ਬੇਸਿਲੀਕਾਟਾ ਦੀ 18 ਸਾਲਾ ਮੁਟਿਆਰ ਕਾਤੀਆ ਬੂਕੀਚਿਓ ਨੇ ਜਿੱਤਿਆ ਮਿਸ ਇਟਲੀ 2025 ਦਾ ਖਿਤਾਬ

Tuesday, Sep 16, 2025 - 06:15 PM (IST)

ਬੇਸਿਲੀਕਾਟਾ ਦੀ 18 ਸਾਲਾ ਮੁਟਿਆਰ ਕਾਤੀਆ ਬੂਕੀਚਿਓ ਨੇ ਜਿੱਤਿਆ ਮਿਸ ਇਟਲੀ 2025 ਦਾ ਖਿਤਾਬ

ਰੋਮ, (ਦਲਵੀਰ ਸਿੰਘ ਕੈਂਥ)- ਸੰਨ 1939 ਤੋਂ ਸ਼ੁਰੂ ਹੋਇਆ ਇਤਾਲਵੀ ਮੁਟਿਆਰਾਂ ਦਾ ਸੁੰਦਰਤਾ ਮੁਕਾਬਲਾ ਸਿਰਫ਼ ਇੱਕ ਸੁੰਦਰਤਾ ਮੁਕਾਬਲਾ ਨਹੀਂ ਸਗੋਂ ਹੁਣ ਪਿਛਲੇ ਕਈ ਸਾਲਾਂ ਤੋਂ ਸੱਭਿਆਚਾਰਕ ਪ੍ਰੋਗਰਾਮ ਬਣ ਗਿਆ ਹੈ। ਜਿਸ ਵਿੱਚ ਇਟਲੀ ਦੀ ਸਭ ਤੋਂ ਕਾਬਲ ਮੁਟਿਆਰ ਜਿਹੜੀ ਇੱਕ ਨਹੀਂ ਸਗੋਂ ਕਈ ਕਲਾਂਵਾਂ ਦੀ ਧਨੀ ਹੁੰਦੀ ਹੈ, ਉਸ ਸਿਰ ਇਟਲੀ ਦੀ ਰਾਣੀ ਦਾ ਤਾਜ ਸਜਾਇਆ ਜਾਂਦਾ ਹੈ।

ਸਾਲ 2025 ਦੇ ਇਤਾਲਵੀ ਸੁੰਦਰਤਾ ਮੁਕਾਬਲੇ ਦੇ 86ਵੇਂ ਐਡੀਸ਼ਨ ਵਿੱਚ 40 ਮੁਟਿਆਰਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ 39 ਮੁਟਿਆਰਾਂ ਨੂੰ ਪਛਾੜਦਿਆਂ 1458 ਵਸਨੀਕਾਂ ਵਾਲੇ ਕਸਬੇ ਅੰਸੀ ਜ਼ਿਲ੍ਹਾ ਪੋਤੇਂਸਾ ਸੂਬਾ ਬੇਸਿਲੀਕਾਟਾ ਦੀ ਲੂਸਾਨੀਅਨ ਮੁਟਿਆਰ ਕਾਤੀਆ ਬੂਕੀਚਿਓ ਇਟਲੀ ਦੀ ਸਭ ਤੋਂ ਸੋਹਣੀ ਕੁੜੀ ਦਾ ਖਿਤਾਬ ਜਿੱਤ ਕੇ ਸੂਬੇ ਦੀ ਪਹਿਲੀ ਅਜਿਹੀ ਮੁਟਿਆਰ ਬਣ ਗਈ ਹੈ ਜਿਸ ਨੇ ਸੂਬੇ ਦਾ ਨਾਮ ਪੂਰੇ ਦੇਸ਼ ਵਿੱਚ ਚਮਕਾ ਦਿੱਤਾ। ਕਾਤੀਆ 1.75 ਮੀਟਰ ਲੰਬੀ ਕੁੜੀ ਹੈ ਜੋ ਗ੍ਰੈਜੂਏਟ ਕਰਨ ਤੋਂ ਬਾਅਦ ਦੰਦਾਂ ਦੇ ਡਾਕਟਰ ਦੀ ਡਿਗਰੀ ਕਰ ਰਹੀ ਹੈ।

ਕਾਤੀਆ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਖਾਸਕਰ ਆਪਣੇ ਪਿਤਾ ਐਨਤੋਨਿਓ ਨੂੰ ਸਮਰਪਿਤ ਕੀਤਾ ਜਿਹੜੇ ਉਸ ਨਾਲ ਇਸ ਮੁਕਾਬਲੇ ਵਿੱਚ ਅਜਿਹੇ ਵਿਚਰੇ ਜਿਵੇਂ ਉਸ ਦੇ ਮੈਨੇਜਰ ਹੋਣ। ਇਸ ਦੇ ਨਾਲ ਹੀ ਉਸ ਦੀ ਮਾਂ ਰੋਸਾਨਾ, ਭੈਣ ਲੂਕਰੇਜ਼ੀਆ ਅਤੇ ਉਸ ਦੇ ਮੰਗੇਤਰ ਮਾਈਕਲ ਨੇ ਵੀ ਅਹਿਮ ਸਹਿਯੋਗ ਦਿੱਤਾ।

ਇਟਲੀ ਦੀ ਰਾਣੀ ਬਣੀ ਕਾਤੀਆ ਨੂੰ ਆਪਣੇ ਪਰਿਵਾਰਕ ਪੁਰਾਤਨੀ ਤੇ ਸੱਭਿਆਚਾਰਕ ਹੁੰਨਰ- ਕਢਾਈ ਅਤੇ ਸਿਲਾਈ ਦਾ ਜਨੂੰਨ ਹੈ ਜਿਹੜਾ ਉਸ ਨੂੰ ਉਸ ਦੀ ਦਾਦੀ ਤੇ ਮਾਸੀ ਤੋਂ ਵਿਰਾਸਤ 'ਚ ਮਿਲਿਆ। ਉਸ ਨੂੰ ਆਪਣੀ ਇਸ ਕਲਾ ਉੱਤੇ ਮਾਣ ਹੈ ਜਿਸ ਨਾਲ ਉਹ ਆਪਣੇ ਸੂਬੇ ਦੀ ਅਗਵਾਈ ਕਰ ਰਹੀ ਹੈ।

ਕਾਤੀਆ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਅੰਦਰ ਭਾਸ਼ਣ ਦੇਣ ਦੀ ਪ੍ਰਤਿਭਾ ਵੀ ਹੈ ਜਿਸ ਨੂੰ ਉਸ ਦੀ ਮਾਸੀ ਨੇ ਬਾਹਰ ਲਿਆਂਦਾ। ਕਾਤੀਆ ਇੱਕ ਮਹਾਨ ਮਿਸ ਇਟਲੀ ਹੋਵੇਗੀ ਜਿਸ ਕੋਲ ਵੱਕਾਰੀ ਤਾਜ ਨੂੰ ਸਫ਼ਲਤਾਪੂਰਵਕ ਪਹਿਨਣ ਦੇ ਸਾਰੇ ਗੁਣ ਹਨ।

ਜ਼ਿਕਰਯੋਗ ਹੈ ਇਹ ਸੁੰਦਰਤਾ ਮੁਕਾਬਲਾ ਸੰਨ 1939 ਵਿੱਚ ਪਹਿਲੀ ਵਾਰ ਡੀਨੋ ਵਿਲਾਨੀ ਅਤੇ ਸੀਜ਼ਰ ਜਵਾਤਿਨੀ ਨੇ ਕਰਵਾਇਆ ਜਿਹੜਾ ਕਿ ਹੁਣ ਇੱਕ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਦਾ ਰੰਗ ਲੈ ਚੁੱਕਿਆ ਹੈ ਇਸ ਵਿੱਚ-

1939 – ਇਜ਼ਾਬੇਲਾ ਵਰਨੀ

1940 – ਗਿਆਨਾ ਮਾਰਾਨੇਸੀ

1941 – ਐਡਰੀਆਨਾ ਸੇਰਾ

1946 – ਰੋਸਾਨਾ ਮਾਰਟੀਨੀ

1947 – ਲੂਸੀਆ ਬੋਸੇ

1948 – ਫੁਲਵੀਆ ਫ੍ਰੈਂਕੋ

1949 – ਮਾਰੀਏਲਾ ਗਿਆਮਪੀਰੀ

1950 – ਅੰਨਾ ਮਾਰੀਆ ਬੁਗਲਿਆਰੀ

1951 – ਇਜ਼ਾਬੇਲਾ ਵਾਲਡੇਟਾਰੋ

1952 – ਏਲੋਇਸਾ ਸਿਆਨੀ

1953 – ਮਾਰਸੇਲਾ ਮਾਰੀਆਨੀ

1954 – ਯੂਜੇਨੀਆ ਬੋਨੀਨੋ

1955 – ਬਰੂਨੇਲਾ ਟੋਚੀ

1956 – ਨਿਵੇਸ ਜ਼ੇਗਨਾ

1957 – ਬੀਟਰਸੀ ਫੈਸੀਓਲੀ

1958 – ਪਾਓਲਾ ਫਾਲਚੀ

1959 – ਮਾਰੀਸਾ ਜੋਸਾ

1960 – ਲੈਲਾ ਰਿਗਾਜ਼ੀ

1961 – ਫ੍ਰਾਂਕਾ ਕੈਟਾਨੇਓ

1962 – ਰਾਫੇਲਾ ਡੀ ਕੈਰੋਲਸੀ

1963 – ਫ੍ਰਾਂਕਾ ਡੱਲ'ਓਲੀਓ

1964 – ਮਰਿਕਾ ਸਰਟੋਰੀ

1965 – ਐਲਬਾ ਰਿਗਾਜ਼ੀ

1966 – ਡੈਨੀਏਲਾ ਗਿਓਰਡਾਨੋ

1967 – ਕ੍ਰਿਸਿਟੀਨਾ ਬੁਸੀਨਾਰੀ

1968 – ਗ੍ਰੇਜ਼ੀਲਾ ਚੱਪਿਲੋਨ

1969 – ਅੰਨਾ ਜ਼ਾਂਬੋਨੀ

1970 – ਅਲਡਾ ਬਲੇਸਤਰਾ

1971 – ਮਾਰੀਆ ਪਿਨੋਨ

1972 – ਅਡੋਨੇਲਾ ਮੋਡੇਸਟੀਨੀ

1973 – ਮਾਰਗਰੇਟਾ ਵੇਰੋਨੀ

1974 – ਲੋਰੇਡਾਨਾ ਪਿਆਜ਼ਾ

1975 – ਲਿਵਿਆ ਜੈਨੋਨੀ

1976 – ਪਾਓਲਾ ਬ੍ਰੇਸੀਆਨੋ

1977 – ਅੰਨਾ ਕਨਾਕਸੀ

1978 – ਲੋਰੇਨ ਕ੍ਰਿਸਟੀਨਾ ਮਾਈ

1979 – ਸਿੰਜ਼ੀਆ ਫਿਓਰਡੇਪੋਂਟੀ

1980 – ਸਿੰਜ਼ੀਆ ਲੈਂਜ਼ੀ

1981 – ਪੈਟਰੀਜ਼ੀਆ ਨੈਨੇਟੀ

1982 – ਫੈਡਰਿਕਾ ਮੋਰੋ

1983 – ਰਾਫੇਲਾ ਬਾਰਾਚੀ

1984 – ਸੁਜ਼ਾਨਾ ਹਕਸਟੇਪ

1985 – ਐਲੀਓਨੋਰਾ ਰੈਸਟਾ

1986 – ਰੌਬਰਟਾ ਕੈਪੂਆ

1987 – ਟੋਰੇਪਦੁਲਾ ਤੋਂ ਮਿਸ਼ੇਲਾ ਰੋਕੋ

1988 – ਨਾਦੀਆ ਬੇਂਗਾਲਾ

1989 – ਐਲੀਓਨੋਰਾ ਬੇਨਫੈਟੋ

1990 – ਰੋਸੈਂਜੇਲਾ ਬੇਸੀ

1991 – ਮਾਰਟੀਨਾ ਕੋਲੰਬਰੀ

1992 – ਗਲੋਰੀਆ ਜ਼ਾਨਨੀ

1993 – ਅਰਿਆਨਾ ਡੇਵਿਡ

1994 – ਅਲੇਸੈਂਡਰਾ ਮੇਲੋਨੀ

1995 – ਅੰਨਾ ਵੈਲੇ

1996 – ਡੈਨੀ ਮੈਂਡੇਜ਼

1997 – ਕਲਾਉਡੀਆ ਟ੍ਰਾਈਸਟ

1998 – ਗਲੋਰੀਆ ਬੇਲੀਚੀ

1999 – ਮਨੀਲਾ ਨਜ਼ਾਰੋ

2000 – ਤਾਨੀਆ ਜ਼ੈਂਪਾਰੋ

2001 – ਡੈਨੀਏਲਾ ਫੇਰੋਲਾ

2002 – ਐਲੀਓਨੋਰਾ ਪੇਡਰੋਨ

2003 – ਫ੍ਰਾਂਸਿਸਕਾ ਚਿਲੇਮੀ

2004 – ਕ੍ਰਿਸਟੀਨਾ ਚਿਆਬੋਟੋ

2005 - ਐਡੇਲਫਾ ਚਚਿਆਰਾ ਮਾਸਿਓਟਾ

2006 – ਕਲਾਉਡੀਆ ਐਂਡਰੀਆਟੀ

2007 – ਸਲਿਵੀਆ ਬੈਟਸਿਟੀ

2008 – ਮਿਰੀਅ ਲਿਓਨ

2009 – ਮਾਰੀਆ ਪੇਰੂਸੀ

2010 – ਫ੍ਰਾਂਸਸਿਕਾ ਟੇਸਟਾਸੇਕਾ

2011 – ਸਟੇਫਾਨੀਆ ਬਿਵੋਨ

2012 – ਗਿਉਸੀ ਬੁਸੇਮੀ

2013 – ਗਿਊਲੀਆ ਅਰੇਨਾ

2014 – ਕਲੈਰੀਸਾ ਮਾਰਚੇਸ

2015 – ਐਲਿਸ ਸਬਾਟਿਨੀ

2016 – ਰਾਚੇਲ ਰਿਸਾਲਿਟੀ

2017 - ਐਲਿਸ ਰਾਚੇਲ ਅਰਲਾਂਚ

 2018 – ਕਾਰਲੋਟਾ ਮੈਗੀਓਰਾਨਾ

2019 – ਕੈਰੋਲੀਨਾ ਸਟ੍ਰਾਮੇਅਰ

2020 – ਮਾਰਟੀਨਾ ਸਾਂਬੁਚੀਨੀ

2021 – ਜ਼ੇਉਦੀ ਡੀ ਪਾਲਮਾ

2022 – ਲਵੀਨੀਆ ਅਬੇਟ

2023 – ਫ੍ਰਾਂਸਸਿਕਾ ਬਰਗੇਸੀਓ

2024 – ਓਫੇਲੀਆ ਪਾਸਾਪੋਂਟੀ

ਆਦਿ ਕ੍ਰਮਵਾਰ ਮੁਟਿਆਰਾਂ ਇਟਲੀ ਦੀ ਸਭ ਸੋਹਣੀ ਕੁੜੀ ਦੇ ਸਿੰਘਾਸਣ ਉਪੱਰ ਬੈਠ ਚੁੱਕੀਆ ਹਨ।


author

Rakesh

Content Editor

Related News