱਗਭਗ 9:45 ਵਜੇ ਇਕ ਆਦਮੀ ਕੈਂਟਰਬਰੀ ਰੋਡ ਤੋਂ ਬੈਂਕਸਟਾਊਨ ਦੇ ਸਰਵਿਸ ਸਟੇਸ਼ਨ ਵਿਚ ਦਾਖਲ ਹੋਇਆ। ਆਦਮੀ ਨੇ ਉੱਥੇ ਇਕ ਮਰਦ ਕਰਮਚਾਰੀ ਨੂੰ ਚਾਕੂ ਦਿਖਾ ਕੇ ਡਰਾਇਆ ਅਤੇ ਸਾਰਾ ਕੈਸ਼ ਚੋਰੀ ਕਰ ਕੇ ਲੈ ਗਿਆ।

PunjabKesari
ਸੀ. ਸੀ. ਟੀ. ਵੀ. ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਚੋਰ ਨੇ ਪਹਿਲਾਂ ਕੈਸ਼ੀਅਰ ਦਾ ਹੱਥ ਫੜਿਆ ਅਤੇ ਫਿਰ ਚਾਕੂ ਦਿਖਾ ਕੇ ਕੈਸ਼ ਦੀ ਮੰਗ ਕੀਤੀ। ਬੈਂਕਟਾਊਨ ਪੁਲਸ ਅਧਿਕਾਰੀਆਂ ਨੇ ਸਰਵਿਸ ਸਟੇਸ਼ਨ ਦੀ ਜਾਂਚ ਲਈ ਆਮ ਲੋਕਾਂ ਦੇ ਉੱਥੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਪੁਲਸ ਇਸ ਘਟਨਾ ਸੰਬੰਧੀ ਜਾਣਕਾਰੀ ਦੇ ਸਕਣ ਵਾਲੇ ਵਿਅਕਤੀਆਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ।


Related News