ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਕਰਵਾਇਆ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ

Wednesday, Sep 24, 2025 - 05:31 AM (IST)

ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਕਰਵਾਇਆ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ

ਰੋਮ (ਕੈਂਥ) : ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫ੍ਰੈਂਕਫਰਟ ਵਿਖੇ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਅਤੇ ਮੁਸ਼ਾਇਰਾ ਕਰਵਾਇਆ ਗਿਆ, ਜਿਸ ਵਿੱਚ ਯੂਰਪ ਦੇ ਵੱਖ-ਵੱਖ ਮੁਲਕਾਂ ਗ੍ਰੀਸ, ਬੈਲਜੀਅਮ, ਇਟਲੀ, ਬਰਤਾਨੀਆ, ਡੈਨਮਾਰਕ ਆਦਿ ਤੋਂ ਸਾਹਿਤਕਾਰਾਂ ਤੇ ਵਿਦਵਾਨਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕਹਾਣੀਕਾਰ, ਆਲੋਚਕ ਤੇ ਸਿੱਖਿਆ ਸ਼ਾਸਤਰੀ ਡਾ. ਬਲਦੇਵ ਸਿੰਘ ਧਾਲੀਵਾਲ ਸ਼ਾਮਲ ਹੋਏ।

ਇਹ ਵੀ ਪੜ੍ਹੋ : ਅਮਰੀਕੀ ਸਰਕਾਰ ਨੇ ਪੇਸ਼ ਕੀਤਾ ਨਵਾਂ H-1B ਵੀਜ਼ਾ ਸਿਸਟਮ, ਇਨ੍ਹਾਂ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ ਤਰਜੀਹ

ਸਮਾਗਮ ਦੀ ਸ਼ੁਰੂਆਤ ਅਮਜਦ ਅਲੀ ਆਰਫ਼ੀ ਵੱਲੋਂ ਆਰੰਭਕ ਸ਼ਬਦਾਂ ਨਾਲ ਕੀਤੀ ਗਈ, ਜਿਸ ਤੋਂ ਬਾਅਦ ਇਪਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਣ ਵਿੱਚ ਸਭ ਨੂੰ ਜੀ ਆਇਆਂ ਆਖਿਆ ਅਤੇ ਸੁਖਜੀਤ ਨੂੰ ਯਾਦ ਕੀਤਾ। ਦਲਜਿੰਦਰ ਸਿੰਘ ਰਹਿਲ ਵੱਲੋਂ ਜਾਣ ਪਹਿਚਾਣ ਕਰਾਈ ਗਈ। ਇਸ ਉਪਰੰਤ ਪ੍ਰੋ ਜਸਪਾਲ ਸਿੰਘ ਨੇ ਇਪਲਾ ਬਾਰੇ ਜਾਣਕਾਰੀ ਦਿੱਤੀ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਹਾਣੀਕਾਰ ਸੁਖਜੀਤ ਨੂੰ ਯਾਦ ਕਰਦਿਆਂ ਉਸਦੀ ਸਾਹਿਤ ਸਿਰਜਣਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਨਵੇਂ ਸ਼ੈਲੀਕਾਰ ਲੇਖਕ ਵਜੋਂ ਯਾਦ ਕੀਤਾ। ਗਰੀਕੀ ਭਾਸ਼ਾ ਵਿੱਚ ਪੰਜਾਬੀ ਬੋਲੀ ਤੇ ਸੱਭਿਆਚਾਰ ‘ਤੇ ਕੰਮ ਕਰ ਰਹੀ ਇਵਜੀਨੀਆ ਬਰਦੇਸੀ ਤੇ ਗੁਰਪ੍ਰੀਤ ਕੌਰ ਗਾਇਦੂ (ਗਰੀਸ) ਨੇ ਖੋਜ ਪੱਤਰ ਪੇਸ਼ ਕੀਤਾ।

ਇਹ ਵੀ ਪੜ੍ਹੋ : ਭਾਰਤੀਆਂ ਦਾ ਟੁੱਟ ਰਿਹਾ ਹੈ ਅਮਰੀਕਾ ਜਾਣ ਦਾ ਸੁਪਨਾ, ਹੈਰਾਨ ਕਰ ਦੇਵੇਗਾ ਇਹ ਅੰਕੜਾ!

ਦੋ ਵੱਖ-ਵੱਖ ਪੜਾਵਾਂ ਵਿੱਚ ਕੀਤੇ ਗਏ ਇਸ ਸਮਾਗਮ ਵਿੱਚ ਵੱਖ-ਵੱਖ ਯੂਰਪੀ ਲੇਖਕਾਂ ਵੱਲੋਂ ਯੂਰਪੀ ਪੰਜਾਬੀ ਕਹਾਣੀ ਪੜੀ ਗਈ ਜਿਸ ਵਿੱਚ ਹੁਮਾਂ ਫਲਕ, ਪਵਨ ਪਰਵਾਸੀ, ਗੁਰਪ੍ਰੀਤ ਕੌਰ ਗਾਇਦੂ ਅਤੇ ਬਲਵਿੰਦਰ ਸਿੰਘ ਚਾਹਲ ਨੇ ਭਾਗ ਲਿਆ। ਇਸ ਸਮੁੱਚੇ ਕਹਾਣੀ ਪਾਠ ਦੀ ਸਮੀਖਿਆ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਰਦਿਆਂ ਸਭ ਕਹਾਣੀਆਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਬਾਅਦ ਵਿੱਚ ਹਾਜ਼ਰ ਸ਼ਾਇਰਾਂ ਵੱਲੋਂ ਪੰਜਾਬੀ ਤੇ ਉਰਦੂ ਦਾ ਮੁਸ਼ਾਇਰਾ ਕੀਤਾ ਗਿਆ। ਰੂਪ ਦਵਿੰਦਰ ਕੌਰ ਵੱਲੋਂ ਆਏ ਸਾਹਿਤਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਦਾ ਸਮੁੱਚਾ ਸੰਚਾਲਨ ਦਲਜਿੰਦਰ ਸਿੰਘ ਰਹਿਲ ਤੇ ਸ਼ਾਕਰ ਅਮਜਦ ਅਲੀ ਆਰਫੀ਼ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਵੀਆਂ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੀ ਕਵਰੇਜ ਪ੍ਰਾਈਮ ਏਸ਼ੀਆ ਦੀ ਟੀਮ ਅਤੇ ਹੋਰ ਚੈਨਲਾਂ ਵਲੋਂ ਵੀ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News