ਬ੍ਰਹਮ ਗਿਆਨੀ ਸੰਤ ਬਾਪੂ ਇੰਦਰ ਸਿੰਘ ਜੀ ਦੀ ਕਰੇਜੋ ਵਿਖੇ 28 ਸਤੰਬਰ ਨੂੰ ਮਨਾਈ ਜਾਵੇਗੀ 69ਵੀਂ ਬਰਸੀ
Saturday, Sep 20, 2025 - 03:48 AM (IST)

ਰੋਮ (ਇਟਲੀ) (ਟੇਕ ਚੰਦ ਜਗਤਪੁਰ) : ਧੰਨ-ਧੰਨ ਬ੍ਰਹਮ ਗਿਆਨੀ ਸੰਤ ਬਾਪੂ ਇੰਦਰ ਸਿੰਘ ਜੀ ਦੀ 69ਵੀਂ ਬਰਸੀ ਸਮੁੱਚੀ ਸੰਗਤ ਵਲੋਂ ਗੁਰਦੁਆਰਾ ਯਾਦ ਸ਼ਹੀਦਾਂ ਕਰੇਜੋ (ਰਿਜੋਇਮੀਲੀਆ) ਵਿਖੇ ਬੜੀ ਸ਼ਰਧਾਪੂਰਵਕ ਮਨਾਈ ਜਾਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਸ. ਮਨਜਿੰਦਰ ਸਿੰਘ ਆਈ. ਐੱਸ. ਪੀ, ਸੁਖਵਿੰਦਰ ਸਿੰਘ ਸੁੱਖਾ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ 26 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੁਰਤਗਾਲ ’ਚ 4 ਲੱਖ ਪ੍ਰਵਾਸੀਆਂ ’ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ
28 ਸਤੰਬਰ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜੇਗਾ, ਜਿਸ ਵਿੱਚ ਪ੍ਰਸਿੱਧ ਕੀਰਤਨੀ ਜਥੇ ਆਈਆਂ ਸੰਗਤਾਂ ਨੂੰ ਬਾਪੂ ਇੰਦਰ ਸਿੰਘ ਜੀ ਦੀ ਜੀਵਨੀ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਅਤੇ ਰਸਭਿੰਨੇ ਕੀਰਤਨ ਨਾਲ ਨਿਹਾਲ ਕਰਨਗੇ। ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8