ਮੌਸਮ ਵਿਭਾਗ ਨੇ ਜਾਰੀ ਕੀਤਾ ਓਰੇਂਜ Alert! ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ, ਔਰਤ ਲਾਪਤਾ
Monday, Sep 22, 2025 - 07:17 PM (IST)

ਲੰਬਾਰਦੀਆ (ਦਲਵੀਰ ਸਿੰਘ ਕੈਂਥ) : ਇਟਲੀ ਦੇ ਲੰਬਾਰਦੀਆਂ ਸੂਬੇ ਤੇ ਇਸ ਦੇ ਨਾਲ ਲੱਗਦੇ ਸੂਬਿਆਂ ਵਿੱਚ ਹੋਏ ਖਰਾਬ ਮੌਸਮ, ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਨੇ ਲੋਕਾਂ ਦਾ ਜਨਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੋਇਆ ਹੈ, ਜਿਸ ਦੇ ਚੱਲਦਿਆਂ ਲੰਬਾਰਦੀਆ ਤੇ ਲਿਗੂਰੀਆ ਸੂਬੇ ਵਿੱਚ ਮੌਸਮ ਵਿਭਾਗ ਓਰੇਂਜ ਅਲਰਟ ਜਾਰੀ ਕੀਤਾ ਹੈ।
ਮਿਲਾਨ ਵਿੱਚ ਤੇਜ਼ ਗਰਜ ਤੇ ਭਾਰੀ ਮੀਂਹ ਕਾਰਨ ਸੇਵੇਸੋ ਨਦੀ ਦਾ ਪਾਣੀ ਓਵਰਫਲੋ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਕਦੇ ਵੀ ਲੋਕਾਂ ਲਈ ਪ੍ਰੇਸ਼ਾਨ ਬਣ ਸਕਦਾ ਹੈ। ਕੋਮੋ ਤੇ ਹੋਰ ਇਲਾਕਿਆ ਵਿੱਚ ਮੀਂਹ ਦੇ ਪਾਣੀ ਨੇ ਹੜ੍ਹ ਵਰਗੇ ਹਾਲਤਾਂ ਬਣਾ ਰੱਖੇ ਹਨ ਜਦੋਂ ਕਿ ਖਰਾਬ ਮੌਸਮ ਦੇ ਚੱਲਦਿਆਂ ਇਹਨਾਂ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਖਬਰਾਂ ਵੀ ਸਾਹਮ੍ਹਣੇ ਆ ਰਹੀਆਂ ਹਨ। ਲਿਗੂਰੀਆ ਸੂਬੇ ਦੇ ਖਰਾਬ ਮੌਸਮ ਕਾਰਨ ਸਕੂਲ ਬੰਦ ਕਰਵਾ ਦਿੱਤੇ ਹਨ। ਅਲਸਾਂਦਰੀਆਂ ਖੇਤਰ ਵਿੱਚ ਖਰਾਬ ਮੌਸਮ ਕਾਰਨ ਇੱਕ ਔਰਤ ਦੇ ਲਾਪਤਾ ਹੋਣ ਦੀ ਵੀ ਖ਼ਬਰ ਆ ਰਹੀ ਹੈ ਜਿਸ ਨੂੰ ਸਥਾਨਕ ਪ੍ਰਸ਼ਾਸ਼ਨ ਹੈਲੀਕਾਪਟਰ ਨਾਲ ਲੱਭ ਰਿਹਾ ਹੈ।
ਕੱਲ੍ਹ ਪਏ ਭਾਰੀ ਮੀਹ ਅਤੇ ਤੇਜ਼ ਹਵਾਵਾਂ ਦੇ ਮੱਦੇਨਜ਼ਰ ਹੀ ਸਰਕਾਰ ਨੂੰ ਇਸ ਇਲਾਕੇ ਵਿੱਚ ਲੋਕਾਂ ਨੂੰ ਖਤਰੇ ਤੋਂ ਬਚਣ ਲਈ ਓਰੇਂਜ ਅਲਰਟ ਦਾ ਐਲਾਨ ਕਰ ਦਿੱਤਾ ਹੈ। ਕੱਲ੍ਹ ਤੇ ਅੱਜ ਇਹਨਾਂ ਇਲਾਕਿਆਂ ਵਿੱਚ 30 ਤੋਂ 80 ਮਿਲੀਮੀਟਰ ਜਾਂ ਇਸ ਤੋਂ ਵੀ ਵੱਧ ਬਾਰਿਸ਼ ਹੋ ਚੁੱਕੀ ਹੈ। ਕੋਮੋ ਖੇਤਰ ਨੱਕੋ-ਨੱਕ ਮੀਂਹ ਦੇ ਪਾਣੀ ਨਾਲ ਭਰਿਆ ਪਿਆ ਹੈ। ਇਲਾਕਿਆਂ ਵਿੱਚ ਰਾਹਤ ਕਰਮਚਾਰੀਆਂ ਦੇ ਕਈ ਦਸਤੇ ਲੋਕਾਂ ਨੂੰ ਸੁੱਰਖਿਆ ਮੁੱਹਈਆ ਕਰਵਾਉਣ ਦੇ ਲਈ ਕੱਲ੍ਹ ਤੇ ਅੱਜ ਨਿਰੰਤਰ ਸੇਵਾ ਦੇ ਵਿੱਚ ਹਨ।
ਲੋਕ ਖਰਾਬ ਮੌਸਮ ਦੇ ਕਾਰਨ ਇਨ੍ਹਾਂ ਨੂੰ ਵਾਰ-ਵਾਰ ਫੋਨ ਕਰ ਰਹੇ ਹਨ। ਕਈ ਇਲਾਕਿਆਂ ਵਿੱਚ ਬਿਜਲੀ ਅਤੇ ਟੈਲੀਫੋਨ ਦੀ ਸਰਵਿਸ ਵੀ ਬੰਦ ਵਾਂਗਰ ਹੀ ਹੈ ਜਿਸ ਕਾਰਨ ਲੋਕ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e