''ਵਿਕਸਿਤ ਭਾਰਤ ਰਨ ਡਿਵੈਲਪਡ ਇੰਡੀਆ 2047'' ਤਹਿਤ ਰੋਮ ''ਚ ਕਰਵਾਇਆ ਗਿਆ ਵਿਸ਼ੇਸ਼ ਪ੍ਰੋਗਰਾਮ
Monday, Sep 29, 2025 - 10:05 AM (IST)

ਰੋਮ (ਦਲਵੀਰ ਕੈਂਥ)- ਲੱਖਾਂ ਦੇਸ਼ ਭਗਤ ਸੂਰਵੀਰ ਯੋਧਿਆਂ ਦੀ ਕੁਰਬਾਨੀ ਨਾਲ ਮਿਲੀ ਭਾਰਤ ਦੀ ਆਜ਼ਾਦੀ ਦੇ 100 ਸਾਲਾਂ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ 'ਵਿਕਸਤ ਭਾਰਤ ਰਨ ਡਿਵੈਲਪਡ ਇੰਡੀਆ 2047', ਜਿਸ ਦਾ ਮਕਸਦ ਦੇਸ਼ ਦੇ ਨੌਜਵਾਨਾਂ, ਔਰਤਾਂ, ਗਰੀਬਾਂ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਉੱਚਾ ਚੁੱਕਣਾ ਹੈ ਤਾਂ ਜੋ ਭਾਰਤ ਦੀ ਆਜ਼ਾਦੀ ਦੇ 100 ਸਾਲਾ ਦਿਵਸ ਮੌਕੇ ਦੇਸ਼ ਵਿੱਚ ਗੀਰਬੀ ਦੀ ਦਰ ਜ਼ੀਰੋ ਹੋਵੇ।
ਭਾਰਤ ਸਰਕਾਰ ਅਤੇ ਸਮੂਹ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਪ੍ਰੋਗਰਾਮਾਂ ਤਹਿਤ ਇਟਲੀ ਦੀ ਰਾਜਧਾਨੀ ਰੋਮ ਦੇ ਚੌਕ ਵਿਆਲੇ ਦੇਲੇ ਤਰਮੇ ਦੀ ਕਾਰਾਕਾਲਾ ਵਿਖੇ ਭਾਰਤੀ ਅੰਬੈਂਸੀ ਰੋਮ ਵੱਲੋਂ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਵਿਸ਼ੇਸ ਮੈਰਾਥਨ ਪ੍ਰੋਗਰਮ ਕਰਵਾਇਆ ਗਿਆ ਜਿਸ ਵਿੱਚ ਸੈਂਕੜੇ ਭਾਰਤੀਆਂ ਨੇ ਪਰਿਵਾਰਾਂ ਸਮੇਤ ਬਹੁਤ ਹੀ ਉਤਸ਼ਾਹ ਨਾਲ ਸ਼ਿਰਕਤ ਕੀਤੀ।
ਹਾਜ਼ਰ ਹੋਏ ਵੱਡੇ ਇੱਕਠ ਨੂੰ ਸੰਬੋਧਿਤ ਕਰਦਿਆਂ ਰਾਜਦੂਤ ਮੈਡਮ ਵਾਣੀ ਰਾਓ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਪ੍ਰੋਗਰਾਮ ਅੰਬੈਂਸੀ ਵੱਲੋਂ ਭਾਰਤ ਨੂੰ ਪੂਰਨ ਤੌਰ ਤੇ ਵਿਕਸਤ ਕਰਨ ਲਈ ਹੋ ਰਿਹਾ ਹੈ। ਇਸ ਵਿੱਚ ਭਾਰਤੀ ਮੂਲ ਦੇ ਬੱਚਿਆਂ ਦੀ ਆਮਦ ਦੇਸ਼ ਨਾਲ ਲਗਾਵ ਦਾ ਸ਼ਲਾਘਾਯੋਗ ਸੰਕੇਤ ਹੈ। ਇਹ ਇਕੱਠ ਸੂਬੇ ਭਰ ਤੋਂ ਆਏ ਭਾਰਤੀ ਲੋਕਾਂ ਦੇ ਉਤਸ਼ਾਹ ਨੂੰ ਬਿਆਨ ਕਰਦਾ ਹੈ ਜੋ ਕਿ ਭਾਰਤ ਨੂੰ ਵਿਕਸਿਤ ਕਰਨ ਲਈ ਯਤਨਸ਼ੀਲ ਹਨ।
ਉਨ੍ਹਾਂ ਅੱਗੇ ਕਿਹਾ ਕਿ ਚਾਹੇ ਇਹ ਲੋਕ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹਨ, ਪਰ ਦੇਸ਼ ਲਈ ਇੱਕ ਵਿਚਾਰਧਾਰਾ ਤਹਿਤ ਇੱਕ ਝੰਡੇ ਹੇਠ ਲਾਮਬੰਦ ਹੋ ਕੇ ਦੇਸ਼ ਦੀ ਉੱਨਤੀ ਲਈ ਕਾਰਜ ਕਰ ਰਹੇ ਹਨ ਤੇ ਭੱਵਿਖ ਵਿੱਚ ਭਾਰਤ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮੌਕੇ ਦੇਸ਼ ਨੂੰ ਵਿਕਸਿਤ ਭਾਰਤ ਰਨ ਡਵੈਲਪਿਡ ਇੰਡੀਆ 2047 ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਅਹਿਮ ਜ਼ਿੰਮੇਵਾਰੀ ਨਿਭਾਉਣਗੇ। ਇਸ ਪ੍ਰੋਗਰਾਮ ਵਿੱਚ ਸਮੂਹ ਅੰਬੈਂਸੀ ਸਟਾਫ ਤੋਂ ਇਲਾਵਾ ਕਈ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੀ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ- ਕੰਮ ਲਈ ਬਾਹਰ ਗਿਆ ਸੀ ਬੰਦਾ, ਜਦੋਂ ਪਰਤਿਆ ਤਾਂ ਘਰ 'ਚ ਪਤਨੀ ਤੇ ਧੀਆਂ ਨੂੰ ਇਸ ਹਾਲ 'ਚ ਦੇਖ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e