ਭਾਰਤੀ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਟਲੀ ''ਚ 28 ਸਤੰਬਰ ਨੂੰ ਲੱਗਣ ਜਾ ਰਿਹਾ ਪਾਸਪੋਰਟ ਕੈਂਪ
Tuesday, Sep 23, 2025 - 04:39 PM (IST)

ਪਲੇਰਮੋ (ਕੈਂਥ)- ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ ਸਬੰਧੀ ਪੇਸ਼ ਆਉੁਂਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਜਿਹੜੇ ਭਾਰਤੀ ਅੰਬੈਂਸੀ ਰੋਮ ਤੋਂ ਬਹੁਤ ਦੂਰ ਰਹਿੰਦੇ ਹਨ ਤੇ ਜਿਨ੍ਹਾਂ ਨੂੰ ਭਾਰਤੀ ਅੰਬੈਂਸੀ ਆਉਣ ਨੂੰ 8 ਤੋਂ 10 ਘੰਟੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗਦਾ ਹੈ, ਅਜਿਹੇ ਇਲਾਕਿਆਂ ਵਿੱਚ ਸਤਿਕਾਰਤ ਰਾਜਦੂਤ ਮੈਡਮ ਵਾਣੀ ਰਾਓ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਰਤੀ ਅੰਬੈਂਸੀ ਰੋਮ ਵੱਲੋਂ ਵਿਸ਼ੇਸ਼ ਪਾਸਪੋਰਟ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਜਿਹੜੇ ਭਾਰਤੀਆਂ ਨੂੰ ਕੰਮਾਂ-ਕਾਰਾਂ ਕਾਰਨ ਛੁੱਟੀ ਨਹੀਂ ਮਿਲਦੀ ਜਾਂ ਛੋਟੇ ਬੱਚਿਆਂ ਨਾਲ ਰੋਮ ਆਉਣ ਵਿੱਚ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ, ਉਨ੍ਹਾਂ ਦਾ ਕੰਮ ਆਸਾਨ ਤੇ ਸੌਖੇ ਢੰਗ ਨਾਲ ਹੋ ਸਕੇ।
ਪਿਛਲੇ ਸਾਲ 2024 ਵਿੱਚ ਸਲੇਰਨੋ, ਬਾਰੀ, ਰਿਜੋਕਲਾਬਰੀਆ ਆਦਿ ਇਲਾਕਿਆਂ ਵਿੱਚ ਅੰਬੈਂਸੀ ਰੋਮ ਵੱਲੋਂ ਸਫ਼ਲਤਾਪੂਰਵਕ ਪਾਸਪੋਰਟ ਕੈਂਪ ਲੱਗ ਚੁੱਕੇ ਹਨ, ਜਿਨ੍ਹਾਂ ਰਾਹੀਂ 1000 ਦੇ ਕਰੀਬ ਭਾਰਤੀ ਲੋਕ ਮੌਕੇ ਦਾ ਲਾਭ ਲੈ ਚੁੱਕੇ ਹਨ। ਹੁਣ ਇਹ ਪਾਸਪੋਰਟ ਕੈਂਪ 28 ਸਤੰਬਰ 2025 ਦਿਨ ਸਚੀਲੀਆ ਸੂਬੇ ਦੇ ਸ਼ਹਿਰ ਪਲੇਰਮੋ ਦੇ ਚੌਂਕ ਕੁਆਰਤੇਰੀ 2 ਵਿੱਚ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਲੱਗ ਰਿਹਾ ਹੈ, ਜਿਸ ਵਿੱਚ ਸਥਾਨਕ ਭਾਰਤੀ ਜਿੱਥੇ ਆਪਣੇ ਪਾਸਪੋਰਟ ਰਿਨਿਊ ਕਰਨ ਜਾਂ ਪਾਸਪੋਰਟ ਨਾਲ ਸੰਬਧੀ ਹੋਰ ਕੰਮ ਕਰਵਾ ਸਕਦੇ ਹਨ। ਉਹ ਉੱਥੇ ਰਿਨਿਊ ਹੋਏ ਪਾਸਪੋਰਟ ਤੇ ਓ.ਸੀ.ਆਈ. ਕਾਰਡ ਵੀ ਲੈ ਸਕਦੇ ਜਿਸ ਬਾਬਤ ਬਿਨੈਕਾਰ ਇਸ ਲਿੰਕ ਰਾਹੀਂ ਆਨਲਾਈਨ ਫਾਰਮ ਭਰ ਕੇ ਅੰਬੈਂਸੀ ਨੂੰ 26 ਸਤੰਬਰ ਤੱਕ ਜਾਣਕਾਰੀ ਜ਼ਰੂਰ ਦੇਣ।
https://docs.google.com/forms/d/e/1FAIpQLSeLMCrNbplYROYM6LXtzxBJ6VPKQQJ8iAIBzms0ddNei7ChgA/viewform
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਭਾਰਤੀ ਅੰਬੈਂਸੀ ਰੋਮ ਵੱਲੋਂ ਭੇਜੀ ਜਾਣਕਾਰੀ ਅਨੁਸਾਰ 28 ਸਤੰਬਰ ਨੂੰ ਲੱਗ ਰਹੇ ਇਸ ਪਾਸਪੋਰਟ ਕੈਂਪ ਤੋਂ ਸਚੀਲੀਆ ਸੂਬੇ ਦੇ ਭਾਰਤੀ ਵੱਧ ਤੋਂ ਵੱਧ ਲਾਭ ਲੈਣ ਲਈ ਕੈਂਪ ਦੇ ਨਿਰਧਾਰਤ ਸਮੇਂ ਅਨੁਸਾਰ ਹੀ ਪਹੁੰਚਣ ,ਦੇਰ ਨਾਲ ਆਉਣ ਵਾਲੇ ਬਿਨੈਕਰਤਾ ਨੂੰ ਸੇਵਾਵਾਂ ਦੇਣ ਵਿੱਚ ਕੈਂਪ ਪ੍ਰਬੰਧਕ ਅਸਮਰੱਥ ਹੋਣਗੇ।
ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e