ਪ੍ਰਵਾਸੀ ਭਾਰਤੀਆਂ ਨੇ ਵੈਟੀਕਨ ਸਿਟੀ ਰੋਮ ’ਚ ਮਨਾਇਆ PM ਮੋਦੀ ਦਾ 75ਵਾਂ ਜਨਮ ਦਿਨ
Saturday, Sep 20, 2025 - 04:25 PM (IST)

ਮਿਲਾਨ (ਸਾਬੀ ਚੀਨੀਆ)- ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਇਟਲੀ ਦੀ ਰਾਜਧਾਨੀ ਰੋਮ ’ਚ ਵੈਟੀਕਨ ਸਿਟੀ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਵੈਟੀਕਨ ਸਿਟੀ ਵਿਚ ਭਾਰਤੀ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਭਾਰਤ ਤੋਂ ਉਚੇਚੇ ਤੌਰ ’ਤੇ ਪੁੱਜੇ ਐੱਮ. ਪੀ. ਸਤਨਾਮ ਸਿੰਘ ਸੰਧੂ (ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ) ਅਤੇ ਸੰਸਦ ਮੈਂਬਰ ਸਾਬਕਾ ਡਿਪਲੋਮੇਟਿਕ ਹਰਸ਼ਵਰਧਨ ਸਿੰਘਲਾ ਅਤੇ ਕਨਵੀਨੀਅਰ ਪ੍ਰੋਫੈਸਰ ਹਮਾਨੀ ਸੂਦ ਵੀ ਮੌਜੂਦ ਸਨ। ਜਿਨ੍ਹਾਂ ਵੱਲੋਂ ਪ੍ਰੋਗਰਾਮ ਦੀ ਅਗਵਾਈ ਕੀਤੀ ਗਈ।
ਪਹਿਲੀ ਵਾਰ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦਾ ਜਨਮ ਦਿਨ ਪਵਿੱਤਰ ਚਰਚ ਵਿਖੇ ਮਨਾਇਆ ਗਿਆ। ਇਹ ਆਪਣੇ ਆਪ ਵਿਚ ਇਤਿਹਾਸਕ ਪਲ ਸਨ। ਵੈਟੀਕਨ ਸਿਟੀ ਵਿਚ ਮੌਜੂਦ ਭਾਰਤੀਆਂ ਵੱਲੋਂ ਜ਼ੋਰ ਦੇ ਕੇ ਆਖਿਆ ਗਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਦੂਰ ਅੰਦੇਸ਼ੀ ਭਰੇ ਫੈਸਲੇ ਲਏ ਅਤੇ ਇਕ ਵਿਕਸਤ ਅਤੇ ਵਿਕਾਸਸ਼ੀਲ ਦੇਸ਼ ਬਣ ਕੇ ਉਭਰਿਆ ਹੈ। ਇਸ ਮੌਕੇ ਸੰਤਰਿਆਂ ਨਾਲ ਸਜਾਏ ਹੋਏ ਕੇਕ 'ਤੇ ਨਮੋ 75 ਲਿਖ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਤੋਂ ਉਪਰੰਤ ਮੌਜੂਦਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਹਰਸ਼ ਵਰਧਨ ਅਤੇ ਪ੍ਰੋਫੈਸਰ ਹਮਾਨੀ ਸੂਦ ਵੱਲੋਂ ਪੌਪ ਲਿਉਨ-14 ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਕਿਤਾਬ ਅਤੇ ਤਸਵੀਰ ਵੀ ਭੇਟ ਕੀਤੀ ਗਈ। ਪੌਪ ਲਿਉਨ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8