ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ ਈ-ਸਿਮ

Saturday, Sep 21, 2024 - 10:40 AM (IST)

ਜਲੰਧਰ (ਇੰਟ.) - ਸੰਯੁਕਤ ਅਰਬ ਅਮੀਰਾਤ ਯੂ. ਏ. ਈ. ’ਚ ਵਿਜ਼ੀਟਰਜ਼ ਲਈ ਇੰਸਟੈਂਟ ਈ-ਸਿਮ ਦਾ ਐਲਾਨ ਕੀਤਾ ਗਿਆ ਹੈ, ਜਿਸ ’ਚ 10 ਜੀ. ਬੀ. ਦਾ ਮੁਫਤ ਡਾਟਾ ਵੀ ਦਿੱਤਾ ਜਾਵੇਗਾ। ਇਸ ਸਿਮ ਕਾਰਡ ਨੂੰ ਆਸਾਨੀ ਨਾਲ ਐਕਟੀਵੇਟ ਕਰ ਕੇ ਵਰਤਿਆ ਜਾ ਸਕੇਗਾ।

ਜਾਣਕਾਰੀ ਮੁਤਾਬਕ ਇਹ ਸਿਮ ਮੁਫਤ ਹੋਵੇਗੀ ਅਤੇ ਯਾਤਰੀ ਆਸਾਨੀ ਨਾਲ ਇਸ ਨੂੰ ਕਿਊ.ਆਰ. ਕੋਡ ਨਾਲ ਸਕੈਨ ਕਰ ਕੇ ਚਿਹਰਾ ਪਛਾਣਨ ਦੀ ਤਕਨੀਕ ਦੀ ਮਦਦ ਨਾਲ ਐਕਟੀਵੇਟ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਡਿਜੀਟਲ ਟ੍ਰਾਂਸਫਰਮੇਸ਼ਨ ਦੀ ਦਿਸ਼ਾ ’ਚ ਇਹ ਇਕ ਸਕਾਰਾਤਮਕ ਕਦਮ ਹੋਵੇਗਾ।

ਇਸ ਮੁਫਤ ਸਿਮ ਕਾਰਡ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਯਾਤਰੀਆਂ ਨੂੰ 10 ਜੀ.ਬੀ. ਡਾਟੇ ਨਾਲ ਵੱਡੀ ਗਿਣਤੀ ਵਿਚ ਯੂ. ਏ. ਈ. ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਕ ਬਿਹਤਰ ਕੁਨੈਕਸ਼ਨ ਸੇਵਾ ਪ੍ਰਦਾਨ ਕੀਤੀ ਜਾ ਸਕੇਗੀ।


Harinder Kaur

Content Editor

Related News