ਮਿਸ ਮਨਪ੍ਰੀਤ ਸਰਨਾ ਨੂੰ ''ਸਿੰਘ ਡਿਜੀਟਲ ਹਾਊਸ ਯੂਰਪ'' ਦਾ ਵਾਈਸ ਪ੍ਰੈਜ਼ੀਡੈਂਟ ਕੀਤਾ ਗਿਆ ਨਿਯੁਕਤ
Tuesday, Sep 30, 2025 - 02:05 PM (IST)

ਮਿਲਾਨ (ਸਾਬੀ ਚੀਨੀਆ)- ਯੂਰਪੀ ਦੇਸ਼ਾਂ 'ਚ ਵਸਦੇ ਭਾਰਤੀ ਭਾਈਚਾਰੇ ਲਈ ਖਾਸ ਕਰ ਕੇ ਨੌਜਵਾਨ ਮੁੰਡੇ-ਕੁੜੀਆਂ ਲਈ ਬਹੁ ਪੱਖੀ ਸੁੰਦਰਤਾ ਮੁਕਾਬਲਿਆਂ ਦਾ ਆਯੋਜਨ ਕਰਨ ਵਾਲੀ ਪ੍ਰਸਿੱਧ ਸੰਸਥਾ ਸਿੰਘ ਡਿਜੀਟਲ ਹਾਉਸ ਯੂਰਪ ਦੁਆਰਾ ਮਨਪ੍ਰੀਤ ਸਰਨਾ ਨੂੰ ਸੰਸਥਾਂ ਦਾ ਵਾਇਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਸਿੰਘ ਡਿਜੀਟਲ ਹਾਉਸ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਿਸ ਮਨਪ੍ਰੀਤ ਸਰਨਾ ਕੋਲ ਪੰਜਾਬੀ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ 'ਚ ਕਾਫ਼ੀ ਤਜਰਬਾ ਹੈ ਅਤੇ ਉਹ ਸਮੇਂ-ਸਮੇਂ 'ਤੇ ਅਨੇਕਾਂ ਪ੍ਰਮੁੱਖ ਸਮਾਗਮਾਂ ਦਾ ਹਿੱਸਾ ਬਣ ਕੇ ਸਟੇਜ ਸੰਚਾਲਨ ਦੀ ਭੁਮਿਕਾ ਨਿਭਾਅ ਚੁੱਕੀ ਹੈ।
ਸਾਲ 2017 ਵਿੱਚ ਉਹ ਸਵੀਡਨ ਵਿਖੇ ਹੋਏ ਮਿਸ ਇੰਡੀਆ ਯੂਰਪ ਦੇ ਗ੍ਰੈਂਡ ਫਿਨਾਲੇ ਵਿੱਚ ਜੱਜ ਵਜੋਂ ਸ਼ਾਮਲ ਹੋ ਚੁੱਕੇ ਹਨ। ਇਸ ਤਰ੍ਹਾਂ ਮਿਸ ਮਨਪ੍ਰੀਤ ਸਰਨਾ ਦੀਆਂ ਸੱਭਿਆਚਾਰਕ ਸੇਵਾਵਾਂ ਅਤੇ ਯੋਗਦਾਨ ਨੂੰ ਦੇਖਦਿਆਂ ਸਿੰਘ ਡਿਜੀਟਲ ਹਾਉਸ ਵੱਲੋਂ ਉਨ੍ਹਾਂ ਨੂੰ ਸੰਸਥਾ ਦੀ ਵਾਇਸ ਪ੍ਰੈਜ਼ੀਡੈਂਟ ਦੀ ਜਿੰਮੇਵਾਰੀ ਸੌਂਪੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e