ਗੂਗਲ ''ਚ ਔਰਤਾਂ ਲਈ ਬਹਿਤਰ ਮਾਹੌਲ : ਪਿਚਾਈ

Friday, Aug 11, 2017 - 11:38 PM (IST)

ਗੂਗਲ ''ਚ ਔਰਤਾਂ ਲਈ ਬਹਿਤਰ ਮਾਹੌਲ : ਪਿਚਾਈ

ਵਾਸ਼ਿੰਗਟਨ — ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਕਰਮਚਾਰੀਆਂ ਨਾਲ ਪ੍ਰਸਤਾਵਿਤ ਬੈਠਕ ਨੂੰ ਰੱਦ ਕਰ ਦਿੱਤੀ ਹੈ। ਕਰਮਚਾਰੀਆਂ 'ਤੇ ਵਿਅਕਤੀਗਤ ਹਮਲੇ ਦੇ ਸ਼ੱਕ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਪਿਚਾਈ ਨੇ ਗੂਗਲ ਦੇ ਔਰਤਾਂ ਲਈ ਬਹਿਤਰ ਮਾਹੌਲ ਹੋਣ ਦੀ ਗੱਲ ਦੁਹਰਾਈ ਹੈ। 
ਗੂਗਲ ਪ੍ਰਮੱਖ ਨੇ ਕਿਹਾ, ''ਮੈਂ ਔਰਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੰਜੀਨੀਅਰਿੰਗ ਉਦਯੋਗ 'ਚ ਤੁਹਾਡੇ ਲਈ ਥਾਂ ਹੈ। ਤੁਹਾਡੀ ਕੰਪਨੀ ਨੂੰ ਜ਼ਰੂਰਤ ਹੈ।'' ਗੂਗਲ 'ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੀ ਨਿੰਦਾ ਕਰਨ ਵਾਲੇ ਇੰਜੀਨੀਅਰ ਜੇਮਸ ਡੇਮੋਰ ਨੂੰ ਕੱਢੇ ਜਾਣ ਤੋਂ ਬਾਅਦ ਹੀ ਕੰਪਨੀ ਚਰਚਾ ਦੇ ਕੇਂਦਰ 'ਚ ਹੈ। ਇਸ ਘਟਨਾ ਨਾਲ ਜੁੜੇ ਕੁਝ ਕਰਮਚਾਰੀਆਂ ਦਾ ਨਾਂ ਜਨਤਕ ਹੋ ਗਿਆ ਹੈ।
ਪਿਚਾਈ ਨੇ ਡੇਮੋਰ ਨੂੰ ਕੱਢਣ ਤੋਂ ਬਾਅਦ ਦੇ ਹਾਲਾਤਾਂ 'ਤੇ ਚਰਚਾ ਲਈ ਕਰਮਚਾਰੀਆਂ ਨਾਲ ਟਾਊਨ ਹਾਲ ਦੇ ਆਯੋਜਨ ਦਾ ਪ੍ਰਸਤਾਵ ਰੱਖਿਆ ਸੀ। ਗੂਗਲ ਦੇ ਸੀ. ਓ. ਏ. ਨੇ ਇਕ ਈ-ਮੇਲ ਜਾਰੀ ਕਰ ਦੱਸਿਆ ਕਿ ਘਟਨਾ ਨਾਲ ਜੁੜੇ ਕੁਝ ਕਰਮਚਾਰੀਆਂ ਦੇ ਨਾਂ ਜਨਤਕ ਕੀਤੇ ਗਏ ਹਨ। ਉਨ੍ਹਾਂ ਨੇ ਲਿਖਿਆ, ''ਘਟਨਾ ਦੇ ਸਿਲਸਿਲੇ 'ਚ ਨਾਂ ਸਾਹਮਣੇ ਆਉਣ 'ਤੇ ਕੁਝ ਕਰਮਚਾਰੀਆਂ ਨੇ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਨੂੰ ਟਾਊਨ ਹਾਲ 'ਚ ਨਿਸ਼ਾਨਾ ਬਣਾਏ ਜਾਣ ਦਾ ਸ਼ੱਕ ਹੈ। ਉਨ੍ਹਾਂ ਦੀਆਂ ਚਿੰਤਾਵਾਂ 'ਤੇ ਗੌਰ ਕਰਦੇ ਹੋਏ ਪ੍ਰੋਗਰਾਮ ਤੋਂ ਕਦਮ ਪਿੱਛੇ ਖਿੱਚਣ ਦਾ ਫੈਸਲਾ ਕੀਤਾ ਗਿਆ ਹੈ। ਕਰਮਚਾਰੀਆਂ ਨਾਲ ਸਲਾਹ ਲਈ ਦੂਜਾ ਸੁਰੱਖਿਅਤ ਮੰਚ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੱਖਣਪੰਥੀ ਧੜੇ ਨੇ ਡੇਮੋਰ ਨੂੰ ਕੰਪਨੀ 'ਚੋਂ ਕੱਢਣ ਦੀ ਸਖਤ ਨਿੰਦਾ ਕੀਤੀ।


Related News