ਸੋਇਆਬੀਨ ਦੇ ਭਾਅ ਡਿੱਗਣ ਕਾਰਨ ਪਰੇਸ਼ਾਨ ਕਿਸਾਨ, ਕੇਂਦਰ ਸਰਕਾਰ ਖਰੀਦੇਗੀ ਇਸ ਸੂਬੇ ਦੀ ਫਸਲ

Monday, Sep 09, 2024 - 12:31 PM (IST)

ਸੋਇਆਬੀਨ ਦੇ ਭਾਅ ਡਿੱਗਣ ਕਾਰਨ ਪਰੇਸ਼ਾਨ ਕਿਸਾਨ, ਕੇਂਦਰ ਸਰਕਾਰ ਖਰੀਦੇਗੀ ਇਸ ਸੂਬੇ ਦੀ ਫਸਲ

ਮੁੰਬਈ (ਇੰਟ.) - ਸੋਇਆਬੀਨ ਦੀ ਮੰਡੀ ਦੀਆਂ ਕੀਮਤਾਂ ਹੇਠਲੇ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਹੇਠਾਂ ਡਿੱਗ ਗਈਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਤੋਂ 13 ਲੱਖ ਮੀਟ੍ਰਿਕ ਟਨ ਸੋਇਆਬੀਨ ਖਰੀਦਣ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ ਸੋਇਆਬੀਨ ਦਾ ਮੁੱਖ ਉਤਪਾਦਕ ਰਾਜ ਹੈ ਅਤੇ ਇੱਥੇ ਵਿਧਾਨ ਸਭਾ ਚੋਣਾਂ ਜਲਦ ਹੀ ਹੋਣ ਵਾਲੀਆਂ ਹਨ।

ਇਹ ਵੀ ਪੜ੍ਹੋ :     ਕਮਜ਼ੋਰ ਮਾਨਸੂਨ ਕਾਰਨ ਵਧੀ ਚਿੰਤਾ, ਪੰਜਾਬ ਦੇ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 50 ਫ਼ੀਸਦੀ ਤੱਕ ਖਾਲੀ

ਕੇਂਦਰ ਸਰਕਾਰ ਨੇ 2024-25 ਲਈ ਸੋਇਆਬੀਨ ਦੀ ਐੱਮ. ਐੱਸ. ਪੀ. 4,892 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ। ਇਹ ਪਿਛਲੇ ਸਾਲ ਦੀ ਐੱਮ. ਐੱਸ. ਪੀ. 4,600 ਰੁਪਏ ਪ੍ਰਤੀ ਕੁਇੰਟਲ ਤੋਂ 292 ਰੁਪਏ ਜ਼ਿਆਦਾ ਹੈ। ਹਾਲਾਂਕਿ, ਮੰਡੀਆਂ ’ਚ ਸੋਇਆਬੀਨ ਦੀਆਂ ਕੀਮਤਾਂ ਐੱਮ. ਐੱਸ. ਪੀ. ਤੋਂ ਘੱਟ ਚੱਲ ਰਹੀਆਂ ਹਨ। ਉਦਾਹਰਣ ਦੇ ਤੌਰ ’ਤੇ ਮਹਾਰਾਸ਼ਟਰ ’ਚ 5 ਸਤੰਬਰ ਨੂੰ ਸੋਇਆਬੀਨ ਦੀ ਕੀਮਤ 3,800 ਤੋਂ 4,675 ਰੁਪਏ ਪ੍ਰਤੀ ਕੁਇੰਟਲ ’ਚ ਸੀ। ਮੱਧ ਪ੍ਰਦੇਸ਼ ’ਚ ਵੀ ਕੀਮਤਾਂ 2,450 ਤੋਂ 4,760 ਰੁਪਏ ਪ੍ਰਤੀ ਕੁਇੰਟਲ ’ਚ ਸਨ।

ਇਹ ਵੀ ਪੜ੍ਹੋ :      ਭਾਰਤ ਨੇ ਕੈਨੇਡਾ ਤੋਂ ਵੀਜ਼ਾ ਪ੍ਰੋਸੈਸਿੰਗ ’ਚ ਪਾਰਦਰਸ਼ਤਾ ਦੀ ਕੀਤੀ ਮੰਗ, ਭਾਰਤੀਆਂ ਨੂੰ ਧਮਕੀਆਂ ਦਾ ਮਾਮਲਾ ਵੀ ਉਠਿਆ

ਕੇਂਦਰ ਸਰਕਾਰ ਨੇ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਐਸੋਸੀਏਸ਼ਨ (ਨੈਫੇਡ) ਅਤੇ ਰਾਸ਼ਟਰੀ ਸਹਿਕਾਰੀ ਖਪਤਕਾਰ ਐਸੋਸੀਏਸ਼ਨ (ਐੱਨ. ਸੀ. ਸੀ. ਐੱਫ.) ਨੂੰ ਐੱਮ. ਐੱਸ. ਪੀ. ’ਤੇ ਸੋਇਆਬੀਨ ਖਰੀਦਣ ਦਾ ਹੁਕਮ ਦਿੱਤਾ ਹੈ। ਇਹ ਸੰਗਠਨ ਮਹਾਰਾਸ਼ਟਰ, ਤੇਲੰਗਾਨਾ ਅਤੇ ਕਰਨਾਟਕ ’ਚ ਖਰੀਦਦਾਰੀ ਕਰਨਗੇ।

ਇਹ ਵੀ ਪੜ੍ਹੋ :      ਦੇਸ਼ 'ਚ ਸਭ ਤੋਂ ਵਧ ਤਨਖ਼ਾਹ ਲੈਣ ਵਾਲੇ ਬਣੇ CEO ਬਣੇ ਚੰਦਰਸ਼ੇਖ਼ਰਨ, 100 ਕਰੋੜ ਦੇ ਪਾਰ ਹੋਈ ਸੈਲਰੀ

ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣ ਇਸ ਸਾਲ ਦੇ ਆਖਿਰ ’ਚ ਹੋਣ ਵਾਲੀ ਹੈ। ਸੋਇਆਬੀਨ ਦੀਆਂ ਕੀਮਤਾਂ ’ਚ ਗਿਰਾਵਟ ਨੇ ਰਾਜਨੀਤੀ ਨੂੰ ਗਰਮ ਕਰ ਦਿੱਤਾ ਹੈ। ਸੋਇਆਬੀਨ ਮੁੱਖ ਰੂਪ ਨਾਲ ਮਹਾਰਾਸ਼ਟਰ ਦੇ ਮਰਾਠਵਾੜਾ ਅਤੇ ਵਿਦਰਭ ਖੇਤਰਾਂ ’ਚ ਉਗਾਇਆ ਜਾਂਦਾ ਹੈ, ਜਿੱਥੋਂ ਦੇ ਕਿਸਾਨ ਕੀਮਤਾਂ ਦੀ ਗਿਰਾਵਟ ਨੂੰ ਲੈ ਕੇ ਚਿੰਤਤ ਸਨ।

ਖੇਤੀਬਾੜੀ ਮੰਤਰਾਲਾ ਇਹ ਵੀ ਵਿਚਾਰ ਕਰ ਰਿਹਾ ਹੈ ਕਿ ਸੋਇਆਬੀਨ ਤੇਲ ’ਤੇ ਇੰਪੋਰਟ ਡਿਊਟੀ ਵਧਾਈ ਜਾਵੇ ਤਾਂਕਿ ਘਰੇਲੂ ਬਾਜ਼ਾਰ ’ਚ ਕੀਮਤਾਂ ਦੀ ਗਿਰਾਵਟ ਨੂੰ ਹੋਰ ਰੋਕਿਆ ਜਾ ਸਕੇ। ਜੂਨ 2023 ’ਚ ਕੇਂਦਰ ਨੇ ਕੱਚੇ ਅਤੇ ਪ੍ਰਾਸੈੱਸਡ ਸੋਇਆਬੀਨ ਤੇਲ ’ਤੇ ਇੰਪੋਰਟ ਡਿਊਟੀ ਅਤੇ ਸੈੱਸ ਨੂੰ ਮਾਰਚ 2025 ਤੱਕ ਘਟਾ ਦਿੱਤਾ ਸੀ।

ਇਹ ਵੀ ਪੜ੍ਹੋ :     ਡਾਕਟਰਾਂ ਦੀ ਇਕ ਗਲਤੀ ਨੌਕਰੀ 'ਤੇ ਪਏਗੀ ਭਾਰੀ!, ਸਰਗਰਮੀਆਂ ਦਾ ਦੇਣਾ ਪਏਗਾ ਬਿਓਰਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News