ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਇਮੀਲੀਆ ਵੱਲੋ ਵਿਸ਼ੇਸ਼ ਸਮਾਗਮ ਦਾ ਆਯੋਜਨ 28 ਨੂੰ
Tuesday, Sep 23, 2025 - 07:49 PM (IST)

ਰੋਮ (ਇਟਲੀ) (ਟੇਕ ਚੰਦ ਜਗਤਪੁਰ) : ਸ੍ਰੀ ਗੁਰੂ ਰਵਿਦਾਸ ਟੈਂਪਲ ਰੀਜੋਇਮੀਲੀਆ (ਇਟਲੀ) ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਿਨ ਸੰਤਾ ਬਤੋਰੀਆ ਵਿਖੇ 28 ਸਤੰਬਰ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਇਸ ਸਮਾਗਮ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸ਼ਿੰਗਾਰਾ ਸਿੰਘ ਮੱਲ ਅਤੇ ਸਟੇਜ ਸਕੱਤਰ ਸੋਢੀ ਮੱਲ ਨੇ ਕਿਹਾ ਕਿ 28 ਸਤੰਬਰ ਦਿਨ ਐਤਵਾਰ ਨੂੰ ਅੰਮ੍ਰਿਤ ਬਾਣੀ ਦੇ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਹੋਵੇਗਾ ਜਿਸ ਵਿੱਚ ਭਾਈ ਜੀਵਨ ਸਿੰਘ ਦਾ ਕੀਰਤਨੀ ਜਥਾ ਆਈਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਨਾਲ ਜੋੜੇਗਾ ਤੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰੇਗਾ। ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮਾਗਮ ਵਿੱਚ ਵੱਧ ਚੜ ਕੇ ਸ਼ਿਰਕਤ ਕਰਨ। ਇਸ ਮੌਕੇ ਸ਼ਿੰਦਾ ਮੱਲਪੁਰੀਆ ਵਾਈਸ ਪ੍ਰਧਾਨ, ਰਾਜਕੁਮਾਰ ਸੰਧੂ ਕੈਸ਼ੀਅਰ, ਰਕੇਸ਼ ਕੁਮਾਰ ਵਾਈਸ ਕੈਸ਼ੀਅਰ, ਜੀਵਨ ਬੰਗਾ ਸਟੇਜ ਸਕੱਤਰ, ਲੱਕੀ ਬੈਂਸ ਸਲਾਹਕਾਰ ਆਦਿ ਨਾਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e