ਨਵਾਂਸ਼ਹਿਰ ਦੀ ਰਾਇਨਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਪਹਿਲੇ ਦਰਜੇ ''ਚ ਡਿਗਰੀ ਹਾਸਲ ਕਰ ਬਣੀ ਡਾਕਟਰ

Tuesday, Sep 23, 2025 - 05:04 PM (IST)

ਨਵਾਂਸ਼ਹਿਰ ਦੀ ਰਾਇਨਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਪਹਿਲੇ ਦਰਜੇ ''ਚ ਡਿਗਰੀ ਹਾਸਲ ਕਰ ਬਣੀ ਡਾਕਟਰ

ਰੋਮ (ਟੇਕ ਚੰਦ)- ਅਜੋਕੇ ਯੁੱਗ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ, ਸਗੋਂ ਹਰੇਕ ਖੇਤਰ ਵਿੱਚ ਦ੍ਰਿੜ ਇਰਾਦੇ ਨਾਲ ਮਿਹਨਤ ਕਰ ਕੇ ਅੱਗੇ ਵਧ ਰਹੀਆਂ ਹਨ। ਇਸੇ ਦੌਰਾਨ ਇਟਲੀ 'ਚ ਮੈਡੀਕਲ ਦੀ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਦਰਜੇ ਵਿਚ ਮਿਲਾਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੀ ਰਾਇਨਾ ਰੱਤੂ ਨੇ ਜਿੱਥੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ, ਉੱਥੇ ਹੀ ਵਿਸ਼ਵ ਪੱਧਰ ਤੇ ਦੇਸ਼ ਦਾ ਨਾਂ ਵੀ ਚਮਕਾਇਆ ਹੈ। 

ਨਵਾਂਸ਼ਹਿਰ ਦੇ ਤਾਜਪੁਰ ਵਿਖੇ ਪਿਤਾ ਹਰਜਿੰਦਰ ਪਾਲ ਅਤੇ ਮਾਤਾ ਨਿਰੇਸ਼ ਕੁਮਾਰੀ ਦੇ ਘਰ ਜਨਮੀ ਰਾਇਨਾ ਰੱਤੂ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਤਾਜਪੁਰ (ਨਵਾਂਸ਼ਹਿਰ) ਤੋਂ ਪ੍ਰਾਪਤ ਕੀਤੀ। ਇਸ ਉਪਰੰਤ ਉਨ੍ਹਾਂ ਦਾ ਪੂਰਾ ਪਰਿਵਾਰ ਇਟਲੀ  ਆ ਗਿਆ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਇਟਲੀ ਵਿੱਚ ਰਹਿ ਰਹੇ ਸਨ। 

PunjabKesari

ਕਰੇਮਾ ਮਿਡਲ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਮਿਲਾਨ ਯੂਨੀਵਰਸਿਟੀ ਵਿੱਚ ਮੈਡੀਕਲ ਡਾਕਟਰ ਤੇ ਸਰਜਰੀ ਦੀ ਪੜ੍ਹਾਈ ਵਿੱਚ ਦਾਖਲਾ ਲਿਆ। 6 ਸਾਲ ਦੇ ਕੋਰਸ ਨੂੰ ਉਨ੍ਹਾਂ ਪਹਿਲੇ ਦਰਜੇ ਵਿੱਚ ਪਾਸ ਕਰਕੇ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ। 

ਰਾਇਨਾ ਦੇ ਦਾਦ ਦਰਸ਼ਨ ਸਿੰਘ ਭਾਰਤੀ ਫੌਜ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੇ ਨਾਨਾ ਸਵਰਗੀ ਮਾਸਟਰ ਮਲੂਕ ਚੰਦ ਜਾਡਲਾ ਪ੍ਰਸਿੱਧ ਨਾਟਕਕਾਰ ਸਨ। ਉਨ੍ਹਾਂ ਨੇ 'ਪਾਗਲ' ਨਾਟਕ ਕਲਾ ਮੰਚ ਦੀ ਸਥਾਪਨਾ ਕਰ ਕੇ ਪੰਜਾਬ ਦੇ ਹਰੇਕ ਹਿੱਸੇ ਵਿੱਚ ਨਾਟਕਾਂ ਰਾਹੀਂ ਧਾਰਮਿਕ ਤੇ ਅਧਿਆਤਮਕ ਚੇਤਨਾ ਜਗਾਈ।

PunjabKesari

ਉਨ੍ਹਾਂ ਦੇ ਪਿਤਾ ਹਰਜਿੰਦਰ ਪਾਲ ਨੇ ਆਪਣੀ ਹੋਣਹਾਰ ਬੇਟੀ ਦੀ ਵਿਲੱਖਣ ਪ੍ਰਾਪਤੀ 'ਤੇ ਮਾਣ ਕਰਦਿਆਂ ਆਪਣੇ ਬੱਚਿਆ ਨੂੰ ਵੱਧ ਤੋ ਵੱਧ ਪੜਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾਕਟਰ ਰਾਇਨਾ ਰੱਤੂ ਨੇ ਕਿਹਾ ਕਿ ਡਾਕਟਰ ਬਣ ਕਿ ਉਸ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਦੇ ਮਾਪਿਆਂ ਦੇ ਨਾਲ-ਨਾਲ, ਅਧਿਆਪਕਾਂ ਅਤੇ ਪ੍ਰੋਫੈਸਰਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਉਸ ਨੂੰ ਪ੍ਰੇਰਿਤ ਕੀਤਾ ਤੇ ਉਸ ਦਾ ਮਾਰਗਦਰਸ਼ਨ ਕੀਤਾ।

PunjabKesari

ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News