‘ਦੁਨੀਆ ਭਰ ’ਚ ਚੱਲ ਰਹੀਆਂ ਜੰਗਾਂ ਨੂੰ ਰੋਕ ਸਕਦੈ ਭਾਰਤ..!’ ਇਟਾਲੀਅਨ PM ਦਾ ਵੱਡਾ ਬਿਆਨ
Thursday, Sep 25, 2025 - 09:21 AM (IST)
ਇੰਟਰਨੈਸ਼ਨਲ ਡੈਸਕ- ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਇਕ ਵਾਰ ਫਿਰ ਭਾਰਤ ’ਤੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਭਰ ’ਚ ਚੱਲ ਰਹੀਆਂ ਜੰਗਾਂ ਨੂੰ ਰੋਕਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਮੌਕੇ ਮੇਲੋਨੀ ਨੇ ਭਾਰਤ ਦੀ ਵਿਸ਼ਵਵਿਆਪੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਮੇਲੋਨੀ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਭਾਰਤ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।’ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਭਾਰਤ ਆਪਣੀ ਕੂਟਨੀਤਕ ਤਾਕਤ ਅਤੇ ਸ਼ਾਂਤੀ-ਨਿਰਮਾਣ ਦੇ ਯਤਨਾਂ ਲਈ ਵਿਸ਼ਵ ਪੱਧਰ ’ਤੇ ਜਾਣਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਵੱਡੀ ਖ਼ਬਰ ; ਭਾਰਤੀ ਡਰਾਈਵਰ ਨੂੰ ਹੋਈ 4 ਸਾਲ ਦੀ ਕੈਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੇਲੋਨੀ ਵਿਚਕਾਰ ਹਾਲ ਹੀ ’ਚ ਹੋਈ ਟੈਲੀਫੋਨ ’ਤੇ ਗੱਲਬਾਤ ਵਿਚ ਦੋਵਾਂ ਨੇਤਾਵਾਂ ਨੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਯੂਕ੍ਰੇਨ ’ਚ ਚੱਲ ਰਹੇ ਸੰਘਰਸ਼ ਦੇ ਜਲਦ ਅਤੇ ਸ਼ਾਂਤੀਪੂਰਨ ਹੱਲ ’ਤੇ ਸਹਿਮਤੀ ਪ੍ਰਗਟਾਈ ਗਈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਬੰਧ ’ਚ ਭਾਰਤ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਮਿਲਾਨ ਪੁਲਸ ਦਾ ਕਾਰਨਾਮਾ: ਕਾਨੂੰਨ ਦੇ ਰਖਵਾਲੇ ਹੀ ਨਿਕਲੇ ਭ੍ਰਿਸ਼ਟ, 1 ਕਮਿਸ਼ਨਰ ਸਣੇ 5 ਮੁਲਾਜ਼ਮਾਂ ''ਤੇ ਵੱਡੀ ਕਾਰਵਾਈ
